ਨੌਜਵਾਨਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰ ਰਿਹੈ ਡੇਅਰੀ ਫਾਰਮਿੰਗ ਦਾ ਧੰਦਾ : ਡਿਪਟੀ ਕਮਿਸ਼ਨਰ

ਮਸ਼ੀਨ ਅਤੇ ਕਟਰ ਖਰੀਦਣ ‘ਤੇ ਮਿਲੇਗੀ ਕਰਜ਼ੇ ਅਤੇ 63 ਹਜ਼ਾਰ ਰੁਪਏ ਤੱਕ ਦੀ ਸਬਸਿਡੀ ਦੀ ਸੁਵਿਧਾ, 2 ਤੋਂ 20 ਦੁਧਾਰੂ ਪਸ਼ੂਆਂ ਦੀ ਖਰੀਦ ‘ਤੇ ਕਰਜ਼ੇ ਅਤੇ ਸਬਸਿਡੀ ਦੀ ਦਿੱਤੀ ਜਾ ਰਹੀ ਹੈ ਸਹੂਲਤ, ਏ.ਟੀ.ਐਮ.ਦੀ ਖਰੀਦ ‘ਤੇ 8 ਲੱਖ ਰੁਪਏ ਦਾ ਕਰਜ਼ਾ, 4 ਲੱਖ ਰੁਪਏ ਸਬਸਿਡੀ, 125 ਨੌਜਵਾਨਾਂ ਨੇ ਖੋਲ•ੇ ਡੇਅਰੀ ਯੂਨਿਟ, 413.05 ਲੱਖ ਰੁਪਏ ਦਾ ਮੁਹੱਈਆ ਕਰਵਾਇਆ ਕਰਜ਼ਾ,ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ‘ਤੇ ਦਿੱਤਾ ਜ਼ੋਰ 
ਹੁਸ਼ਿਆਰਪੁਰ,(ਸੁਖਵਿੰਦਰ, ਅਜੈ) : ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਡੇਅਰੀ ਫਾਰਮਿੰਗ ਦਾ ਧੰਦਾ ਨੌਜਵਾਨਾਂ ਨੂੰ ਆਰਥਿਕ ਤੌਰ ‘ਤੇ ਹੋਰ ਮਜ਼ਬੂਤ ਕਰਨ ਲਈ ਸਹਾਈ ਸਿੱਧ ਹੋ ਰਿਹਾ ਹੈ, ਜਿਸਦੀ ਮਿਸਾਲ ਇਸ ਤੋਂ ਮਿਲਦੀ ਹੈ ਕਿ ਅਪ੍ਰੈਲ 2018 ਤੋਂ ਲੈ ਕੇ ਹੁਣ ਤੱਕ 125 ਨੌਜਵਾਨਾਂ ਨੇ ਆਪਣੇ ਡੇਅਰੀ ਯੂਨਿਟ ਖੋਲ• ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਉਨ•ਾਂ ਦੱਸਿਆ ਕਿ ਡੇਅਰੀ ਯੂਨਿਟ ਖੋਲ•ਣ ਵਾਲੇ ਇਨ•ਾਂ ਨੌਜਵਾਨਾਂ ਨੂੰ ਵਿਭਾਗ ਵਲੋਂ 413.05 ਲੱਖ ਰੁਪਏ ਦੇ ਕਰਜ਼ੇ ਬੈਂਕਾਂ ਤੋਂ ਦਿਵਾਏ ਜਾ ਚੁੱਕੇ ਹਨ। ਉਨ•ਾਂ ਕਿਹਾ ਕਿ ਇਸ ਸਮੇਂ ਦੌਰਾਨ ਜ਼ਿਲ•ੇ ਵਿੱਚ ਡੇਅਰੀ ਵਿਕਾਸ ਵਿਭਾਗ ਵਲੋਂ 162 ਨੌਜਵਾਨਾਂ ਨੂੰ ਟਰੇਨਿੰਗ ਦਿੱਤੀ ਗਈ ਹੈ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਫਸਲੀ ਚੱਕਰ ਵਿਚੋਂ ਨਿਕਲ ਕੇ ਡੇਅਰੀ ਫਾਰਮਿੰਗ, ਪਸ਼ੂ ਪਾਲਣ, ਮੱਛੀ ਪਾਲਣ ਆਦਿ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਹੋਰ ਵਾਧਾ ਕਰ ਸਕਦੇ ਹਨ।

ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਡੇਅਰੀ ਫਾਰਮਿੰਗ ਦਾ ਧੰਦਾ ਸ਼ੁਰੂ ਕਰਨ ‘ਤੇ ਪੰਜਾਬ ਸਰਕਾਰ ਵਲੋਂ ਸਬਸਿਡੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ 2 ਤੋਂ ਲੈ ਕੇ 20 ਪਸ਼ੂਆਂ ਦੀ ਖਰੀਦ ਕਰਨ ਵਾਲੇ ਵਿਅਕਤੀਆਂ  ਨੂੰ 14 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਤਹਿਤ ਜਨਰਲ ਵਰਗ ਲਈ 25 ਫੀਸਦੀ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਕਿਸਾਨਾਂ ਨੂੰ ਪਸ਼ੂਆਂ ‘ਤੇ 33 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੱਕੀ, ਚਰੀ ਨੂੰ ਵੱਢ ਕੇ ਨਾਲੋ-ਨਾਲ ਕੁਤਰਨ ਵਾਲੀ ਮਸ਼ੀਨ (ਸਿੰਗਲ ਰੋਅ ਫੌਡਰ ਹਾਰਵੈਸਟਰ) ਦੀ ਖਰੀਦ ਕਰਨ ਵਾਲੇ ਕਿਸਾਨਾਂ ਨੂੰ 2.50 ਲੱਖ ਰੁਪਏ ਦੇ ਕਰਜ਼ੇ ‘ਤੇ ਜਨਰਲ ਵਰਗ ਨੂੰ 50 ਹਜ਼ਾਰ ਰੁਪਏ ਪ੍ਰਤੀ ਮਸ਼ੀਨ ਅਤੇ ਅਨੁਸੂਚਿਤ ਜਾਤੀਆਂ ਲਈ 63 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬਰਸੀਮ/ਲੂਸਣ ਦੀ ਕਟਾਈ ਵਾਲੀ ਮਸ਼ੀਨ (ਸੈਲਫ ਪ੍ਰੋਪੈਲਡ ਫੌਰੇਜ਼ ਕਟਰ) ਦੀ ਖਰੀਦ ਲਈ 2.25 ਲੱਖ ਰੁਪਏ ਕਰਜ਼ੇ ‘ਤੇ 50,000 ਰੁਪਏ ਪ੍ਰਤੀ ਮਸ਼ੀਨ ਜਨਰਲ ਵਰਗ ਲਈ ਅਤੇ 63 ਹਜ਼ਾਰ ਰੁਪਏ ਅਨੁਸੂਚਿਤ ਜਾਤੀ ਵਰਗ ਲਈ ਸਬਸਿਡੀ ਦਿੱਤੀ ਜਾਂਦੀ ਹੈ। ਉਨ•ਾਂ ਦੱਸਿਆ ਕਿ ਦੁੱਧ ਠੰਡਾ ਕਰਕੇ ਉਪਭੋਗਤਾ ਦੇ ਘਰ ਤੱਕ ਵੇਚਣ ਵਾਲਾ ਏ.ਟੀ.ਐਮ. (ਆਟੋਮੈਟਿਕ ਮਿਲਕ ਡਿਸਪੈਂਸਿੰਗ ਯੂਨਿਟ) ਦੀ ਖਰੀਦ ਲਈ 8 ਲੱਖ ਰੁਪਏ ਦੇ ਕਰਜ਼ੇ ‘ਤੇ ਜਨਰਲ ਅਤੇ ਅਨੁਸੂਚਿਤ ਜਾਤੀ ਲਈ 4 ਲੱਖ ਰੁਪਏ ਪ੍ਰਤੀ ਮਸ਼ੀਨ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂਦੀ ਹੈ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਕੱਢਣ ਲਈ ਵੱਖ-ਵੱਖ ਸਹੂਲਤਾਂ ਮਹੱਈਆ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਕਿਸਾਨ ਮੁਨਾਫੇ ਵਾਲੀ ਬਦਲਵੀਂ ਖੇਤੀ ਅਤੇ ਵੱਧ ਤੋਂ ਵੱਧ ਸਹਾਇਕ ਧੰਦੇ ਅਪਣਾ ਸਕਣ।


ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ਼੍ਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਚਾਹਵਾਨ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ, ਉਪਰੰਤ ਸਿਖਲਾਈ ਸਰਟੀਫਿਕੇਟ ਪ੍ਰਾਪਤ ਕਰਕੇ ਡੇਅਰੀ ਫਾਰਮਿੰਗ ਦਾ ਕਿੱਤਾ ਸ਼ੁਰੂ ਕੀਤਾ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਡੇਅਰੀ ਫਾਰਮਿੰਗ ਬਾਰੇ ਜਾਣਕਾਰੀ ਹਾਸਲ ਕਰਨ ਲਈ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੀ ਚੌਥੀ ਮੰਜ਼ਿਲ ‘ਤੇ ਸਥਿਤ ਡਿਪਟੀ ਡਾਇਰੈਕਟਰ ਡੇਅਰੀ ਦੇ ਕਮਰੇ ਨੰਬਰ-439 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply