ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ, ਝਾੜੂ ਸਰਕਾਰ ਦਾ ਤੁਗਲਕੀ ਫਰਮਾਨ
ਹੁਸ਼ਿਆਰਪੁਰ : ਪੁਲਿਸ ਵੱਲੋਂ ਜਿਸ ਤਰੀਕੇ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਸ਼ਰੇਆਮ ਗੈਰ ਕਾਨੂੰਨੀ ਤੇ ਭਗਵੰਤ ਮਾਨ ਦੀ ਝਾੜੂ ਵਾਲੀ ਸਰਕਾਰ ਦਾ ਤੁਗਲਕੀ ਫਰਮਾਨ ਹੈ। ਆਪ ਦੀ ਸਰਕਾਰ ਪੰਜਾਬ ਵਿੱਚ ਧੱਕੇਸ਼ਾਹੀ ਕਰ ਰਹੀ ਹੈ ਅਤੇ ਜਾਣ ਬੁੱਝ ਕੇ ਕਾਂਗਰਸੀ ਨੇਤਾਵਾ ਨੂੰ ਨਿਸ਼ਾਨਾ ਬਣਾ ਰਹੀ ਹੈ। ਇਹਨਾ ਗੱਲਾ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਮੈਂਬਰ ਅਤੇ ਹੁਸ਼ਿਆਰਪੁਰ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਰੋਹਿਤ ਜੋਸ਼ੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਹੀ।
ਇਸ ਮੌਕੇ ਐਡਵੋਕੇਟ ਜੋਸ਼ੀ ਨੇ ਕਿਹਾ ਕਿ ਜਿਸ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਮਸਲੇ ਵਿੱਚ ਤਾ ਸੁਖਪਾਲ ਖਹਿਰਾ ਦੀ ਮਾਨਯੋਗ ਅਦਾਲਤ ਵੱਲੋਂ ਪਹਿਲਾ ਹੀ ਜਮਾਨਤ ਮਿਲੀ ਹੋਈ ਹੈ, ਪਰ ਆਪਣੇ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਭਗਵੰਤ ਮਾਨ ਨੇ ਜਾਣ ਬੁੱਝ ਕੇ ਸੁਖਪਾਲ ਖਹਿਰ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਸਿਆਸਤ ਨਾਲ ਪ੍ਰੇਰਿਤ ਜਾਂਚ ਟੀਮ ਬਣਾ ਕੇ ਧੱਕੇ ਨਾਲ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਸ਼ਰੇਆਮ ਗੈਰ ਕਾਨੂੰਨੀ ਹੈ ਤੇ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਇਸ ਦਾ ਜਵਾਬ ਜਲਦ ਮੌਕਾ ਆਉਣ ਤੇ ਦੇਣਗੇ।
ਦਰਅਸਲ ਭਗਵੰਤ ਮਾਨ ਪੰਜਾਬ ਦੇ ਲੋਕਾ ਵਿੱਚ ਆਪਣਾ ਵਿਸ਼ਵਾਸ਼ ਗੁਆ ਬੈਠੇ ਹਨ ਅਤੇ ਹੁਣ ਤੱਕ ਉਹਨਾ ਨੇ ਪੰਜਾਬ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ, ਇਸ ਕਰਕੇ ਉਹ ਧਿਆਨ ਭਟਕਾਉਣ ਦੇ ਇਰਾਦੇ ਨਾਲ ਇਹ ਤੁਗਲਕੀ ਫਰਮਾਨ ਜਾਰੀ ਕਰ ਰਿਹਾ ਹੈ ਅਤੇ ਹੁਣ ਆਪ ਦੀ ਸਰਕਾਰ ਹੇਠਲੇ ਲੈਵਲ ਦੀ ਸਿਆਸਤ ਤੇ ਉੱਤਰ ਗਏ ਹਨ, ਜਿਸ ਨੂੰ ਪੰਜਾਬ ਕਾਂਗਰਸ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਐਡਵੋਕੇਟ ਜੋਸ਼ੀ ਨੇ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਮਜਬੂਤੀ ਨਾਲ ਝਾੜੂ ਦੀ ਸਰਕਾਰ ਦੇ ਇਹਨ ਜੁਰਮਾ ਖਿਲਾਫ ਢੱਟ ਕੇ ਮੋਰਚਾ ਲਾਵੇਗੀ ਅਤੇ ਭਗਵੰਤ ਮਾਨ ਪਾਸੋਂ ਹੁਣ ਤੱਕ ਕੀਤੇ ਕੰਮਾ ਦਾ ਹਿਸਾਬ ਤੇ ਲੇਖਾ ਜੋਖਾ ਵੀ ਮੰਗੇਗੀ ਅਤੇ ਸੁਖਪਾਲ ਖਹਿਰਾ ਦੇ ਹੱਕ ਵਿੱਚ ਪੂਰੇ ਪੰਜਾਬ ਵਿੱਚ ਡੱਟ ਕੇ ਮੋਰਚਾ ਲਾਵੇਗੀ।
- RECENT TODAY : दसूहा / होशियारपुर : पेंशन लेने जा रहे मां और दो बेटों को बस ने टक्कर मारी , बेटे की मौत
- #DC_HSP : ਜ਼ਿਲ੍ਹਾ ਮੈਜਿਸਟਰੇਟ ਮਿੱਤਲ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
- ਨਾਬਾਲਗ ਬੱਚੇ ਵਾਹਨ ਚਲਾਉਣ ‘ਤੇ ਮਾਪਿਆਂ ਨੂੰ 25000 ਰੁਪਏ ਜੁਰਮਾਨਾ ਅਤੇ 3 ਸਾਲ ਦੀ ਕੈਦ : ਅਰੋੜਾ
- ਮਹਿਲਾ ਡਾਕਟਰ ਦੀ ਬੇਰਹਿਮੀ ਨਾਲ ਹੱਤਿਆ ਨੇ ਪੂਰੇ ਮੈਡੀਕਲ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ, ਸਿਵਲ ਹਸਪਤਾਲ ‘ਚ ਸਥਾਪਿਤ ਕੀਤੀ ਜਾਵੇਗੀ ਪੁਲਿਸ ਚੌਂਕੀ : MP ਡਾ. ਚੱਬੇਵਾਲ
- CDT_NEWS: ਨਵੀਂ ਤਕਨੀਕ : ਕੈਬਨਿਟ ਮੰਤਰੀ ਜਿੰਪਾ ਨੇ ਹੁਸ਼ਿਆਰਪੁਰ ਦੇ ਜੰਗਲਾਂ ’ਚ ਡਰੋਨ ਰਾਹੀਂ ਸੀਡ ਬਾਲਸ ਬੂਟੇ ਲਗਾਉਣ ਦੀ ਕਰਵਾਈ ਸ਼ੁਰੂਆਤ
- CDT_NEWS : ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਵੱਲੋਂ ਪੁੱਟਿਆ ਗਿਆ ਅਹਿਮ ਕਦਮ : ਡਾ. ਅਮਨਦੀਪ ਕੌਰ

EDITOR
CANADIAN DOABA TIMES
Email: editor@doabatimes.com
Mob:. 98146-40032 whtsapp