IMP. NEWS : CLICK HERE : ਹੁਣ KCC ਸਕੀਮ ਦਾ ਲਾਭ ਲੈਣ ਲਈ ਹੇਠਾਂ ਦਿੱਤੇ ਕਿਸੇ ਵੀ ਬੈਂਕ ‘ਚ ਖੁੱਲ੍ਹਵਾ ਸਕਦੇ ਹੋ ਖਾਤਾ, ਸਰਕਾਰ ਦਿੰਦੀ ਹੈ 3 ਲੱਖ ਰੁਪਏ, ਪੈਨ ਕਾਰਡ ਜਰੂਰੀ

ਨਵੀਂ ਦਿੱਲੀ  :  : ਕੇਂਦਰ ਸਰਕਾਰ ਵਲੋਂ ਦੇਸ਼ ਦੇ ਕਿਸਾਨਾਂ ਦੀ ਤਰੱਕੀ ਲਈ ਕਈ ਯੋਜਨਾਵਾਂ ਹਨ। ਕਿਸਾਨਾਂ ਨੂੰ ਆਰਥਿਕ ਰੂਪ ‘ਚ ਮਦਦ ਦੇਣ ਲਈ ਕਿਸਾਨ ਕ੍ਰੈਡਿਟ ਕਾਰਡ ਯੋਜਨਾ ( KCC ) ਸਕੀਮ ਚਲਾ ਰਹੀ ਹੈ। ਇਸ ਸਕੀਮ ‘ਚ ਕਿਸਾਨ ਨੂੰ ਫਸਲ ਉੱਗਣ ਤੋਂ ਪਹਿਲਾਂ ਬੀਜ ਖਰੀਦਣ ਦੇ ਲਈ ਇਕ ਰਾਸ਼ੀ ਦਿੰਦੀ ਹੈ।

ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਕਿਸਾਨ ਕ੍ਰੈਡਿਟ ਕਾਰਡ ਸਕੀਮ ਦਾ ਖਾਤਾ ਖੋਲ੍ਹ ਸਕਦੇ ਹਨ। ਇਸ ਸਕੀਮ ਲਈ ਸਟੇਟ ਬੈਂਕ ਆਫ ਇੰਡੀਆ ਅਤੇ ਪੋਸਟ ਆਫਿਸ ‘ਚ ਖਾਤਾ ਖੋਲ੍ਹਿਆ ਜਾ ਸਕਦਾ ਹੈ। ਇਸ ਖਾਤੇ ਵਿੱਚ ਵਿਆਜ ਦਰ ਦਾ ਲਾਭ ਵੀ ਕਿਸਾਨਾਂ ਨੂੰ ਮਿਲਦਾ ਹੈ।

ਇਸ ਸਕੀਮ ਲਈ ਕਿਸਾਨਾਂ ਨੂੰ 7 ਫੀਸਦੀ ਤਕ ਵਿਆਜ ਮਿਲਦਾ ਹੈ। ਸਰਕਾਰ ਕਿਸਾਨਾਂ ਦੀ 3 ਲੱਖ ਰੁਪਏ ਦੀ ਮਦਦ ਕਰਦੀ ਹੈ। ਜਦੋਂ ਕਿਸਾਨ ਸਰਕਾਰ ਨੂੰ ਪੈਸੇ ਵਾਪਸ ਕਰਦਾ ਹੈ ਤਾਂ ਉਸ ਨੂੰ 3% ਦੀ ਛੋਟ ਮਿਲਦੀ ਹੈ। ਜੇਕਰ ਤੁਸੀਂ ਇਸ ਸਕੀਮ ‘ਚ ਲੋਨ ਲੈਂਦੇ ਹੋ ਤਾਂ ਤੁਹਾਨੂੰ 4 ਫੀਸਦੀ ਵਿਆਜ ਦੇਣਾ ਹੋਵੇਗਾ।

ਇਸ ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ ਪੀਐੱਮ ਕਿਸਾਨ ਦੇ ਅਧਿਕਾਰਤ ਪੋਰਟਲ ‘ਤੇ ਕੇਸੀਸੀ ਸਕੀਮ ਫਾਰਮ ਨੂੰ ਡਾਊਨਲੋਡ ਕਰਨਾ ਹੋਵੇਗਾ।

ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਕੋਲ ਆਧਾਰ ਕਾਰਡ, ਪੈਨ ਕਾਰਡ ਹੋਣਾ ਜ਼ਰੂਰੀ ਹੈ। ਕਿਸਾਨ ਨੂੰ ਫਾਰਮ ਦੇ ਨਾਲ ਆਧਾਰ ਕਾਰਡ, ਪੈਨ ਕਾਰਡ ਅਤੇ ਇੱਕ ਫੋਟੋ ਬੈਂਕ ‘ਚ ਜਮ੍ਹਾਂ ਕਰਵਾਉਣੀ ਹੋਵੇਗੀ। ਕਿਸਾਨ ਐਸਬੀਆਈ, ਬੈਂਕ ਆਫ਼ ਬੜੌਦਾ ਜਾਂ ਕਿਸੇ ਹੋਰ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਜਾ ਕੇ ਖਾਤਾ ਖੋਲ੍ਹ ਸਕਦੇ ਹਨ। ਜਦੋਂ ਕਿਸਾਨ ਕ੍ਰੈਡਿਟ ਕਾਰਡ ਖਾਤੇ ‘ਚ ਪੈਸਾ ਆਉਂਦਾ ਹੈ ਤਾਂ ਤੁਸੀਂ ਆਪਣੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਸਕਦੇ ਹੋ।

Kisan Credit Card Scheme

 
 
 

Related posts

Leave a Reply