ਵੱਡੀ ਖ਼ਬਰ : DHO Lakhvir ਵਲੋਂ ਨਵੀ Court Complex ਕੰਨਟੀਨ ਤੇ ਅਚਨਚੇਤ ਛਾਪਾ

DHO Lakhvir ਵਲੋਂ ਨਵੀ Court Complex ਕੰਨਟੀਨ ਤੇ ਅਚਨਚੇਤ ਛਾਪਾ
 
ਹੁਸ਼ਿਆਰਪੁਰ 25 ਜਨਵਰੀ (  CDT NEWS   ) ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਦੀ ਅਗਵਾਈ ਫੂਡ ਟੀਮ ਉਸ ਵੇਲੇ ਹੈਰਾਨ ਰਹਿ ਗਈ ਜਦ ਨਿਆ ਦਾ ਮੰਦਰ ਕਹਿ ਜਾਣ ਵਾਲੀਆ ਨਵੀਆ ਕਹਿਚੈਰੀਆ ਦੀ ਕੰਨਟੀਨ ਵਿੱਚ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਹੁੰਦੀ ਸਾਫ ਦੇਖੀ ਗਈ ਅਤੇ ਕੰਨਟੀਨ ਚਲਾ ਰਹੇ ਠੇਕੇਦਾਰ ਕੋਲ ਨਾ ਤੇ ਫੂਡ ਸੇਫਟੀ ਲਾਈਸੈਸ ਅਤੇ ਨਾ ਕਿਸੇ ਕਿਸਮ ਦੇ ਵਰਕਰਾਂ ਵੱਲੋ ਟੋਪੀਆ ਦਸਤਾਨੇ ਨਾ ਮਾਸਕ ਪਏ ਹੋਏ ਸਨ ਇਥੇ ਹੀ ਬੱਸ ਨਹੀ ਵਰਤੀ ਜਾ ਰਹੀ ਸੋਸ ਚੱਟਣੀ 6 ਮਹੀਨੇ ਪਹਿਲਾ ਹੀ ਐਕਸਪਾਈਰੀ ਹੋ  ਚੁੱਕੀ ਸੀ ਇਸ ਦਾ ਸਖਤ ਨੋਟਿਸ ਲੈਦਿਆ ਜਿਲਾ ਸਿਹਤ ਅਫਸਰ ਵੱਲੋ ਸਬੰਧ ਕੰਨਟੀਨ ਦੇ ਮਾਲਿਕ ਨੂੰ ਸੁਧਾਰ  ਨੋਟਿਸ ਦੇ ਦਿੱਤਾ  । ਇਸ ਮੋਕੇ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ , ਰਾਮ ਲੁਬਾਇਆ , ਤੇ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਵੀ ਹਾਜਰ ਸਨ ।
ਇਸ ਮੋਕੇ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਨਵੀਆ ਬਣਈਆ ਅਲੀਸ਼ਾਨ  ਕਹਿਚੈਰੀਆ ਦੀ ਕੰਨਟੀਨ ਵਿੱਚ ਜਦੋ ਅੱਜ ਅਚਨਚੇਤ ਚੈਕਿੰਗ ਕੀਤੀ ਗਈ ਤਾ ਫੂਡ ਸੇਫਟੀ ਟੀਮ ਹੈਰਾਨ ਰਹਿ ਗਈ ਨੰਗੀਆ ਪਈਆ ਖਾਣ ਵਾਲੀਆ ਵਸਤੂਆ ਤੇ ਬਿਨਾ ਢੱਕਣ ਤੇ ਪਏ ਡਸਟਬੀਨ ਤੇ ਵਰਤਣ ਧੋਣੇ ਵਾਲੀ ਜਗਾ ਤੇ ਬਹੁਤ  ਜਿਆਦਾ ਗੰਦਗੀ ਸੀ, ਜਿਨੀਆ ਵੀ ਵਰਤੀਆ ਜਾਣ ਵਾਲੀਆ ਸੋਸ ਜੋ ਕਿ ਪਿਛਲੇ 6 ਮਹੀਨੇ ਤੋ ਮਿਆਦ ਪੁਗ ਚੂਕੀ ਸੀ  ।   ਸਭ ਤੋ ਵੱਡੀ ਹੈਰਾਨਗੀ ਵਾਲੀ ਗੱਲ ਤੇ ਇਹ ਹੈ ਕਿ ਅਪ੍ਰੈਲ ਮਹੀਨੇ ਤੋ ਇਹ ਕੰਨਟੀਨ ਚੱਲ ਰਹੀ ਹੈ  ਬਿਨਾਂ ਫੂਡ ਸੇਫਟੀ ਲੈਈਸੈਸ ਇਸ ਕੰਨਟੀਨ ਦਾ ਠੇਕਾ ਕਿਸੇ ਤਰਾਂ ਚੱੜ ਗਿਆ , ਜਦ ਇਸ ਨੂੰ ਇਨਸਾਫ ਦਾ ਮੰਦਰ ਕਿਹੇ ਜਾਣ ਵਾਲੇ  ਤੇ ਸਭ ਤੋ ਵੱਧ ਪੜੇ ਲਿਖੇ ਲੋਕ ਇਥੇ ਕੰਮ ਕਰਦੇ ਹਨ ਤੇ ਸੈਕੜਿਆ ਵੱਧੀ ਲੋਕ ਇਥੇ ਪੂਰੇ ਜਿਲੇ ਤੋ ਕੇਸ ਭੁਗਤਣ ਆਉਦੇ ਹਨ ਤੇ  ਕੰਨਟੀਨ ਮਾਲਕ ਵੱਲੋ ਕਨੂੰਨ ਨੂੰ ਛਿੱਕੇ ਟੰਗ ਕਿ ਰੱਖਿਆ ਹੋਇਆ ਹੈ ।
ਸਾਰੇ ਅਫਸਰ ਸਹਿਬਾਨ ,  ਜੱਜ ਸਹਿਬਾਨ , ਵਕੀਲ ਸਾਹਿਬ, ਤੇ ਕੇਸ ਭੁਗਤਣ ਵਾਲੇ ਤਰਾ ਤਰਾ ਦੇ ਲੋਕ ਰੋਜਾਨਾ ਇਥੇ ਚਾਹ ਪਾਣੀ ਪੀਦੇ ਹਨ ਤੇ ਰੋਟੀ ਖਾਦੇ ਹਨ , ਫਿਰ ਵੀ ਇਹਨਾਂ ਨੂੰ ਕੋਈ ਪੁਛਦਾ । ਇਸ ਕਰਕੇ ਇਹਨਾ ਨੂੰ 15 ਦਿਨ ਦਾ ਨੋਟਿਸ ਦਿੱਤਾ ਜੇਕਰ ਇਹਨਾ ਨੇ ਆਪਣਾ ਲਾਈਸੈਸ ਨਹੀ ਬਣਾਉਦੇ ਤੇ ਆਪਣੀ ਕੰਨਟੀਨ ਦਾ ਸੁਧਾਰ ਨਹੀ ਕਰਦੇ ਤੇ ਇਹ ਕੰਨਟੀਨ ਸੀਲ ਕਰ ਦਿੱਤਾ ਜਾਵੇਗੀ ਇਸ ਮੋਕੇ ਉਹਨਾਂ ਲੋਕਾ ਨੂੰ ਵੀ ਅਪੀਲ ਕੀਤੀ ਕਿ ਜਦੋ ਤੁਸੀ ਇਥੋ ਖਾਣਾ ਖਾਦੇ ਹੋ ਤਾਂ ਤੁਸੀ ਖੁਦ ਵੀ ਇਹਨਾਂ ਨੂੰ ਚੈਕ ਕਰ ਸਕਦੇ  ।  ਉਹਨਾਂ ਕਿਹਾ ਕਿ ਅੱਜ ਕੱਲ ਵੱਡੀ ਪੱਧਰ ਤੇ ਵਾਇਰਲ ਹੋ ਰਿਹਾ ਹੈ  ਲੋਕਾਂ ਨੂੰ ਖਾਸੀ ਜੁਕਾਮ ਅਤੇ ਬੁਖਾਰ ਆਮ ਕਰਕੇ  ਹੈ  ਜੇਕਰ ਇਹ ਮਾਸਿਕ ਟੋਪੀ ਦਸਤਾਨੇ ਨਹੀ ਲਗਾਉਦੇ ਤਾ ਬਹੁਤ ਵੱਡੀ ਪੱਧਰ ਤੇ ਬਿਮਾਰੀ ਫੈਲ ਸਕਦੀ ਹੈ ਤੇ ਉਹਨਾ ਜਿਲਾ ਕਹਿਚਹਿਰੀ ਦੀ ਦੇਖ ਰੇਖ ਕਰਨ  ਵਾਲੀ ਕਮੇਟੀ ਨੂੰ ਫੋਰੀ ਤੋਰ ਤੇ ਕੰਨਟੀਨ ਦੇ ਠੇਕੇਦਾਰ ਨੂੰ ਬੁਲਾ ਕਿ ਫੂਡਸੇਫਟੀ ਦੇ ਮਈਰਮੈਟ ਪੂਰੇ ਕਰਵਾਉਣਏ ਚਾਹੀਦੇ ਹਨ ਤਾ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ । 
EDITED BY :- JAGMOHAN SINGH
Pls subscribe, like and share video: Yours Adesh
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply