ਵੱਡੀ ਖ਼ਬਰ : #SSP Bhullar : ਮਾਂ ਧੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲਿਆਂ ਦੀ ਹੋਈ ਪਹਿਚਾਣ

ਜਲੰਧਰ:  ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਪਤਾਰਾ ਦੀ ਪੁਲਿਸ ਵੱਲੋਂ 2 ਔਰਤਾ ਗੁਰਪ੍ਰੀਤ ਕੌਰ ਅਤੇ ਉਸਦੀ ਮਾਤਾ ਰਣਜੀਤ ਕੌਰ ਦੇ ਕਤਲ ਦੀ ਗੁੱਥੀ ਨੂੰ ਜਲਦ ਤੋਂ ਜਲਦ ਟਰੇਸ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਅੱਜ ਮਿਤੀ 17-10-2023 ਨੂੰ ਸੁਭਾ 10 ਵਜੇ ਦੇ ਬ 02 ਵਿਅਕਤੀ ਜਿੰਨਾ ਵਿੱਚੋ ਇੱਕ ਵਿਅਕਤੀ ਦਾ ਮੂੰਹ ਬੰਨਿਆ ਹੋਇਆ ਸੀ ਅਤੇ ਇੱਕ ਵਿਅਕਤੀ ਦਾ ਮੂੰਹ ਖੁੱਲਾ ਸੀ।ਜਿਸ ਦੀ ਪਹਿਚਾਨ ਕਰਨਜੀਤ ਸਿੰਘ ਉਰਫ ਜੱਸਾ ਪੁੱਤਰ ਸੁਰਿੰਦਰ ਸਿੰਘ ਵਾਸੀ ਹੋਪੋਵਾਲ ਥਾਣਾ ਭੰਡਾ, ਜਿਲ੍ਹਾ ਨਵਾਂ ਸ਼ਹਿਰ ਵੱਜੋਂ ਹੋਈ ਹੈ, ਸਪਲੈਡਰ ਮੋਟਰਸਾਇਕਲ ਪਰ ਰਣਜੀਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਭੋਜੋਵਾਲ ਥਾਣਾ ਪਤਾਰਾ ਜਿਲਾ ਜਲੰਧਰ ਦੇ ਘਰ ਆਏ ਅਤੇ ਘਰ ਵਿੱਚ ਦਾਖਲ ਹੋ ਗੁਰਪ੍ਰੀਤ ਕੌਰ ਪਤਨੀ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਪਿੰਡ ਮੋਹਣੇਵਾਲ, ਜਿਲ੍ਹਾ ਹੁਸ਼ਿਆਰਪੁਰ ਅਤੇ ਉਸਦੀ ਮਾਤਾ ਰਣਜੀਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਭੋਜੋਵਾਲ, ਥਾਣਾ ਪਤਾਰਾ, ਜਿਲ੍ਹਾ ਜਲੰਧਰ ਦੇ ਗੋਲੀਆਂ ਮਾਰ ਕਤਲ ਕਰ ਦਿੱਤਾ ਅਤੇ ਮੌਕਾ ਤੋ ਮੋਟਰਸਾਇਕਲ ਪਰ ਫਰਾਰ ਹੋ ਗਏ।

ਜਿਸ ਸਬੰਧੀ ਮੁਕੱਦਮਾ ਨੰਬਰ 59 ਮਿਤੀ 17.10.2023 ਜੁਰਮ 302,120-ਬੀ,201 ਭ:ਦ 25-54-59 ਅਸਲਾ ਐਕਟ ਥਾਣਾ ਪਤਾਰਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਅਤੇ ਕਤਲ ਦੇ ਕੇਸ ਨੂੰ ਟਰੇਸ ਕਰਨ ਲਈ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ, ਦੀ ਅਗਵਾਈ ਵਿੱਚ ਸ਼੍ਰੀ ਸੁਰਿੰਦਰਪਾਲ ਧਿੰਗੜੀ ਪੀ.ਪੀ.ਐਸ ਉਪ ਪੁਲਿਸ ਕਪਤਾਨ, ਤਫਤੀਸ਼, ਜਲੰਧਰ ਦਿਹਾਤੀ, ਸ਼੍ਰੀ ਵਿਜੇ ਕੰਵਰਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਆਦਮਪੁਰ, ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਅਤੇ ਲੇਡੀ ਸਬ-ਇੰਸਪੈਕਟਰ ਅਮਨਪ੍ਰੀਤ ਕੌਰ ਮੁੱਖ ਅਫਸਰ ਥਾਣਾ ਪਤਾਰਾ ਦੀਆਂ ਵਿਸ਼ੇਸ਼ ਪੁਲਿਸ ਟੀਮਾਂ ਗਠਿਤ ਕੀਤੀਆ ਗਈਆ।

Advertisements

ਜਿੰਨਾ ਵਲੋਂ ਤਕਨੀਕੀ ਅਤੇ ਸੀ.ਸੀ.ਟੀ.ਵੀ ਕੈਮਰਿਆ ਰਾਹੀ ਦੋਸ਼ੀਆ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਕਰਨਜੀਤ ਸਿੰਘ ਉਰਫ ਜੱਸਾ ਪੁੱਤਰ ਸੁਰਿੰਦਰ ਸਿੰਘ ਵਾਸੀ ਹੋਪੋਵਾਲ, ਥਾਣਾ ਭੰਡਾ, ਜਿਲ੍ਹਾ ਨਵਾਂ ਸ਼ਹਿਰ ਦੇ ਅਤੇ ਦੋਸ਼ੀਆ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।ਵਜਾ ਰੰਜਿਸ਼ ਗੁਰਪ੍ਰੀਤ ਕੌਰ ਦਾ ਪਤੀ ਜਸਪ੍ਰੀਤ ਸਿੰਘ ਉਰਫ ਜੱਸਾ ਜੋ ਇਸ ਸਮੇਂ ਅਮਰੀਕਾ ਗਿਆ ਹੋਇਆ ਹੈ ਨੇ ਘਰੇਲੂ ਕਲੇਸ਼ ਕਾਰਨ ਇਹ ਵਾਰਦਾਤ ਕਰਵਾਈ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply