ਕੌਮੀ ਨਗਰ ਕੀਰਤਨ ਤੇ ਜੇਜੋਂ ਵਿੱਚ ਹੋਈ ਅਸਮਾਨ ਤੋਂ ਫੁੱਲਾਂ ਦੀ ਵਰਖਾ

ਡਾ. ਰਾਜ ਨੇ ਸੰਗਤਾਂ ਨੂੰ ਬੂਟੇ ਵੰਡ ਕੇ 550ਵਾਂ ਪ੍ਰਕਾਸ਼ ਪੁਰਬ ਮਨਾਇਆ
ਹੁਸ਼ਿਆਰਪੁਰ, (ਵਿਕਾਸ ਜੁਲਕਾ, ਸੁਖਵਿੰਦਰ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਾਸ਼ਟਰੀ ਨਗਰ ਕੀਰਤਨ ਜੋਕਿ ਗੁਰੂ ਸਾਹਿਬਾਨ ਦੇ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸਜਾਏ ਗਏ, ਸਾਰੇ ਪੰਜਾਬ ਵਿੱਚ ਹੁੰਦੇ ਹੋਏ ਕੱਲ ਹੁਸ਼ਿਆਰਪੁਰ ਜਿਲੇ ਵਿੱਚ ਪਹੁੰਚਣ ਤੇ ਵੱਖ-ਵੱਖ ਥਾਵਾਂ ਤੇ ਸੰਗਤਾਂ ਵਲੋਂ ਭਰਵਾਂ ਸੁਆਗਤ ਕੀਤਾ ਗਿਆ। ਹੁਸ਼ਿਆਰਪੁਰ ਸ਼ਹਿਰ ਤੋਂ ਜੇਜੋਂ ਰਾਹੀਂ ਹਿਮਾਚਲ ਨੂੰ ਪ੍ਰਸਥਾਨ ਕਰਨ ਵੇਲੇ ਚੱਗਰਾਂ, ਚੱਬੇਵਾਲ, ਜੈਤਪੁਰ, ਮਾਹਿਲਪੁਰ ਜਗ•ਾ-ਜਗ•ਾ ਸੰਗਤਾਂ ਦੇ ਭਾਰੀ ਇਕੱਠ ਨੇ ਨਗਰ ਕੀਰਤਨ ਦਾ ਸੁਆਗਤ ਕੀਤਾ। ਇਸ ਖੇਤਰ ਵਿੱਚ ਤੜਕੇ ਤਿੰਨ ਵਜੇ ਦੇ ਆਸ-ਪਾਸ ਨਗਰ ਕੀਰਤਨ ਦੇ ਪਹੁੰਚਣ ਤੇ ਵੀ ਸੰਗਤ ਨੇ ਹੁੰਮ-ਹੁਮਾ ਕੇ ਇਸ ਵਿਲੱਖਣ ਪਲ ਵਿੱਚ ਗੁਰੂ ਮਹਾਰਾਜ ਸਮੁੱਖ ਹਾਜ਼ਰੀ ਲਆਈ।

 

ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਵੀ ਸੰਗਤਾਂ ਦੇ ਨਾਲ ਇਸ ਇਤਿਹਾਸਕ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ। ਜੇਜੋਂ ਵਿਖੇ ਡਾ. ਰਾਜ ਦੀ ਅਗੁਵਾਈ ਹੇਠ ਉਹਨਾਂ ਦੇ ਸਾਥੀਆਂ ਅਤੇ ਹਾਜ਼ਰਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਦਾ ਉਤਸ਼ਾਹ ਵੇਖਦੇ ਹੀ ਬਣਦਾ ਸੀ। ਡਾ. ਰਾਜ ਨੇ ਜੇਜੋਂ ਪਹੁੰਚਣ ਤੇ ਡਰੋਨ ਰਾਹੀਂ ਫੁੱਲਾਂ ਦੀ ਵਰਖਾ ਕਰਵਾ ਕੇ ਵੱਖਰੇ ਢੰਗ ਨਾਲ ਇਸ ਅਲੌਕਿਕ ਨਗਰ ਕੀਰਤਨ ਦਾ ਸੁਆਗਤ ਕੀਤਾ। ਜੇਜੋਂ ਵਿਖੇ ਇਲਾਕੇ ਦੇ ਵੱਖੋ-ਵੱਖਰੀਆਂ ਸੰਪਰਦਾਵਾਂ ਦੇ ਸੰਤ-ਮਹਾਪੁਰਖਾ ਅਤੇ ਸਮੂਹ ਸਾਧ-ਸੰਗਤ ਨੇ ਇਸ ਦੁਰਲਭ ਨਗਰ ਕੀਰਤਨ ਨੂੰ ਹਿਮਾਚਲ ਲਈ ਵਿਦਾਇਗੀ ਦਿੱਤੀ।

ਖਰਾਬ ਮੌਸਮ ਅਤੇ ਉਮੀਦ ਤੋਂ ਵਧੇਰੇ ਗਿਣਤੀ ਵਿੱਚ ਸੰਗਤਾਂ ਦੁਆਰਾ ਨਗਰ ਕੀਰਤਨ ਦੇ ਦਰਸ਼ਨ ਲਈ ਪਹੁੰਚਣ ਕਾਰਣ ਦੇਰੀ ਨਾਲ ਚਲ ਰਹੇ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਸੰਗਤਾਂ ਘੰਟਿਆ ਬੱਧੀ ਸੜਕਾਂ ਤੇ ਇੰਤਜਾਰ ਕਰ ਰਹੀਆ ਸਨ। ਜਿਹਨਾਂ ਲਈ ਲੰਗਰ ਦੇ ਵੀ ਇੰਤਜਾਮ ਕੀਤੇ ਗਏ ਸਨ। ਪੰਜਾਬ ਸਰਕਾਰ ਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦੀ ਮੁਹਿੰਮ ਵੀ ਆਰੰਭੀ ਗਈ ਹੈ। ਕੱਲ ਦੇ ਖਾਸ ਮੌਕੇ ਤੇ ਡਾ. ਰਾਜ ਨੇ ਇਸ ਮੁਹਿੰਮ ਨੂੰ ਵੀ ਅੱਗੇ ਵਧਾਉਦੇ ਹੋਏ ਨਗਰ ਕੀਰਤਨ ਨੂੰ ਵਿਦਾ ਕਰਨ ਤੋਂ ਬਾਅਦ ਡਾ. ਰਾਜ ਕੁਮਾਰ ਨੇ ਚੱਬੇਵਾਲ ਕਾਂਗਰਸ ਦਫਤਰ ਵਿਖੇ ਸੰਗਤਾਂ ਨੂੰ ਬੂਟੇ ਵੰਡੇ। ਉਹਨਾਂ ਕਿਹਾ ਕਿ ਇਸ ਅਲੌਕਿਕ ਨਗਰ ਕੀਰਤਨ ਦਾ ਹਿੱਸਾ ਬਨਣ ਦੀ ਯਾਦਗਾਰ ਦੇ ਤੌਰ ਤੇ ਇਹ ਬੂਟੇ ਲਗਾਦੀਆ ਤੇ ਪੀੜੀਆਂ ਤੱਕ ਇਸ ਅਨੁਭਵ ਨੂੰ ਜਿੰਦਾ ਰਖੀਏ।

Advertisements

ਡਾ. ਰਾਜ ਨੇ ਕਿਹਾ ਕਿ ਪ੍ਰਥਮ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਨਤਾ, ਭਾਈਚਾਰਾ, ਏਕਤਾਂ, ਪ੍ਰੇਮ ਅਤੇ ਇੱਕ ਰੱਬ ਦੀ ਜੋਤ ਦਾ ਸੰਦੇਸ਼ ਦਿੱਤਾ। ਉਹਨਾਂ ਦੇ ਉਪਦੇਸ਼ਾਂ ਤੇ ਚੱਲ ਕੇ ਅਸੀਂ ਇਕ ਬਿਹਤਰ ਇਨਸਾਨ ਬਣ ਸਕਦੇ ਹਾਂ ਅਤੇ ਇੱਕ ਬਿਹਤਰ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਇਸ ਮੌਕੇ ਤੇ ਡਾ. ਰਾਜ ਨੇ ਨਾਲ ਚੇਅਰਮੈਨ ਮਹਿੰਦਰ ਪਾਲ ਪਾਂਡਵਾਂ, ਬਾਬਾ ਕੁਲਵੰਤ ਰਾਮ ਭਰੋਮਜਾਰਾ, ਸੰਤ ਜਸਵਿੰਦਰ ਡਾਂਡੀਆ, ਸੰਤ ਸ਼ੀਤਲ ਦਾਸ, ਵਾਇਸ ਪ੍ਰਧਾਨ ਦੇਸ ਰਾਜ ਡੇਰਾ ਗੋਬਿੰਦਪੁਰਾ ਫਗਵਾੜਾ, ਸੰਤ ਬੀਬੀ ਮੀਨਾ ਦੇਵੀ ਰਤਨਪੁਰੀ ਜੇਜੋਂ-ਦੁਆਬਾ, ਸੰਤ ਟਹਿਲ ਦਾਸ, ਸੰਤ ਸਤਨਾਮ ਸਿੰਘ, ਬਾਬਾ ਬੇਲਾ ਰਾਮ, ਸੰਤ ਬਾਬਾ ਕਰਤਾਰਦਾਸ ਟੂਟੋ ਮਜਾਰਾ, ਬਾਬਾ ਹਰੀ ਡੇਰਾ ਮਾਹਿਲਪੁਰ ਤੋਂ ਇਲਾਵਾ ਪ੍ਰਵੀਨ ਸੋਨੀ, ਲੰਬੜਦਾਰ ਰਛਪਾਲ ਸਿੰਘ ਪਾਲੀ ਪਿੰਡ ਬੱਦੋਵਾਲ, ਨਵਜੋਤ ਸਿੰਘ ਬੈਂਸ, ਪ੍ਰਵੀਨ ਲਖਾੜਾ, ਰਤਨ ਚੰਦ, ਰੇਨੂੰ ਬਾਲਾ, ਕੁਲਵਿੰਦਰ ਕੌਰ, ਮਮਤਾ, ਬੀ.ਡੀ. ਸ਼ਰਮਾ, ਰਣਜੀਤ ਸਿੰਘ ਆਦਿ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply