Sting Operation – ਔਰਤ ਕਰਦੀ ਸੀ ਕੁੜੀਆਂ ਦੀ ਹੋਮ ਡਿਲੀਵਰੀ, ਗਰੋਹ ਦਾ ਪਰਦਾਫਾਸ਼

ਮਹਿਲਾ ਦਲਾਲ ਤੋਂ ਪੁੱਛ-ਗਿੱਛ ਵਿੱਚ ਖੁਲਾਸਾ ਹੋਇਆ ਹੈ ਕਿ ਗਰੋਹ ਹੋਰ ਸੂਬਿਆਂ ਤੋਂ ਕੁੜੀਆਂ ਨੂੰ ਮਹੀਨਾਵਾਰ ’ਤੇ ਠੇਕੇ ’ਤੇ ਲਿਆਉਂਦਾ ਸੀ ਅਤੇ ਉਨ੍ਹਾਂ ਕੋਲੋਂ ਇਹ ਗੰਦਾ ਧੰਦਾ ਕਰਵਾਉਂਦਾ ਸੀ।

Chandigarh : ਇੱਥੋਂ ਦੀ ਪੁਲਿਸ ਨੇ ਦੇਹ ਵਪਾਰ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਮਹਿਲਾ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗਹੋਰ ਦੇ ਕਬਜ਼ੇ ਵਿੱਚੋਂ ਪੁਲਿਸ ਨੇ ਦੇਹ ਵਪਾਰ ਵਿੱਚ ਫਸਾਈਆਂ ਦੋ ਕੁੜੀਆਂ ਨੂੰ ਮੁਕਤ ਕਰਵਾਇਆ ਹੈ। ਗ੍ਰਿਫ਼ਤਾਰ ਕੀਤੀ ਦਲਾਲ ਮਹਿਲਾ ਕੁੜੀਆਂ ਦੀ ਹੋਮ ਡਿਲੀਵਰੀ ਕਰਦੀ ਸੀ ਅਤੇ ਮੋਟੀ ਰਕਮ ਵਸੂਲਦੀ ਸੀ।

 

ਚੰਡੀਗੜ੍ਹ ਪੂਰਬੀ ਦੇ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੂੰ ਮਨੀਮਾਜਰਾ ਖੇਤਰ ਵਿੱਚ ਸਰਗਰਮ ਇਸ ਦੇਹ ਵਪਾਰ ਗਰੋਹ ਦੀ ਸੂਹ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਹ ਗਰੋਹ ਫ਼ੋਨ ਰਾਹੀਂ ਗਾਹਕਾਂ ਨਾਲ ਸੰਪਰਕ ਕਰਦਾ ਸੀ ਅਤੇ ਪੁਲਿਸ ਤੇ ਸਮਾਜ ਸੇਵੀ ਟੀਮ ਨਾਲ ਰਲ ਜਾਲ ਵਿਛਾ ਕੇ ਇਨ੍ਹਾਂ ਗਰੋਹ ਮੈਂਬਰਾਂ ਨੂੰ ਕਾਬੂ ਕੀਤਾ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨਕਲੀ ਗਾਹਕ ਭੇਜ ਗਰੋਹ ਤੋਂ ਦੋ ਕੁੜੀਆਂ ਦੀ ਮੰਗ ਕੀਤੀ। 20,000 ਵਿੱਚ ਸੌਦਾ ਤੈਅ ਹੋਣ ‘ਤੇ ਪੁਲਿਸ ਨੇ ਨਕਲੀ ਗਾਹਕ ਨੂੰ ਗਰੋਹ ਕੋਲ ਭੇਜਿਆ। ਗਰੋਹ ਦੀ ਕਾਰ ਵਿੱਚ ਇੱਕ ਦਲਾਲ ਮਹਿਲਾ ਤੇ ਡਰਾਈਵਰ ਤੋਂ ਇਲਾਵਾ ਦੋ ਕੁੜੀਆਂ ਵੀ ਬੈਠੀਆਂ ਸਨ। ਨਕਲੀ ਗਾਹਕ ਨੇ ਦਲਾਲ ਮਹਿਲਾ ਨੂੰ ਦੋ ਹਜ਼ਾਰ ਰੁਪਏ ਸਾਈ ਫੜਾ ਦਿੱਤੀ ਤਾਂ ਡੀਐਸਪੀ ਚੰਦੇਲ ਦੀ ਟੀਮ ਨੇ ਗਰੋਹ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

Advertisements

ਮਹਿਲਾ ਦਲਾਲ ਤੋਂ ਪੁੱਛ-ਗਿੱਛ ਵਿੱਚ ਖੁਲਾਸਾ ਹੋਇਆ ਹੈ ਕਿ ਗਰੋਹ ਹੋਰ ਸੂਬਿਆਂ ਤੋਂ ਕੁੜੀਆਂ ਨੂੰ ਮਹੀਨਾਵਾਰ ’ਤੇ ਠੇਕੇ ’ਤੇ ਲਿਆਉਂਦਾ ਸੀ ਅਤੇ ਉਨ੍ਹਾਂ ਕੋਲੋਂ ਇਹ ਗੰਦਾ ਧੰਦਾ ਕਰਵਾਉਂਦਾ ਸੀ। ਪੁਲਿਸ ਦੇਹ ਵਪਾਰ ਰੋਕੂ ਐਕਟ ਤਹਿਤ ਦਲਾਲ ਮਹਿਲਾ ਤੇ ਕਾਰ ਚਾਲਕ ਅਤੇ ਉਨ੍ਹਾਂ ਦੇ ਮੁੱਖ ਸਰਗਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੰਜਾਬ ਨਾਲ ਸਬੰਧਤ ਦੋਵੇਂ ਕੁੜੀਆਂ ਨੂੰ ਗਰੋਹ ਤੋਂ ਬਚਾਅ ਕੇ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਹੈ। ਹੁਣ ਪੁਲਿਸ ਗਰੋਹ ਦੇ ਸਰਗਨਾ ਦੀ ਭਾਲ ਕਰ ਰਹੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply