ਬੇਗਮਪੁਰਾ ਟਾਇਗਰ ਫੋਰਸ ਵਲੋ ਲੇਡੀਜ ਵਿੰਗ ਦਾ ਗਠਨ *

Advertisements
ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਕਾਲ ਦੋਰਾਨ ਹਰ ਵਰਗ ਦੇ ਲੋਕ ਦੁੱਖੀ : ਬੇਗਮਪੁਰਾ ਟਾਇਗਰ ਫੋਰਸ 
 
* ਬੇਗਮਪੁਰਾ ਟਾਇਗਰ ਫੋਰਸ ਵਲੋ ਲੇਡੀਜ ਵਿੰਗ ਦਾ ਗਠਨ * 
 
ਹੁਸ਼ਿਆਰਪੁਰ  ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਅਹਿਮ ਮੀਟਿੰਗ ਨਜਦੀਕੀ ਪਿੰਡ ਢੋਲਣਵਾਲ ਵਿਖੇ ਸਤੀਸ਼ ਕੁਮਾਰ ਸ਼ੇਰਗੜ  ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਹੁਸ਼ਿਆਰਪੁਰ ਅਤੇ ਸੁਖਵਿੰਦਰ ਸਿੰਘ ਪ੍ਰਧਾਨ ਪਿੰਡ ਢੋਲਣਵਾਲ ਦੀ ਪ੍ਰਧਾਨਗੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ , ਸੂਬਾ ਪ੍ਰਧਾਨ ਵੀਰਪਾਲ ਠਰੋਲੀ , ਦੋਆਬਾ ਪ੍ਰਧਾਨ ਨੇਕੂ ਅਜਨੋਹਾ, ਦੋਆਬਾ ਇੰਚਾਰਜ ਜੱਸਾ ਸਿੰਘ ਨੰਦਨ,ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ  ਵੀ ਉਚੇਚੇ ਤੋਰ ਤੇ ਪਹੁੰਚੇ । 
 
ਮੀਟਿੰਗ ਵਿੱਚ ਬੇਗਮਪੁਰਾ ਟਾਇਗਰ ਫੋਰਸ ਵਲੋ ਲੇਡੀਜ ਵਿੰਗ ਦਾ ਗਠਨ ਕੀਤਾ ਗਿਆ ਜਿਸ ਵਿੱਚ ਕ੍ਰਮਵਾਰ ਕਮਲਜੀਤ ਕੌਰ ਬਲਾਕ 2 ਤੋ ਪ੍ਰਧਾਨ ,ਨਿਰਮਲ ਕੌਰ ਅਤੇ ਮਨਪ੍ਰੀਤ ਕੌਰ ਨੂੰ ਬਲਾਕ 2 ਤੋ  ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸੁਰਜੀਤ ਕੌਰ,ਅਮਰਜੀਤ,ਬਲਵੀਰ ਕੌਰ,ਕੁਲਦੀਪ ਕੌਰ,ਕਸ਼ਮੀਰ ਕੌਰ,ਕੰਚਨ ਬਾਲਾ, ਕਮਲੇਸ, ਧਰਮ ਕੌਰ ,ਬਿਮਲਾ ਦੇਵੀ,ਸੋਭਾ,ਬੇਵੀ,ਸੁਨੀਤਾ,ਬੇਵੀ ਢੋਲਣਵਾਲ,ਮਹਿੰਦਰ ਪਾਲ,ਸੁਨੀਲ,ਤਿਲਕਾ,ਸੋਢੀ,ਅਤੇ ਬਲਵੀਰ ਆਦਿ ਨੂੰ ਮੈਬਰ ਨਿਯੁਕਤ ਕੀਤਾ ਗਿਆ ।
 
ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆ ਨੇ ਕਿਹਾ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੇ ਭਾਰਤ ਦੇਸ਼ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਭਾਰਤ ਦੇ ਲੋਕਾਂ ਨੂੰ ਕਿਹਾ ਸੀ ‘ਅੱਛੇ ਦਿਨ ਆਏਗੇੰ, ਕਾਲਾ ਧੰਨ ਵਾਪਿਸ ਲਾਏਗੇੰ, ਘਰ ਘਰ ਰੋਜਗਾਰ ਦੀਆ ਜਾਏਗਾ, ਪੰਦਰਾਂ ਪੰਦਰਾਂ ਲੱਖ ਆਪ ਸਭਕੇ ਬੈਂਕ ਖਾਤੇ ਮੇ ਵੀ ਆਏਗੇਂ !ਪ੍ਰੰਤੂ  ਲੱਗਭੱਗ ਮੋਦੀ ਦੀ ਸਰਕਾਰ ਬਣੀ ਨੂੰ ਨੌਂ ਸਾਲ ਦਾ ਸਮਾ ਬੀਤ ਗਿਆ ਮੋਦੀ ਨੂੰ ਭਾਰਤ ਦੇਸ਼ ਤੇ ਰਾਜ ਕਰਦਿਆਂ ਭਾਰਤ ਦੇ ਲੋਕਾਂ ਦੇ ਨਾਂ ਤਾਂ ਅਜੇ ਤੱਕ ਕੋਈ ਅੱਛੇ ਦਿਨ ਆਏ ! ਪਰ ਹਾਂ ਅੰਬਾਨੀ ਅੰਡਾਨੀ ਪਰੀਵਾਰਾ ਦੇ ਜਰੂਰ ਅੱਛੇ ਦਿਨ ਲਿਆ ਦਿੱਤੇ! ਭਾਜਪਾ ਵੱਲੋਂ ਨਾਂ ਹੀ ਦੇਸ਼ ਵਿੱਚ ਕਾਲਾ ਧੰਨ ਵਾਪਿਸ ਲਿਆਂਦਾ ਗਿਆ ਉਲਟਾ ਨੀਰਵ ਮੋਦੀ ਭਾਰਤ ਵਿੱਚੋਂ ਕਰੋੜਾ ਰੁਪਏ ਲੈ ਕੇ ਵਿਦੇਸ਼ ਜਰੂਰ ਚਲਾ ਗਿਆ।
 
ਉਹਨਾ ਕਿਹਾ ਕਿ ਮੋਦੀ ਸਰਕਾਰ ਵਲੋ ਨਾਂ ਹੀ ਘਰ ਘਰ ਰੋਜਗਾਰ ਦਿੱਤਾ ਗਿਆ ਸਗੋਂ ਪੜ੍ਹਿਆ ਲਿਖਿਆ ਨੌਜਵਾਨ ਵਰਗ ਬੇਰੋਜਗਾਰੀ ਤੋ ਨਿਰਾਸ਼ ਹੋ ਕੇ ਨਸ਼ਿਆਂ ਦੀ ਦਲ ਦਲ ਵਿੱਚ ਫੱਸਦਾ ਜਾ ਰਿਹਾ ਹੈ!ਉਹਨਾ ਕਿਹਾ ਕਿ ਮੋਦੀ ਸਰਕਾਰ ਵਲੋ  ਪੰਦਰਾਂ ਪੰਦਰਾਂ ਲੱਖ ਰੁਪਏ ਕਿਸੇ ਦੇ ਬੈਂਕ ਖਾਤੇ ਵਿੱਚ ਨਹੀ ਪਾਏ ਗਏ! ਉਹਨਾ ਕਿਹਾ ਕਿ ਜੇਕਰ ਪਿਛਲੇ ਸਾਲਾਂ ਵਿੱਚ ਨਜਰ ਮਾਰੀਏ ਤਾਂ ਬਹੁਤ ਸਾਰੇ ਗਰੀਬ ਕਿਸਾਨ ਅਤੇ ਮਜਦੂਰ ਕਰਜ਼ੇ ਦੇ ਬੋਝ ਤੋਂ ਦੁੱਖੀ ਹੋ ਕੇ ਗਲ ਵਿੱਚ ਫੰਦਾ ਪਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਏ !
 
ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਗੈਸ ਸਲੰਡਰ ਦੀ ਕੀਮਤ 200 ਰੁਪਏ ਘਟਾ ਕੇ ਊਠ ਤੋ ਛਾਣਨੀ ਲਾਉਣ ਵਾਲੀ ਗੱਲ ਕੀਤੀ ਗਈ ! ਉਹਨਾ ਕਿਹਾ ਕਿ ਦੇਸ਼ ਅੰਦਰ ਦਿਨ ਪ੍ਰਤੀ ਦਿਨ ਮਹਿੰਗਾਈ ਵੱਧ ਰਹੀ ਹੈ ਕੇਂਦਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ  ਭਾਰਤ ਦੇਸ਼ ਦੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ! ਉਹਨਾ  ਕਿਹਾ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੀ ਹੈ ਉਦੋਂ ਤੋਂ ਹੀ ਪੰਜਾਬ ਦਾ ਮਹੋਲ ਬਹੁਤ ਜਿਆਦਾ ਖਰਾਬ ਹੋ ਚੁੱਕਾ ਹੈ  ਕਾਨੂੰਨ ਵਿਵਸਥਾ ਬਿੱਲਕੁਲ ਖਤਮ ਹੋ ਚੁੱਕੀ ਹੈ !
 
ਉਹਨਾ ਕਿਹਾ ਕਿ ਕੇਂਦਰ ਦੀ ਭਾਜਪਾ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਕਾਲ ਦੌਰਾਨ ਹਰ ਵਰਗ ਦੇ ਲੋਕ ਦੁੱਖੀ ਹੈ ! ਹਰ ਵਰਗ ਦੇ ਲੋਕ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਸੜਕਾਂ ਤੇ ਆ ਰਹੇ ਆ  ਉਹਨਾ ਕਿਹਾ ਕਿ ਇਨ੍ਹਾਂ ਲੋਕ ਮਾਰੂ ਪਾਰਟੀਆਂ ਨੂੰ ਆਪਣੀਆਂ ਕੀਤੀਆਂ ਦਾ ਖਮਿਆਜਾ ਆਉਣ ਵਾਲੀਆ ਲੋਕ ਸਭਾ ਦੀਆਂ ਚੋਣਾਂ ਦੋਰਾਨ ਭੁਗਤਣਾ ਪਵੇਗਾ !
 
ਇਸ ਮੌਕੇ ਹੋਰਨਾ ਤੋ ਇਲਾਵਾ ਫੋਰਸ ਦੇ ਜਿਲ੍ਹਾ ਮੀਡੀਆ ਇੰਚਾਰਜ ਚੰਦਰਪਾਲ ਹੈਪੀ , ਰਾਜ ਕੁਮਾਰ ਬੱਧਣ ਨਾਰਾ ,ਅਮਨਦੀਪ ਸਾਬੀ ,ਮੁਨੀਸ਼ ਕੁਮਾਰ ,ਸੁਖਵਿੰਦਰ ਸਿੰਘ  ਪ੍ਰਧਾਨ ਢੋਲਣਵਾਲ ,ਪ੍ਰਸ਼ੋਤਮ ਲਾਲ,ਪਵਨ ਕੁਮਾਰ,ਜਸਵਿੰਦਰ ਢੋਲਣਵਾਲ,ਅਮਰੀਕ ਸਿੰਘ ,ਸੋਨੂੰ ਢੋਲਣਵਾਲ,ਜਸਵੀਰ ਸਿੰਘ,ਦਵਿੰਦਰ ਲਾਲ,ਰਾਜ ਕੁਮਾਰ ਬੱਧਣ ਸ਼ੇਰਗੜ ਪ੍ਰਧਾਨ ਬਲਾਕ 2 ਹਰਭਜਨ ਲਾਲ ਸਰੋਆ ਉੱਪ ਪ੍ਰਧਾਨ ਬਲਾਕ 2 ਜੱਸੀ ਸ਼ੇਰਗੜ , ਰਵੀ ਸੁੰਦਰ ਨਗਰ ,ਸਾਬੀ ਡੀ ਜੇ ਸੁੰਦਰ ਨਗਰ ਆਦਿ ਹਾਜਰ ਸਨ ।
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply