latest: ਜਨਤਾ ਦੇ ਪ੍ਰਤੀਨਿਧੀ ਹੋਣ ਨਾਤੇ ਜਨਤਾ ਦੀ ਸੇਵਾ ਸਾਡਾ ਫਰਜ: ਡਾ. ਰਾਜ

ਕੋਸ਼ਿਸ਼ ਸੰਸਥਾ ਮੈਡੀਕਲ ਕੈਂਪ ਲਗਾਉਣ ਸਾਹਰੀ ਪਹੁੰਚੀ
ਹੁਸ਼ਿਆਰਪੁਰ (DOABA TIMES) ਪੰਜਾਬ ਸਰਕਾਰ ਦੀ ਮੁਹਿੰਮ ਤੰਦਰੁਸਤ ਪੰਜਾਬ ਵਿੱਚ ਆਪਣਾ ਸਜੀਵ ਯੋਗਦਾਨ ਪਾਉਂਦੇ ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਆਪਣੀ ਗੈਰ ਸਰਕਾਰੀ ਸੰਸਥਾ ਕੋਸ਼ਿਸ਼ ਰਾਹੀਂ ਆਪਣੇ ਹਲਕਾ ਵਾਸੀਆਂ ਤੱਕ ਸਿਹਤ ਸੁਵਿਧਾਵਾਂ ਪਹੁੰਚਾ ਰਹੇ ਹਨ।

 

ਉਹਨਾਂ ਦੇ ਇਸ ਉਪਰਾਲੇ ਨੂੰ ਚਹੁੰ ਪਾਸਿਓ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕਾਂ ਵਿੱਚ ਉਹਨਾਂ ਦੀ ਸਕਾਰਾਤਮਕ ਛਵੀ ਵਿੱਚ ਹੋਰ ਵਾਧਾ ਹੋ ਰਿਹਾ ਹੈ। ਬੀਤੇ ਦਿਨੀਂ ਚੱਬੇਵਾਲ ਦੇ ਇੱਕ ਛੋਟੇ ਜਿਹੇ ਪਿੰਡ ਸਾਹਰੀ ਵਿੱਚ ਕੋਸ਼ਿਸ਼ ਸੰਸਥਾ ਵਲੋਂ ਲਗਾਏ ਗਏ ਫ੍ਰੀ ਮੈਡੀਕਲ ਕੈਂਪ ਵਿੱਚ ਡਾ. ਰਾਜਕੁਮਾਰ ਨੇ ਵੀ ਸ਼ਿਰਕਤ ਕੀਤੀ।

 

ਨਾ ਸਿਰਫ ਮਰੀਜਾਂ ਦੇ ਚੈਕਅਪ ਕਰ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਬਲਕਿ ਡਾ. ਰਾਜ ਨੇ ਖੁਦ ਹਰ ਇੱਕ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਵੀ ਜਾਣੀਆਂ। ਇਸ ਮੌਕੇ ਤੇ ਡਾ. ਰਾਜ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੈ, ਉਹਨਾਂ ਤੇ ਵਿਸ਼ਵਾਸ ਜਤਾਇਆ ਹੈ ਤੇ ਜਨਤਾ ਦੇ ਪ੍ਰਤੀਨਿਧੀ ਹੋਣ ਦੇ ਨਾਤੇ ਉਹ ਆਪਣਾ ਫਰਜ਼ ਸਮਝਦੇ ਹਨ ਕਿ ਜਿੰਨਾਂ ਵੀ ਹੋ ਸਕੇ ਇਲਾਕੇ ਵਿੱਚ ਬਿਹਤਰ ਸੁਵਿਧਾ ਮੁਹੱਈਆ ਕਰਵਾਉਣ। ਇਸ ਮੈਡੀਕਲ ਕੈਂਪ ਵਿੱਚ ਡਾ.ਰੀਚਾ, ਪ੍ਰਦੀਪ ਪ੍ਰਧਾਨ, ਭਰਤ ਲਾਲ ਸੰਮਤੀ ਮੈਂਬਰ, ਜਗਦੀਪ ਸਿੰਘ, ਮਾਸਟਰ ਰੋਸ਼ਨ ਲਾਲ, ਸੰਦੀਪ ਸਿੰਘ, ਪਰਸ਼ੋਤਮ ਲੰਬੜਦਾਰ, ਪ੍ਰਕਾਸ਼ ਸਿੰਘ, ਅਮਰਜੀਤ ਆਂਗਨਬਾੜੀ ਵਰਕਰ, ਡਾ. ਅਨਿਲ, ਡਾ.  ਪਾਲ, ਰਜਿੰਦਰ ਵਰਮਾ, ਨਿਤਿਨ ਬਸਰਾ , ਲੱਕੀ, ਰਿੰਕੀ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply