#DC_HOSHIARPUR : कोमल मित्तल ने लहराया राष्ट्रीय ध्वज, कहा मुख्य मंत्री मान के नेतृत्व में पंजाब हर क्षेत्र में बना रहा है विलक्षण पहचान


होशियारपुर, 26 जनवरी (आदेश ) :

डिप्टी कमिश्नर कोमल मित्तल ने 75वें गणतंत्र दिवस के मौके पर स्थानीय पुलिस लाईन ग्राउंड होशियारपुर में करवाए गए जिला स्तरीय समागम में राष्ट्रीय ध्वज लहराया। डिप्टी कमिश्नर ने एस.एस.पी सुरेंद्र लांबा, अतिरिक्त डिप्टी कमिश्नर (सामान्य) राहुल चाबा व परेड कमांडर इंस्पेक्टर जसवीर कौर सहित परेड का निरीक्षण करने के बाद शानदार मार्च पास्ट से सलामी ली। इस मौके पर स्कूली बच्चों की ओर से शानदार मास पी.टी. शो, सांस्कृतिक कार्यक्रम की प्रस्तुति की गई और गिद्दे व भंगड़े की धमाले डाली गई। समागम में विशेष तौर पर आए स्वतंत्रता सेनानियों व शहीद सैनिकों के परिवारों का भी सम्मान किया।



जिला स्तरीय समागम के दौरान मुख्य मेहमान डिप्टी कमिश्नर कोमल मित्तल ने जरुरतमंदों को सिलाई मशीने, मोटर ट्राई साइकिल व ट्राई साइकिल भी सौंपे। इसके अलावा अलग-अलग क्षेत्रों में नाम कमाने वाली शख्सियतों व अच्छी कारगुजारी दिखाने वाले अधिकारियों व कर्मचारियों को भी सम्मानित किया। इस दौरान जिला पुलिस, पी.आर.टी.सी जहानखेलां, जिला महिला पुलिस, पंजाब होम गार्डज, एन.सी.सी, गल्र्ज गाइड्ज, ब्वायज स्काउट्स व पी.आर.टी.सी जहानखेलां के बैंड की ओर से शानदार मार्च पास्ट किया गया व सलामी दी गई। अलग-अलग विभागों की ओर से विकास को दर्शाती झाकियां विशेष आकर्षण का केंद्र रही। इस दौरान विधायक डा. रवजोत सिंह, डी.आई.जी जालंधर रेंज एस. भूपती व जिला एवं सत्र न्यायधीश दिलबाग सिंह जौहल ने भी विशेष तौर पर शिरकत की।



मुख्य मेहमान डिप्टी कमिश्नर कोमल मित्तल ने जिला वासियों को गणतंत्र दिवस की बधाई देते हुए देश की आजादी के लिए लड़े लंबे संघर्ष में अपनी जानें कुर्बान करने वाले हजारों देश भक्त शूरवीरों को दिल से सम्मान भेंट किया। उन्होंने कहा कि भारतीय संविधान के निर्माता बाबा साहिब डा. भीम राव अंबेदकर जी ने अलग-अलग धर्मों, जातियों व संस्कृति वाले देश को एक माला में पिरोया है, जिसके परिणामस्वरुप आज हमारे देश को अनेकता में एकता की खूबसूरत मिसाल के तौर पर जाना जाता है। उन्होंने कहा कि आजादी के संघर्ष के दौरान सबसे अधिक पंजाबियों का योगदान रहा है। उन्होंने शहीद-ए-आजम भगत सिंह के साथी रहे होशियारपुर के स्वतंत्रता सेनानी पंडित किशोरी लाल व गदर लहर के बाबू मंगू राम मुग्गोवालिया को विशेष तौर पर याद किया।



डिप्टी कमिश्नर कोमल मित्तल ने कहा कि मुख्य मंत्री भगवंत सिंह मान के नेतृत्व में आज पंजाब हर क्षेत्र में अपनी अलग पहचान बना रहा है। उन्होंने कहा कि आम आदमी क्लीनिक, स्कूल ऑफ एमीनेंस, 300 यूनिट नि:शुल्क बिजली, भ्रष्टाचार विरोधी एक्शन लाइन, डोर स्टैप सेवाएं, मुख्य मंत्री तीर्थ यात्रा व अन्य जन हितैषी पहलकदमियों के साथ प्रदेश वासियों को बड़ी राहत मिली है। उन्होंने कहा कि लंबित इंतकालों का निपटारा करने के लिए बीते दिनो प्रदेश भर में लगाए गए विशेष कैंपों के अंतर्गत जिला होशियारपुर में भी 5000 से अधिक लंबित इंतकालों का निपटारा किया गया है।

होशियारपुर जिले की गौरवमयी प्राप्तियों का जिक्र करते हुए उन्होंने कहा कि जिले में 46 आम आदमी क्लीनिक सफलतापूर्वक चल रहे हैं और इस वर्ष 28 और जल्द ही खोले जाएंगे। इसी तरह सिविल अस्पताल होशियारपुर में 5 करोड़ 75 लाख रुपए की लागत से 30 बैडों की और वृद्धि की गई है व 6 करोड़ 77 लाख रुपए सिविल अस्पताल के कायाकल्प पर खर्च किए गए हैं। इसी तरह जिले में 550 करोड़ रुपए की लागत से शहीद ऊधम सिंह स्टेट इंस्टीच्यूट आफ मैडिकल साइंसेज की स्थापना की जा रही है और गांव बजवाड़ा में 27 करोड़ रुपए की लागत से सरदार बहादुर अमी चंद सोनी आमर्ड फोर्सिज प्रैप्रेटरी इंस्टीच्यूट स्थापित किया जा रहा है।

उन्होंने कहा कि होशियारपुर के ऐतिहासिक गांव श्री खुरालगढ़ साहिब में 148 करोड़ रुपए की लागत से श्री गुरु रविदास जी मैमोरियल का निर्माण किया जा रहा है। इसके अलावा 5 करोड़ 29 लाख रुपए की लागत से होशियारपुर में नए एस.डी.एम कार्यालय, तहसील कार्यालय व फर्द केंद्र का निर्माण किया जा रहा है। नौजवानों में देशभक्ति का जज्बा पैदा करने के लिए होशियारपुर शहर के दो मुख्य प्वाइंटों प्रभात चौक व शहीद भगत सिंह चौक में 101 फुट ऊंचे तिरंगे स्थापित किए गए हैं। करीब 30 करोड़ रुपए की लागत से गांव बजवाड़ा व किला बरुन में सीवरेज प्रोजैक्ट शुरु किया जा रहा है। होशियारपुर में डंप को हटा कर वहां बहुत ही बढिय़ा फूड स्ट्रीट का निर्माण किया गया है, जहां शहर वाली अब लजीज पकवानों का आनंद ले रहे हैं। करीब 3 करोड़ रुपए की लागत से सिविल लाइन्ज, होशियारपुर में पंजाब की पहली डिजिटल लाईब्रेरी पंजाब वासियों को समर्पित की गई है। लंबे समय से खस्ता हालत में चल रही जालंधर-होशियारपुर-चिंतपूर्णी सडक़ पंजाब सरकार की ओर से 13 करोड़ 74 लाख रुपए की लागत से बनाई गई है, जिससे माता चिंतपूर्णी को जाने वाले श्रद्धालुओं को बड़ा लाभ हुआ है।

उन्होंने कहा कि बागवानी के क्षेत्र में एक बड़ी उपलब्धि प्राप्त करते हुए बागवानी अस्टेट, छावनी कलां, होशियारपुर में प्रदेश की पहली बायोफर्टीलाइजर लेबोरेट्री स्थापित की गई है। कंडी क्षेत्र के गांवों को सुचारु ढंग से पानी मुहैया करवाने के लिए 258 करोड़ 73 लाख रुपए की लागत वाले नहरी पानी पर आधारित तलवाड़ा जल सप्लाई प्रोजैक्ट पर कार्य चल रहा है। पराली व फसलों के अवशेषों के सुचारु प्रबंधन के सुचारु प्रयासों के चलते जिले में पराली को आग लगाने की घटनाओं में पिछले वर्ष के मुकाबले करीब 54 प्रतिशत की कटौती दर्ज की गई हैै और इस वर्ष इन घटनाओं को जीरो करने का लक्ष्य रखा गया है।

जिले में ईको टूरिज्म को उत्साहित करने के लिए होशियारपुर वन मंडल की ओर से थाना डैम व चौहाल डैम में नेचर कैंप तैयार किए गए हैं, जहां सैलानियों के रहने के लिए ए.सी हट्स, अटैच बाथरुम, बोटिंग, जंगल सफारी, जंगल ट्रैकिंग व खाने-पीने का पूरा प्रबंध किया गया है। एक बेहतरीन पहल के अंतर्गत जिला रोजगार ब्यूरो की ओर से पंजाब की पहली रोजगार मोबाइल एप ‘डी.बी.ई.ई आनलाइन’ भी तैयार की गई है। पंजाब सरकार की ओर से लोगों को उनके डोर स्टैप पर ही सरकारी सेवाएं मुहैया करवाने की शुरु की गई विलक्षण पहलकदमी के अंतर्गत होशियारपुर जिले ने एक माह के अंदर सबसे अधिक 96 प्रतिशत डोर स्टैप सर्विसिज डिलीवरी रेट के हिसाब से प्रदेश में सबसे ऊंची छलांग लगाई है।

जिला रैड क्रास सोसायटी होशियारपुर की ओर से चलाए जा रहे अलग-अलग विलक्षण प्रोजैक्टों के बारे में बताते हुए उन्होंने कहा कि सोसायटी की ओर से ‘विंग्ज’ प्रोजैक्ट के अंतर्गत स्पैशल व बौद्धिक तौर पर कमजोर बच्चों को रोजगार मुहैया करवाने के लिए 3 महीने की विशेष ट्रेनिंग देने के बाद उनको सरकारी कालेज, आई.टी.आई, रिजनल सैंटर पंजाब यूनिवर्सिटी व रैड क्रास कार्यालय में कैंटीन खोलकर दी गई हैं। इसी तरह उन्होंने सोसायटी की ओर से चलाई जा रही सांझी रसोई, जन औषधी जैनरिक ड्रग स्टोर, जिला नशा मुक्ति व पुर्नवास केंद्र में दाखिल लोगों के लिए नए स्किल प्रोग्रामों, बाढ़ के दौरान लोगों की की गई सहायता का विशेष जिक्र किया। जिले में अमन-कानून बरकरार रखने के लिए नशे के खिलाफ की गई प्राप्तियों के लिए उन्होंने जिला पुलिस की भरपूर प्रशंसा भी की।
इस मौके पर जिला योजना कमेटी की चेयरपर्सन करमजीत कौर, चेयरमैन नगर सुधार ट्रस्ट हरमीत सिंह औलख, चेयरमैन दि होशियारपुर सैंट्रल कोआप्रेटिव बैंक विक्रम शर्मा, पंजाब औद्योगिक विकास निगम के वाइस चेयरमैन हरमिंदर सिंह बख्शी, सीनियर डिप्टी मेयर प्रवीन सैनी, राजेश्वर दयाल बब्बी, आप के संयुक्त सचिव सतवंत सिंह सियाण, कमिश्नर नगर निगम ज्योति बाला मट्टू, अतिरिक्त डिप्टी कमिश्नर (विकास) बलराज सिंह, एस.डी.एम. होशियारपुर प्रीतइंदर सिंह बैंस, एस.पी मंजीत कौर के अलावा न्यायिक, सिविल व पुलिस प्रशासन के अधिकारी, स्कूलों के बच्चे व शहर वासी बड़ी गिनती में उपस्थित थे।
                                                 —–



ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ’ਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਲਹਿਰਾਇਆ ਰਾਸ਼ਟਰੀ ਝੰਡਾ

-ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲ ਸੂੂਰਬੀਰਾਂ ਨੂੰ ਕੀਤਾ ਯਾਦ
-ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਵਿਲੱਖਣ ਪ੍ਰਾਪਤੀ ਵਾਲੀਆਂ ਸ਼ਖਸੀਅਤਾਂ ਦਾ ਕੀਤਾ ਸਨਮਾਨ
-ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਹਰੇਕ ਖੇਤਰ ’ਚ ਬਣਾ ਰਿਹੈ ਵੱਖਰੀ ਪਹਿਚਾਣ
-ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਕੀਤਾ ਵਿਸ਼ੇਸ਼ ਜ਼ਿਕਰ

ਹੁਸ਼ਿਆਰਪੁਰ, 26 ਜਨਵਰੀ (ਆਦੇਸ਼ ) :


ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ 75ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਪੁਲਿਸ ਲਾਈਨ ਗਰਾਊਂਡ ਹੁਸ਼ਿਆਰਪੁਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਰਾਸ਼ਟਰੀ ਝੰਡਾ ਲਹਿਰਾਇਆ। ਡਿਪਟੀ ਕਮਿਸ਼ਨਰ ਨੇ ਐਸ.ਐਸ.ਪੀ ਸੁਰੇਂਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਅਤੇ ਪਰੇਡ ਕਮਾਂਡਰ ਇੰਸਪੈਕਟਰ ਜਸਵੀਰ ਕੌਰ ਸਮੇਤ ਪਰੇਡ ਦਾ ਨਿਰੀਖਣ ਕਰਨ ਉਪਰੰਤ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਮਾਸ ਪੀ.ਟੀ ਸ਼ੋਅ, ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ ਅਤੇ ਗਿੱਧੇ ਤੇ ਭੰਗੜੇ ਦੀਆਂ ਧਮਾਲਾਂ ਪਈਆਂ। ਡਿਪਟੀ ਕਮਿਸ਼ਨਰ ਨੇ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਆਏ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਉਨ੍ਹਾਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਮੋਟਰ ਟਰਾਈ ਸਾਈਕਲ ਤੇ ਟਰਾਈ ਸਾਈਕਲ ਵੀ ਸੌਂਪੇ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪੁਲਿਸ, ਪੀ.ਆਰ.ਟੀ.ਸੀ ਜਹਾਨਖੇਲਾਂ, ਜ਼ਿਲ੍ਹਾ ਮਹਿਲਾ ਪੁਲਿਸ, ਪੰਜਾਬ ਹੋਮ ਗਾਰਡਜ਼, ਐਨ.ਸੀ.ਸੀ, ਗਰਲਜ਼ ਗਾਈਡਜ਼, ਬੁਆਏਜ਼ ਸਕਾਊਟਸ ਤੇ ਪੀ.ਆਰ.ਟੀ.ਸੀ ਜਹਾਨਖੇਲਾਂ ਦੇ ਬੈਂਡ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਸਲਾਮੀ ਦਿੱਤੀ ਗਈ। ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ ਇਸ ਦੌਰਾਨ ਵਿਧਾਇਕ ਡਾ. ਰਵਜੋਤ ਸਿੰਘ, ਡੀ. ਆਈ. ਜੀ ਜਲੰਧਰ ਰੇਂਜ ਐਸ. ਭੂਪਤੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

  ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਦੇਸ਼ ਦੀ ਆਜ਼ਾਦੀ ਲਈ ਲੜੇ ਲੰਬੇ ਸੰਘਰਸ਼ ਵਿਚ ਆਪਣੀਆਂ ਜਾਨਾਂ ਵਾਰਨ ਵਾਲੇ ਹਜ਼ਾਰਾਂ ਦੇਸ਼ ਭਗਤ ਸੂਰਬੀਰਾਂ ਨੂੰ ਆਪਣਾ ਦਿਲੋਂ ਸਨਮਾਨ ਭੇਟ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਨੇ ਵੱਖ-ਵੱਖ ਧਰਮਾਂ, ਜਾਤਾਂ ਤੇ ਸਭਿਆਚਾਰ ਵਾਲੇ ਦੇਸ਼ ਨੂੰ ਇਕ ਮਾਲਾ ਵਿਚ ਪਰੋਇਆ ਹੈ, ਜਿਸ ਦੇ ਸਿੱਟੇ ਵਜੋਂ ਅੱਜ ਸਾਡੇ ਦੇਸ਼ ਨੂੰ ਅਨੇਕਤਾ ਵਿਚ ਏਕਤਾ ਦੀ ਖੁਬਸੂਰਤ ਮਿਸਾਲ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਸਭ ਤੋਂ ਵੱਧ ਪੰਜਾਬੀਆਂ ਦਾ ਯੋਗਦਾਨ ਰਿਹਾ ਹੈ। ਉਨ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਾਥੀ ਰਹੇ ਹੁਸ਼ਿਆਰਪੁਰ ਦੇ ਆਜ਼ਾਦੀ ਘੁਲਾਟੀਏ ਪੰਡਿਤ ਕਿਸ਼ੋਰੀ ਲਾਲ ਤੇ ਗਦਰ ਲਹਿਰ ਦੇ ਬਾਬੂ ਮੰਗੂ ਰਾਮ ਮੁਗੋਵਾਲਿਆ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਅੱਜ ਪੰਜਾਬ ਹਰੇਕ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ, 300 ਯੂਨਿਟ ਮੁਫ਼ਤ ਬਿਜਲੀ, ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ, ਡੋਰ ਸਟੈਪ ਸੇਵਾਵਾਂ, ਮੁੱਖ ਮੰਤਰੀ ਤੀਰਥ ਯਾਤਰਾ ਅਤੇ ਹੋਰ ਅਨੇਕਾਂ ਲੋਕ-ਪੱਖੀ ਪਹਿਲਕਦਮੀਆਂ ਨਾਲ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਲੰਬਿਤ ਇੰਤਕਾਲਾਂ ਦਾ ਨਿਪਟਾਰਾ ਕਰਨ ਲਈ ਬੀਤੇ ਦਿਨੀਂ ਸੂਬੇ ਭਰ ਵਿਚ ਲਗਾਏ ਵਿਸ਼ੇਸ਼ ਕੈਂਪਾਂ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਵੀ 5000 ਤੋਂ ਵੱਧ ਲੰਬਿਤ ਇੰਤਕਾਲਾਂ ਦਾ ਨਿਪਟਾਰਾ ਕੀਤਾ ਗਿਆ ਹੈ।


  ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 46 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ ਅਤੇ ਇਸ ਸਾਲ 28 ਹੋਰ ਜਲਦ ਹੀ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ 5 ਕਰੋੜ 75 ਲੱਖ ਦੀ ਲਾਗਤ ਨਾਲ 30 ਬੈੱਡਾਂ ਦਾ ਹੋਰ ਵਾਧਾ ਕੀਤਾ ਗਿਆ ਹੈ ਅਤੇ 6 ਕਰੋੜ 77 ਲੱਖ ਰੁਪਏ ਸਿਵਲ ਹਸਪਤਾਲ ਦੇ ਕਾਇਆ ਕਲਪ ’ਤੇ ਖ਼ਰਚ ਕੀਤੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹੇ ਵਿਚ 550 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦੀ ਸਥਾਪਨਾ ਕੀਤੀ ਜਾ ਰਹੀ ਹੈ ਅਤੇ ਪਿੰਡ ਬਜਵਾੜਾ ਵਿਚ 27 ਕਰੋੜ ਰੁਪਏ ਦੀ ਲਾਗਤ ਨਾਲ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਇਤਿਹਾਸਕ ਪਿੰਡ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ 148 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਜੀ ਮੈਮੋਰੀਅਲ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 5 ਕਰੋੜ 29 ਲੱਖ ਰੁਪਏ ਦੀ ਲਾਗਤ ਨਾਲ ਹੁਸ਼ਿਆਰਪੁਰ ਵਿਖੇ ਨਵੇਂ ਐਸ. ਡੀ. ਐਮ ਦਫ਼ਤਰ, ਤਹਿਸੀਲ ਦਫ਼ਤਰ ਅਤੇ ਫਰਦ ਕੇਂਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਨੌਜਵਾਨਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਲਈ ਹੁਸ਼ਿਆਰਪੁਰ ਸ਼ਹਿਰ ਦੇ ਦੋ ਮੁੱਖ ਪੁਆਇੰਟਾਂ ਪ੍ਰਭਾਤ ਚੌਕ ਅਤੇ ਸ਼ਹੀਦ ਭਗਤ ਸਿੰਘ ਚੌਕ ਵਿਖੇ 101 ਫੁੱਟ ਉੱਚੇ ਤਿਰੰਗੇ ਝੰਡੇ ਸਥਾਪਿਤ ਕੀਤੇ ਗਏ ਹਨ। ਕਰੀਬ 30 ਕਰੋੜ ਦੀ ਲਾਗਤ ਨਾਲ ਪਿੰਡ ਬਜਵਾੜਾ ਅਤੇ ਕਿਲਾ ਬਰੂਨ ਵਿਖੇ ਸੀਵਰੇਜ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਹੁਸ਼ਿਆਰਪੁਰ ਵਿਖੇ ਡੰਪ ਨੂੰ ਹਟਾ ਕੇ ਉਥੇ ਬਹੁਤ ਹੀ ਵਧੀਆ ਫੂਡ ਸਟਰੀਟ ਦਾ ਨਿਰਮਾਣ ਕੀਤਾ ਗਿਆ ਹੈ, ਜਿਥੇ ਸ਼ਹਿਰ ਵਾਸੀ ਹੁਣ ਲਜ਼ੀਜ਼ ਪਕਵਾਨਾਂ ਦਾ ਅਨੰਦ ਮਾਣ ਰਹੇ ਹਨ। ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਲਾਈਨਜ਼, ਹੁਸ਼ਿਆਰਪੁਰ ਵਿਖੇ ਪੰਜਾਬ ਦੀ ਪਹਿਲੀ ਡਿਜੀਟਲ ਲਾਇਬ੍ਰੇਰੀ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੀ ਗਈ ਹੈ। ਲੰਬੇ ਸਮੇਂ ਤੋਂ ਖਸਤਾ ਹਾਲਤ ਵਿਚ ਚੱਲ ਰਹੀ ਜਲੰਧਰ-ਹੁਸ਼ਿਆਰਪੁਰ-ਚਿੰਤਪੁਰਨੀ ਸੜਕ ਪੰਜਾਬ ਸਰਕਾਰ ਵੱਲੋਂ 13 ਕਰੋੜ 74 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ, ਜਿਸ ਨਾਲ ਮਾਤਾ ਚਿੰਤਪੁਰਨੀ ਜੀ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਲਾਭ ਹੋਇਆ ਹੈ।  



ਉਨ੍ਹਾਂ ਕਿਹਾ ਕਿ ਬਾਗਬਾਨੀ ਦੇ ਖੇਤਰ ਵਿਚ ਇਕ ਵੱਡਾ ਮਾਅਰਕਾ ਮਾਰਦਿਆਂ ਬਾਗਬਾਨੀ ਅਸਟੇਟ, ਛਾਉਣੀ ਕਲਾਂ, ਹੁਸ਼ਿਆਰਪੁਰ ਵਿਖੇ ਸੂਬੇ ਦੀ ਪਹਿਲੀ ਬਾਇਓਫਰਟੀਲਾਈਜ਼ਰ ਲੈਬਾਰਟਰੀ ਸਥਾਪਿਤ ਕੀਤੀ ਗਈ ਹੈ। ਕੰਢੀ ਖੇਤਰ ਦੇ ਪਿੰਡਾਂ ਨੂੰ ਸੁਚਾਰੂ ਢੰਗ ਨਾਲ ਪਾਣੀ ਮੁਹੱਈਆ ਕਰਵਾਉਣ ਲਈ 258 ਕਰੋੜ 73 ਲੱਖ ਰੁਪਏ ਦੀ ਲਾਗਤ ਵਾਲੇ ਨਹਿਰੀ ਪਾਣੀ ’ਤੇ ਆਧਾਰਿਤ ਤਲਵਾੜਾ ਜਲ ਸਪਲਾਈ ਪ੍ਰੋਜੈਕਟ ’ਤੇ ਕੰਮ ਚੱਲ ਰਿਹਾ ਹੈ। ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਦੇ ਸੁਚਾਰੂ ਯਤਨਾਂ ਸਦਕਾ ਜ਼ਿਲ੍ਹੇ ਵਿਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਪਿਛਲੇ ਸਾਲ ਨਾਲੋਂ ਕਰੀਬ 54 ਫੀਸਦੀ ਦੀ ਕਟੌਤੀ ਦਰਜ ਕੀਤੀ ਗਈ ਹੈ ਅਤੇ ਇਸ ਸਾਲ ਇਨ੍ਹਾਂ ਘਟਨਾਵਾਂ ਨੂੰ ਜ਼ੀਰੋ ਕਰਨ ਦਾ ਟੀਚਾ ਰੱਖਿਆ ਗਿਆ ਹੈ।  
ਜ਼ਿਲ੍ਹੇ ਵਿਚ ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਹੁਸ਼ਿਆਰਪੁਰ ਵਣ ਮੰਡਲ ਵੱਲੋਂ ਥਾਣਾ ਡੈਮ ਅਤੇ ਚੌਹਾਲ ਡੈਮ ਵਿਖੇ ਨੇਚਰ ਕੈਂਪ ਤਿਆਰ ਕੀਤੇ ਗਏ ਹਨ, ਜਿਥੇ ਸੈਲਾਨੀਆਂ ਦੇ ਰਹਿਣ ਲਈ ਏ. ਸੀ ਹੱਟਸ, ਅਟੈਚ ਬਾਥਰੂਮ, ਬੋਟਿੰਗ, ਜੰਗਲ ਸਫਾਰੀ, ਜੰਗਲ ਟ੍ਰੈਕਿੰਗ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇਕ ਨਿਵੇਕਲੀ ਪਹਿਲ ਤਹਿਤ ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਪੰਜਾਬ ਦੀ ਪਹਿਲੀ ਰੋਜ਼ਗਾਰ ਮੋਬਾਇਲ ਐਪ ‘ਡੀ.ਬੀ.ਈ.ਈ ਆਨਲਾਈਨ’ ਵੀ ਤਿਆਰ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਡੋਰ ਸਟੈਪ ’ਤੇ ਹੀ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ੁਰੂ ਕੀਤੀ ਗਈ ਵਿਲੱਖਣ ਪਹਿਲਕਦਮੀ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਨੇ ਇਕ ਮਹੀਨੇ ਅੰਦਰ ਸਭ ਤੋਂ ਵੱਧ 96 ਫੀਸਦੀ ਡੋਰ ਸਟੈਪ ਸਰਵਿਸਜ਼ ਡਿਲੀਵਰੀ ਰੇਟ ਦੇ ਹਿਸਾਬ ਨਾਲ ਸੂਬੇ ਵਿਚ ਸਭ ਤੋਂ ਉੱਚੀ ਛਲਾਂਗ ਲਗਾਈ ਹੈ।

  ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਵਿਲੱਖਣ ਪ੍ਰੋਜੈਕਟਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ‘ਵਿੰਗਜ਼’ ਪ੍ਰੋਜੈਕਟ ਤਹਿਤ ਸਪੈਸ਼ਲ ਅਤੇ ਬੌਧਿਕ ਤੌਰ ’ਤੇ ਕਮਜ਼ੋਰ ਬੱਚਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ 3 ਮਹੀਨੇ ਦੀ ਵਿਸ਼ੇਸ਼ ਟ੍ਰੇਨਿੰਗ ਉਪਰੰਤ ਉਨ੍ਹਾਂ ਨੂੰ ਸਰਕਾਰੀ ਕਾਲਜ, ਆਈ. ਟੀ. ਆਈ, ਰਿਜਨਲ ਸੈਂਟਰ ਪੰਜਾਬ ਯੂਨੀਵਰਸਿਟੀ ਅਤੇ ਰੈੱਡ ਕਰਾਸ ਦਫ਼ਤਰ ਵਿਖੇ ਟੱਕ ਸ਼ਾਪਜ਼ ਖੋਲ੍ਹ ਕੇ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਉਨ੍ਹਾਂ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਸਾਂਝੀ ਰਸੋਈ, ਜਨ ਔਸ਼ਧੀ ਜੈਨੇਰਿਕ ਡਰੱਗ ਸਟੋਰ, ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਵਿਖੇ ਦਾਖ਼ਲ ਲੋਕਾਂ ਲਈ ਨਵੇਂ ਸਕਿੱਲ ਪ੍ਰੋਗਰਾਮਾਂ, ਹੜ੍ਹਾਂ ਦੌਰਾਨ ਲੋਕਾਂ ਦੀ ਕੀਤੀ ਗਈ ਸਹਾਇਤਾ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ। ਜ਼ਿਲ੍ਹੇ ਵਿਚ ਅਮਨ-ਕਾਨੂੰਨ ਬਰਕਰਾਰ ਰੱਖਣ ਅਤੇ ਨਸ਼ਿਆਂ ਖਿਲਾਫ਼ ਕੀਤੀਆਂ ਪ੍ਰਾਪਤੀਆਂ ਲਈ ਉਨ੍ਹਾਂ ਜ਼ਿਲ੍ਹਾ ਪੁਲਿਸ ਦੀ ਭਰਪੂਰ ਸ਼ਲਾਘਾ ਵੀ ਕੀਤੀ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਚੇਅਰਮੈਨ ਦਿ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਵਿਕਰਮ ਸ਼ਰਮਾ, ਪੰਜਾਬ ਉਦਯੋਗਿਕ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਹਰਮਿੰਦਰ ਸਿੰਘ ਬਕਸ਼ੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਰਾਜੇਸ਼ਵਰ ਦਿਆਲ ਬੱਬੀ, ਆਪ ਦੇ ਸੰਯੁਕਤ ਸਕੱਤਰ ਸਤਵੰਤ ਸਿੰਘ ਸਿਆਣ, ਕਮਿਸ਼ਨਰ ਨਗਰ ਨਿਗਮ ਜਿਓਤੀ ਬਾਲਾ ਮੱਟੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ, ਐਸ. ਡੀ. ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਐਸ. ਪੀ ਮਨਜੀਤ ਕੌਰ ਤੋਂ ਇਲਾਵਾ ਨਿਆਇਕ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ, ਸਕੂਲਾਂ ਦੇ ਬੱਚੇ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

CDT NEWS


Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply