#SSP_HOSHIARPUR : ਮਹਿਲਾ ਪੁਲਿਸ ਕਰਮਚਾਰੀਆਂ / ਅਧਿਕਾਰੀਆਂ ਦੀ ਚੰਗੀ ਸਿਹਤ ਦੀ ਕਾਮਨਾ ਨੂੰ ਮੁੱਖ ਰੱਖਦੇ ਹੋਏ ਕੈਂਸਰ ਸਬੰਧੀ ਜਾਗਰੁਕਤਾ ਕੈਂਪ ਲਗਾਇਆ

ਹੁਸ਼ਿਆਰਪੁਰ : ਐਸ.ਐਸ.ਪੀ ਹੁਸ਼ਿ: ਸ਼੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਜੀ ਦੀ ਯੋਗ ਅਗੁਵਾਈ ਹੇਠ ਪੁਲਿਸ ਹਸਪਤਾਲ ਹੁਸ਼ਿ: ਵਲੋਂ ਜਿਲੇ ਦੇ ਮਹਿਲਾ ਪੁਲਿਸ ਕਰਮਚਾਰੀ/ਅਧਿਕਾਰੀ ਦੀ ਉਜਵਲ ਅਤੇ ਚੰਗੀ ਸਿਹਤ ਦੀ ਕਾਮਨਾ ਨੂੰ ਮੁੱਖ ਰੱਖਦੇ ਹੋਏ ਛਾਤੀ ਦੇ ਕੈਂਸਰ ਸਬੰਧੀ ਜਾਗਰੁਕਤਾ ਕੈਂਪ ਪੁਲਿਸ ਲਾਈਨ ਹੁਸ਼ਿ: ਵਿਖੇ ਲਗਾਇਆ ਗਿਆ। ਜਿਸ ਵਿੱਚ ਮਾਣਯੋਗ ਐਸ.ਪੀ ਹੈੱਡਕੁਆਟਰ ਮਨਜੀਤ ਕੌਰ ਅਤੇ ਸਾਹਿਲ ਸਕੈਨ ਸੈਂਟਰ ਹੁਸ਼ਿ: ਤੋਂ ਡਾ.ਸਾਹਿਲ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ।

ਡਾ.ਸਾਹਿਲ ਬਹੁਤ ਹੀ ਵੇਰਵੇ ਸਹਿਤ ਛਾਤੀ ਦੇ ਕੈਂਸਰ ਅਤੇ ਉਸ ਨੂੰ ਲੱਭਣ ਲਈ ਵਰਤੀਆਂ ਜਾਂਦੀਆਂ ਵੱਖ ਵੱਖ ਤਕਨੀਕਾਂ ਜਿਵੇਂ ਕਿ ਮੈਮੋਗ੍ਰਾਫੀ, ਅਲਟ੍ਰਾਸਾਊਂਡ ਅਤੇ ਐਮ.ਆਰ.ਆਈ ਬ੍ਰੈਸਟ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ.ਆਸ਼ੀਸ਼ ਮੈਹਿਨ ਮੈਡੀਕਲ ਅਫਸਰ ਇੰਚ. ਪੁਲਿਸ ਹਸਪਤਾਲ ਹੁਸ਼ਿ: ਨੇ ਦੱਸਿਆ ਕਿ ਬ੍ਰੈਸਟ ਕੈਂਸਰ ਵਿਸ਼ਵ ਭਰ ਵਿੱਚ ਔਰਤਾਂ ਲਈ ਮੌਤ ਦਾ ਇੱਕ ਪ੍ਰਮੁੱਖ ਕਾਰਨ ਹੈ, ਇਹ ਇੱਕ ਗੰਭੀਰ ਕਿਸਮ ਦਾ ਕੈਂਸਰ ਹੈ, ਜੋ ਪੂਰੀ ਦੁਨੀਆ ਵਿੱਚ ਬਹੁਤ ਸਾਰੀਆਂ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ।ਇਸ ਗੰਭੀਰ ਬਿਮਾਰੀ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਇਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੀ ਸਥਿਤੀ ਵਿੱਚ, ਇਸ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ, ਅਕਤੂਬਰ ਮਹੀਨੇ ਨੂੰ ਹਰ ਸਾਲ ਛਾਤੀ ਦੇ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ 13 ਅਕਤੂਬਰ ਨੂੰ ਬ੍ਰੈਸਟ ਕੈਂਸਰ ਜਾਗਰੂਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਛਾਤੀ ਦਾ ਕੈਂਸਰ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ, ਇਸ ਤੋਂ ਹੋਣ ਵਾਲੇ ਖਤਰੇ , ਕਾਰਨ, ਲੱਛਣਾਂ, ਜਾਂਚ, ਇਲਾਜ ਅਤੇ ਬਚਾਉ ਬਾਰੇ ਚਾਨਣਾ ਪਾਇਆ।ਉਨ੍ਹਾਂ ਨੇ ਦੱਸਿਆ ਕਿ ਜੇਕਰ ਛਾਤੀ ਦੇ ਕੈਂਸਰ ਨੂੰ ਪਹਿਲੀ ਸਟੇਜ਼ ਉੱਪਰ ਡਾਇਗਨੋਜ਼ ਕਰ ਲਿਆ ਜਾਵੇ ਤਾਂ ਇਸ ਦਾ ਇਲਾਜ ਸਫਲਤਾ ਪੂਰਵਕ ਹੋਣ ਦੀ ਸੰਭਾਵਨਾਂ ਵੱਧ ਜਾਂਦੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇਕਰ ਛਾਤੀ ਦੇ ਵਿੱਚ ਕੋਈ ਗਿਲਟੀ, ਸੋਜਿਸ਼, ਡਿਸਚਾਰਜ ਹੋਵੇ ਤਾਂ ਤੁਰੰਤ ਡਾੱ. ਸਾਹਿਬ ਦੀ ਸਲਾਹ ਲੈਣੀ ਚਾਹਿਦੀ ਹੈ ਅਤੇ ਨੀਮ-ਹਕੀਮ ਪਾਸ ਜਾਕੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਪ੍ਰੌਗਰਾਮ ਦੇ ਅੰਤ ਵਿੱਚ ਐਸ.ਪੀ ਹੈਡਕੁਆਟਰ ਮਨਜੀਤ ਕੌਰ ਜੀ ਨੇ ਆਏ ਮੁਲਾਜਮਾਂ ਦਾ ਧੰਨਵਾਦ ਕੀਤਾ। ਇਸ ਪ੍ਰੌਗਰਾਮ ਨੂੰ ਸਫਲਤਾ ਪੂਰਵਕ ਸੰਪਨ ਕਰਨ ਲਈ ਸ਼੍ਰੀ ਪਰਮਜੀਤ ਸਿੰਘ ਲਾਈਨ ਅਫਸਰ ਅਤੇ ਪੁਲਿਸ ਹਸਪਤਾਲ ਹੁਸ਼ਿ: ਵਲੋਂ ਸ਼੍ਰੀ ਸੁਰਿੰਦਰਪਾਲਜੀਤ ਸਿੰਘ ਫਰਮੇਸੀ ਅਫਸਰ, ਪਰਮਪ੍ਰੀਤ ਸਿੰਘ, ਤਰਲੋਚਨ ਸ਼ਰਮਾ, ਸਤਵਿੰਦਰ ਕੁਮਾਰ, ਕਮਲਜੀਤ ਕੌਰ, ਰਘਵੀਰ ਸਿੰਘ ਅਤੇ ਰੇਖਾ ਰਾਣੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply