ਵੱਡੀ ਖ਼ਬਰ LATEST PUNJAB NEWS : 35 ਰਾਊਂਡ ਫਾਇਰਿੰਗ, ਗੋਲੀ ਲੱਗਣ ਕਾਰਨ 3 ਲੋਕਾਂ ਦੀ ਮੌਤ

ਬਠਿੰਡਾ : ਪੰਜਾਬ ਦੇ ਬਠਿੰਡਾ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਖਬਰ  ਹੈ। ਅੱਜ ਇਥੋਂ ਦੇ  ਪਿੰਡ ਕੋਠਾ ਗੁਰੂ ਕਾ ਵਿਖੇ ਇੱਕ ਵਿਅਕਤੀ ਬੰਦੂਕ ਲੈ ਕੇ ਘਰ ਦੀ ਛੱਤ ‘ਤੇ ਚੜ੍ਹ ਗਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਜਦਕਿ ਇੱਕ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮੁਲਜ਼ਮ ਗੁਰਸ਼ਰਨ ਸਿੰਘ ਪੁੱਤਰ ਲਾਲਾ ਸਿੰਘ ਸ਼ੁੱਕਰਵਾਰ ਸਵੇਰੇ 12 ਬੋਰ ਦੀ ਬੰਦੂਕ ਲੈ ਕੇ ਘਰ ਦੀ ਛੱਤ ‘ਤੇ ਚੜ੍ਹ ਗਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਉਸ ਨੇ ਹਰ ਰਾਹਗੀਰ ਨੂੰ ਨਿਸ਼ਾਨਾ ਬਣਾਇਆ। ਗੋਲੀ ਲੱਗਣ ਕਾਰਨ ਗੁਰਸ਼ਾਂਤ ਸਿੰਘ ਪੁੱਤਰ ਕਾਕਾ ਸਿੰਘ ਅਤੇ ਭੋਲਾ ਸਿੰਘ ਪੁੱਤਰ ਨਰਾਇਣ ਸਿੰਘ ਦੀ ਮੌਤ ਹੋ ਗਈ। ਜਦੋਂਕਿ ਕੁਲਦੀਪ ਸਿੰਘ ਪੁੱਤਰ ਜ਼ੈਲ ਸਿੰਘ ਜ਼ਖ਼ਮੀ ਹੈ। ਇਸ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਲੋਕਾਂ ਮੁਤਾਬਕ ਪਿੰਡ ਵਿੱਚ 35 ਰਾਊਂਡ ਫਾਇਰਿੰਗ ਹੋਈ।

 ਘਟਨਾ ਦੀ ਸੂਚਨਾ ਮਿਲਣ ‘ਤੇ ਪੁੱਜੀ ਥਾਣਾ ਦਿਆਲਪੁਰਾ ਪੁਲਿਸ ਨੂੰ ਮੁਲਜ਼ਮ ਨੇ ਨੇੜੇ ਵੀ ਨਹੀਂ ਆਉਣ ਦਿੱਤਾ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਦੀ ਆਪਣੇ ਚਚੇਰੇ ਭਰਾਵਾਂ ਨਾਲ ਰੰਜਿਸ਼ ਸੀ। ਅੱਜ ਸਵੇਰੇ ਹੋਈ ਗੋਲੀਬਾਰੀ ਕਾਰਨ ਪਿੰਡ ਕੋਠਾ ਗੁਰੂ ਕਾ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕ ਆਪਣੇ ਘਰਾਂ ਵਿੱਚ ਲੁਕ ਗਏ। ਕੋਈ ਘਰੋਂ ਬਾਹਰ ਨਹੀਂ ਨਿਕਲਿਆ। ਸੀਆਈਏ ਪੁਲੀਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply