ਵੱਡੀ ਖ਼ਬਰ : Khalistani Hardeep Singh Nijjar Killing Latest Updates : ਕੈਨੇਡਾ ਨੇ ਭਾਰਤ ‘ਚ ਰਹਿੰਦੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ

Khalistani Hardeep Singh Nijjar Killing Latest Updates

ਟੋਰਾਂਟੋ/ ਕੈਨੇਡਾ : ਖਾਲਿਸਤਾਨੀ  ਹਰਦੀਪ ਸਿੰਘ ਨਿੱਜਰ (Hardeep Singh Nijjar) ਦੀ ਹੱਤਿਆ ਨੂੰ ਲੈ ਕੇ ਭਾਰਤ ਤੇ ਕੈਨੇਡਾ (India Canada Relations) ਦੇ ਰਿਸ਼ਤੇ ਚ ਤਲਖ਼ੀ ਹੋਰ ਵਧ ਗਈ ਹੈ । ਹੁਣ ਕੈਨੇਡਾ ਨੇ ਭਾਰਤ ‘ਚ ਰਹਿੰਦੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ  ਹੈ।

Advertisements

ਕੈਨੇਡਾ ਸਰਕਾਰ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਐਡਵਾਈਜ਼ਰੀ ‘ਚ ਭਾਰਤ ‘ਚ ਰਹਿ ਰਹੇ ਕੈਨੇਡੀਅਨ ਨਾਗਰਿਕਾਂ ਨੂੰ ਉੱਚ ਪੱਧਰੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

Advertisements

ਵੱਡੀ ਖ਼ਬਰ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਇਕ ਹੋਰ ਵੀਡੀਓ ਵਾਇਰਲ, ਪੁਲਿਸ ਲਈ ਨਵੀਂ ਮੁਸੀਬਤ

Advertisements

ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ 

ਅੱਤਵਾਦੀ ਹਮਲਿਆਂ ਦੇ ਖਤਰੇ ਕਾਰਨ ਭਾਰਤ ‘ਚ ਵੱਧ ਤੋਂ ਵੱਧ ਸਾਵਧਾਨੀ ਵਰਤੋ।
ਕੁਝ ਸੁਰੱਖਿਆ ਸਬੰਧੀ ਚਿੰਤਾਵਾਂ ਹਨ ਤੇ ਹਾਲਾਤ ਤੇਜ਼ੀ ਨਾਲ ਬਦਲ ਸਕਦੇ ਹਨ।
ਹਰ ਸਮੇਂ ਸਾਵਧਾਨ ਰਹੋ, ਸਥਾਨਕ ਮੀਡੀਆ ‘ਤੇ ਨਜ਼ਰ ਰੱਖੋ ਤੇ ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।
ਤੁਹਾਨੂੰ ਇਸ ਦੇਸ਼ ਵਿਚ ਪਰਿਵਾਰ ਜਾਂ ਕਾਰੋਬਾਰੀ ਯਾਤਰਾ ਕਰਨ ਦੀ ਤੁਹਾਡੀ ਲੋੜ ਬਾਰੇ ਸੋਚਣਾ ਚਾਹੀਦਾ ਹੈ।
ਜੇਕਰ ਤੁਸੀਂ ਪਹਿਲਾਂ ਹੀ ਭਾਰਤ ‘ਚ ਹੋ ਤਾਂ ਇਸ ਬਾਰੇ ਸੋਚੋ ਕਿ ਕੀ ਤੁਹਾਨੂੰ ਸੱਚਮੁਚ ਉੱਥੇ ਰਹਿਣ ਦੀ ਲੋੜ ਹੈ।

ਖ਼ਾਲਿਸਤਾਨੀ  ਨਿੱਜਰ ਦੇ ਕਤਲ ‘ਤੇ PM ਟਰੂਡੋ ਨੇ ਦਿੱਤੀ ਇਹ ਸਫ਼ਾਈ
ਜੇਕਰ ਤੁਹਾਨੂੰ ਉੱਥੇ ਹੋਣ ਦੀ ਲੋੜ ਨਹੀਂ ਹੈ ਤਾਂ ਤੁਹਾਨੂੰ ਦੇਸ਼ ਛੱਡਣ ਬਾਰੇ ਸੋਚਣਾ ਚਾਹੀਦਾ ਹੈ।
ਜੰਮੂ-ਕਸ਼ਮੀਰ ਨਾ ਜਾਓ। ਅੱਤਵਾਦ, ਉਗਰਵਾਦ, ਅਸ਼ਾਂਤੀ ਤੇ ਕਿਡਨੈਪਿੰਗ ਦਾ ਖਤਰਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ‘ਚ ਆਪਣੇ ਬਿਆਨ ‘ਚ ਖਾਲਿਸਤਾਨੀ  ਹਰਦੀਪ ਸਿੰਘ ਨਿੱਜਰ ਦੇ ਕਤਲ ‘ਚ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਉਦੋਂ ਤੋਂ ਭਾਰਤ ਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ‘ਚ ਦਰਾਰ ਆ ਗਈ ਹੈ।

ਜਦੋਂ ਕੈਨੇਡਾ ਨੇ ਭਾਰਤੀ ਰਾਜਦੂਤ ਨੂੰ ਕੱਢ ਦਿੱਤਾ ਤਾਂ ਨਵੀਂ ਦਿੱਲੀ ਨੇ ਵੀ ਕੈਨੇਡੀਅਨ ਡਿਪਲੋਮੈਟ ਨੂੰ 5 ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ ।

ਵੱਡੀ ਖ਼ਬਰ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਇਕ ਹੋਰ ਵੀਡੀਓ ਵਾਇਰਲ, ਪੁਲਿਸ ਲਈ ਨਵੀਂ ਮੁਸੀਬਤ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply