LATEST : ਜਿਲਾ ਸਿਹਤ ਅਫਸਰ ਵੱਲੋ ਚੋਹਾਲ ਰੋਡ ਤੇ ਬਣੇ ਹੋਟਲ ਫਾਰਚੂਨ ਦੀ ਚੈਕਿੰਗ, ਪੰਜਾਬ ਸਰਕਾਰ ਵੱਲੋ ਭੇਜੀ ਗਈ ਰਵੀ ਐਨਰਜੀ ਕੰਪਨੀ ਦੇ ਮੁਲਾਜਮ ਵੀ ਸ਼ਾਮਿਲ

ਜਿਲਾ ਸਿਹਤ ਅਫਸਰ ਵੱਲੋ ਚੋਹਾਲ ਰੋਡ ਤੇ ਬਣੇ ਹੋਟਲ ਫਾਰਚੂਨ ਦੀ ਚੈਕਿੰਗ
ਪੰਜਾਬ ਸਰਕਾਰ ਵੱਲੋ ਭੇਜੀ ਗਈ ਰਵੀ ਐਨਰਜੀ ਕੰਪਨੀ ਦੇ ਮੁਲਾਜਮ ਵੀ ਸ਼ਾਮਿਲ

ਫੂਡ ਟੀਮ ਵੱਲੋ ਸ਼ੰਤੁਸ਼ਟੀ ਪ੍ਰਗਟਾਈ ,

ਜਿਲਾ ਸਿਹਤ ਅਫਸਰ ਵੱਲੋ ਇਹੋ ਜਿਹਾ ਮਿਆਰ ਸਦਾ ਹੀ ਬਣਾਇਆ ਰਹਿਣਾ ਚਾਹੀਦਾ ਹੈ

Advertisements

 

ਹੁਸ਼ਿਆਰਪੁਰ 29 ਜਨਵਰੀ  ( CDT NEWS   ) ਪੰਜਾਬ ਸਰਕਾਰ ਵੱਲੋ ਬਣਾਈ ਗਈ ਰਵੀ
ਐਨਰਜੀ ਕੰਪਨੀ ਦੇ ਮੁਲਾਜਮਾ ਵੱਲੋ ਹੋਟਲਾਂ ਅਤੇ ਹੋਰ ਖਾਣ ਪੀਣ ਦੇ ਸੰਸਥਾਨਾਂ ਵਿੱਚ
ਕਵਲਟੀ ਅਤੇ ਹਾਈਜੀਨਕ ਤੇ ਹਾਈਰਿਸਕ ਚੈਕ ਕਰਨ ਤੇ ਫੂਡ ਸੇਫਟੀ ਟੀਮ ਦੀ
ਆਗਵਾਈ ਕਰਦਿਆ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਚੋਹਾਲ ਰੋਡ ਤੇ ਬਣੇ
ਹੋਟਲ ਦਾ ਨਿਰੀਖਣ ਕੀਤਾ ਇਸ ਦੋਰਾਨ ਟੀਮ ਵੱਲੋ ਹੋਟਲ ਦੀ ਸਾਫ ਸਫਾਈ , ਖਾਣ ਪੀਣ
ਵਾਲੀਆ ਵਸਤੂਆ ਦਾ ਪੱਧਰ , ਖਾਣ ਬਣਾਉਂਣ ਵਾਲੀ ਰਸੋਈ ਅਤੇ ਫੂਡ ਡਪੰਕਿਗ ਤੇ ਫੂਡ
ਲਾਈਸੈਸ ਚੈਕ ਕੀਤੇ ਗਏ ਇਸ ਦੋਰਾਨ ਹੋਟਲ ਦੇ ਸਟਾਫ ਨੂੰ ਫੂਡ ਸੇਫਟੀ ਦੇ ਐਕਟ ਬਾਰੇ
ਵੀ ਦੱਸਿਆ ਗਿਆ । ਇਸ ਮੋਕੇ ਫੂਡ ਅਫਸਰ ਮੁਨੀਸ਼ ਸੋਢੀ ,ਨੀਨਾ ਕੁਮਾਰੀ ਕੰਪਨੀ ਰਵੀ
ਐਨਰਜੀ , ਰਾਮ ਲੁਭਾਇਆ ਤੇ ਮੀਡੀਆ ਵਿੰਗ ਤੇ ਗੁਰਵਿੰਦਰ ਸ਼ਾਨੇ ਹਾਜਰ ਸਨ ।
ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇਕ
ਰਵੀ ਐਨਰਜੀ ਨਾ ਕੰਪਨੀ ਵੱਲੋ ਖਾਣ ਪੀਣ ਨਾਲ ਵੱਖ ਵੱਖ ਸੰਸਥਾਨਾ ਦੇ ਚੈਕਿੰਗ ਕਰਨ
ਅਤੇ ਉਹਨਾਂ ਨੂੰ ਨੰਬਰਿੰਗ ਦੇਣ ਲਈ ਹਾਇਰ ਕੀਤੀ ਗਈ ਇਸ ਦੇ ਤਹਿਤ ਅੱਜ ਚੋਹਾਲ
ਰੋਡ ਤੇ ਬਣੇ ਹੋਟਲ ਫਾਰਚੂਨ ਦੀ ਵੱਖ ਵੱਖ ਪਹਿਲੂਆਂ ਤੇ ਚੈਕਿੰਗ ਕੀਤੀ ਗਈ । ਇਸ
ਵਿੱਚ ਹਾਈਜੀਨਕ , ਹਾਈਰਿਸਕ , ਫੂਡ ਲਾਈਸੈਸ , ਸਾਫ ਸਫਾਈ , ਖਾਣ ਪੀਣ ਦਾ
ਮਿਆਰ , ਰਸੋਈ , ਫੂਡ ਡੰਪਿਗ , ਆਡਿਟ ਹੋਰ ਹੋਟਲ ਨਾਲ ਜੁੜੀਆ ਸੁਭਿਧਾਵਾ ਵਾਰੇ

Advertisements

ਨਿਰੀਖਣ ਕੀਤਾ ਜਾਦਾ ਹੈ । ਇਸ ਤੇ ਰਵੀ ਐਨਰਜੀ ਵੱਲੋ ਹੋਟਲ ਫਾਰਚੂਨ ਦੀ ਨੰਬਰਿੰਗ
ਕੀਤੀ ਗਈ । ਇਸ ਟੀਮ ਵੱਲੋ ਹੋਟਲ ਦੇ ਵੱਖ ਵੱਖ ਪਹਿਲੂਆ ਤੇ ਜਾਂਚ ਕਰਕੇ ਕੰਪਨੀ ਨੂੰ
ਭੇਜਿਆ ਜਾਦਾ ਹੈ ਤੇ ਫਿਰ ਹੋਟਲ ਨੂੰ ਸਟਾਰ ਦਿੱਤੇ ਜਾਦੇ ਹਨ । ਇਸ ਮੋਕੇ ਫੂਡ਼ ਟੀਮ ਵੱਲੋ
ਆਪਣੀ ਸਤੰਸ਼ਟੀ ਪ੍ਰਗਟਾਈ ਗਈ ਗਈ ਹੈ । ਉਹਨਾਂ ਇਹ ਵੀ ਕਿਹਾ ਕਿ ਹੁਸ਼ਿਆਰਪੁਰ
ਸ਼ਹਿਰ ਨੀਮ ਪਹਾੜੀਆ ਦੇ ਪੈਰਾਂ ਵਿੱਚ ਵਸਿਆ ਇਕ ਛੋਟਾ ਜਿਹਾ ਸ਼ਹਿਰ ਹੈ ਇਸ ਤਰਾਂ
ਦੇ ਹੋਟਲ ਤੇ ਰੈਸਟੋਰੈਟ ਇਥੇ ਬਣਨੇ ਚਾਹੀਦੇ ਹਨ । ਜਿਸ ਨਾਲ ਸ਼ਹਿਰ ਦੇ ਲੋਕਾਂ ਲਈ
ਵਧੀਆ ਖਾਣ ਪੀਣਂ ਵਾਲੀਆ ਹਾਈਜਿਨਕ ਚੀਜਾਂ ਮਿਲਣੀਆ ਗਈਆ । ਜਿਸ ਤਰਾ ਹੁਣ
ਇਸ ਹੋਟਲ ਦਾ ਖਾਣ ਪੀਣ ਦੀਆ ਵਸਤਾਂ ਦਾ ਮਿਆਰ ਹੈ ਇਸੇ ਤਰਾਂ ਬਣਿਆ ਰਹਿਣਾ
ਚਾਹੀਦਾ ਹੈ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply