RECENT NEWS : ਡਾ. ਇਸ਼ਾਂਕ ਕੁਮਾਰ ਦੁਆਰਾ ਡਾ. ਰਾਜ ਦੇ ਹੱਕ ਚ ਹੁਸ਼ਿਆਰਪੁਰ ਹਲਕੇ ਦੇ ਵੱਖ ਵੱਖ ਕਸਬਿਆਂ ਅਤੇ ਪਿੰਡਾਂ ਚ ਮੀਟਿੰਗਾਂ ਅਤੇ ਡੋਰ ਟੂ ਡੋਰ ਪ੍ਰਚਾਰ ਕਰ

Advertisements

 ਡਾ. ਰਾਜ ਦੇ ਚੋਣ ਪ੍ਰਚਾਰ ਨੂੰ ਮਿਲ ਰਿਹਾ ਭਾਰੀ ਸਮਰਥਨ 

ਹੁਸ਼ਿਆਰਪੁਰ : ਡਾ. ਰਾਜ ਦੇ ਪਰਿਵਾਰ ਵਲੋਂ ਇਕ ਜੁਟ ਹੋ ਕੇ ਉਹਨਾਂ ਦੇ ਚੋਣ ਪ੍ਰਚਾਰ ਦੀ ਕਮਾਨ ਫੜੀ ਹੋਈ ਹੈ | ਉਹਨਾਂ ਦੇ ਬੇਟੇ ਡਾ. ਇਸ਼ਾਂਕ ਕੁਮਾਰ ਦੁਆਰਾ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵੱਖ ਵੱਖ ਕਸਬਿਆਂ ਅਤੇ ਪਿੰਡਾਂ ਵਿਚ ਜਾ ਕੇ ਮੀਟਿੰਗਾਂ ਅਤੇ ਡੋਰ ਟੂ ਡੋਰ ਪ੍ਰਚਾਰ ਕਰ ਕੇ ਡਾ. ਰਾਜ ਦੇ ਲਈ ਸਮਰਥਨ ਜੁਟਾਇਆ ਜਾ ਰਿਹਾ ਹੈ | ਡਾ. ਇਸ਼ਾਂਕ ਨੇ ਆਪਣੇ ਪ੍ਰਚਾਰ ਦੌਰਾਨ ਨੌਜਵਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਡਾ. ਰਾਜ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਣ ਲਈ ਹਲਕਾ ਚੱਬੇਵਾਲ ਵਿਚ ਜਿਮ, ਸਪੋਰਟਸ ਕਲੱਬ ਅਤੇ ਸਪੋਰਟਸ ਕਿਟਾਂ ਲਈ ਸਪੈਸ਼ਲ ਗਰਾਂਟਾਂ ਜਾਰੀ ਕਰਵਾਈਆਂ ਗਈਆਂ ਸਨ ਅਤੇ 5 ਸਟੇਡੀਅਮ ਵੀ ਬਣਵਾਏ ਗਏ ਸਨ |

Advertisements

ਉਹਨਾਂ ਇਹ ਵੀ ਕਿਹਾ ਕਿ ਉਹ ਆਪਣੇ ਪਿਤਾ ਦਾ ਬਹੁਤ ਸਨਮਾਨ ਕਰਦੇ ਹਨ ਕਿਉਂਕਿ ਉਹਨਾਂ ਨੇ ਡਾ. ਰਾਜ ਨੂੰ ਹਮੇਸ਼ਾ ਲੋਕ ਦੀ ਸੇਵਾ ਵਿਚ ਤਤਪਰ ਵੇਖਿਆ ਅਤੇ ਬਿਨਾ ਕਿਸੀ ਭੇਦਭਾਵ ਦੇ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਵੇਖਿਆ | ਇਸ਼ਾਂਕ ਨੇ ਵਿਸ਼ਵਾਸ ਜਤਾਇਆ ਕਿ ਡਾ ਰਾਜ ਅਗਾਂਹ ਵੀ ਇੰਝ ਹੀ ਹਲਕਾ ਹੁਸ਼ਿਆਰਪੁਰ ਦੇ ਵੀ ਸਾਰੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਦੇ ਨਿਵਾਸੀਆਂ ਦੇ ਪ੍ਰਤੀ ਸੇਵਾ ਭਾਵਨਾ ਨਾਲ ਕਾਰਜਸ਼ੀਲ ਰਹਿਣਗੇ |  

ਬੇਗੋਵਾਲ, ਨਡਾਲਾ ਅਤੇ ਢਿਲਵਾਂ ਵਿਚ ਡੋਰ ਟੂ ਡੋਰ ਪ੍ਰਚਾਰ ਦੌਰਾਨ ਡਾ. ਇਸ਼ਾਂਕ ਨੇ  ਕਿਸੀ  ਨਾਲ ਹੱਥ ਮਿਲਾ, ਕਿਸੀ ਨੂੰ ਗਲੇ ਲਗਾ ‘ਤੇ ਕਿਸੇ ਦੇ ਪੈਰੀਂ ਹੱਥ ਲਗਾ ਕੇ ਆਪਣੇ ਨਿਮਰ ਸੁਭਾਅ ਨਾਲ ਲੋਕਾਂ ਦਾ ਦਿਲ ਜਿਤਿਆ | ਇਸ ਦੌਰਾਨ ਲੋਕਾਂ ਨੇ ਡਾ ਇਸ਼ਾਂਕ ਦੇ ਪ੍ਰਤੀ ਬਹੁਤ ਸਨੇਹ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਹਨਾਂ ਦੇ ਚੋਣ ਪ੍ਰਚਾਰ ਨੂੰ ਭਰਵਾਂ ਹੁੰਗਾਰਾ ਮਿਲਿਆ |

Advertisements

 

1000
News
1000
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply