LATEST : ਸਰਪੰਚਾਂ ਦਾ 63 ਲੱਖ ਦਾ ਮਾਸਿਕ ਭੱਤਾ ਹੋਇਆ ਜਾਰੀ- ਡਾ. ਰਾਜ

ਬਡਿਆਲਾ ਵਾਸੀਆਂ ਨਾਲ ਡਾ. ਰਾਜ ਨੇ ਕੀਤਾ ਰਾਬਤਾ ਕਾਇਮ
ਹੁਸ਼ਿਆਰਪੁਰ :  ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਆਪਣੇ ਹਲਕੇ ਵਿੱਚ ਆਪਣੀ ਮੌਜੂਦਗੀ ਲਗਾਤਾਰ ਬਰਕਰਾਰ ਰੱਖਣ ਅਤੇ ਆਪਣੇ ਹਲਕਾ ਵਾਸੀਆਂ ਨਾਲ ਮਿਲ ਵਰਤਣ ਲਈ ਜਾਣੇ ਜਾਂਦੇ ਹਨ। ਬੀਤੇ ਦਿਨੀਂ ਉਹ ਪਿੰਡ ਬਡਿਆਲ ਪਹੁੰਚੇ ਤੇ ਉਹਨਾਂ ਪਿੰਡ ਦੀਆਂ ਗਲੀਆਂ ਵਿੱਚ ਪੈਦਲ ਮਾਰਚ ਕਰਦੇ ਹੋਏ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ। ਬਡਿਆਲ ਦੇ ਲੋਕ ਆਪਣੇ ਵਿਧਾਇਕ ਨੂੰ ਇੰਝ ਆਪਣੇ ਵਿੱਚ ਵਿਚਰਦੇ ਵੇਖ ਬਹੁਤ ਹੀ ਹੈਰਾਨ ਅਤੇ ਖੁਸ਼ ਸਨ।

 

ਇਸ ਦੌਰਾਨ ਲੋਕਾਂ ਨੇ ਡਾ. ਰਾਜ ਨਾਲ ਪਿੰਡ ਦੀਆਂ ਛੋਟੀਆਂ ਵੱਡੀਆਂ ਜਰੂਰਤਾਂ ਅਤੇ ਸਮੱਸਿਆਵਾਂ ਸਾਂਝੀਆਂ ਕੀਤੀਆਂ ਜਿਸ ਤੇ ਡਾ. ਰਾਜ ਨੇ ਉਹਨਾਂ ਨੂੰ ਜਲਦ ਹਲ ਕਰਣ ਦਾ ਭਰੋਸਾ ਦਿੱਤਾ। ਡਾ. ਰਾਜ ਨੇ ਕਿਹਾ ਕਿ ਮੇਰੇ ਹਲਕੇ ਦਾ ਹਰ ਪਿੰਡ ਮੇਰੀ ਪਹਿਲ ਹੈ ਅਤੇ ਹਰ ਪਿੰਡ ਵਿੱਚ ਬੁਨਿਆਦੀ ਸਹੂਲਤਾਂ ਦੇਣਾ ਅਤੇ ਵਿਕਾਸ ਕਰਵਾਉਣਾ ਉਹਨਾਂ ਦੀ ਜਿੰਮੇਵਾਰੀ ਹੈ। ਪਿਛਲੀ ਅਕਾਲੀ ਸਰਕਾਰ ਦੁਆਰਾ ਪੰਜਾਬ ਨੂੰ ਬੁਰੀ ਆਰਥਿਕ ਤੰਗੀ ਵਿੱਚ ਛੱਡਣ ਦੇ ਬਾਵਜੂਦ ਕਾਂਗਰਸ ਸਰਕਾਰ ਲੋਕਾਂ ਦੇ ਹਿਤਾਂ ਲਈ ਕਈ ਸੁਧਾਰ ਕਾਰਜ ਕਰ ਰਹੀ ਹੈ।

 

ਇਸੀ ਕੜੀ ਵਿੱਚ 2014 ਤੋਂ 2018 ਦੇ ਕਾਰਜਕਾਲ ਵਾਲੇ ਸਰਪੰਚਾਂ ਨੂੰ ਉਹਨਾਂ ਦਾ ਮਾਸਿਕ ਭੱਤਾ ਵੀ ਅਕਾਲੀ ਸਰਕਾਰ ਨੇ ਨਹੀਂ ਦਿੱਤਾ ਸੀ ਜੋਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਜਾਰੀ ਕੀਤਾ ਜਾ ਰਿਹਾ ਹੈ। ਮਾਹਿਲਪੁਰ ਬਲਾਕ ਦੇ ਹਲਕਾ ਚੱਬੇਵਾਲ ਦੇ ਪਿੰਡਾਂ ਦੇ ਇਸ ਸਮੇਂ ਦੇ ਸਰਪੰਚਾਂ ਦੇ ਖਾਤਿਆਂ ਵਿੱਚ ਇਹ 63 ਲੱਖ ਦਾ ਸਰਪੰਚੀ ਭੱਤਾ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਦੀ ਪੈਮੇਂਟ ਵੀ ਜਲਦ ਕਰ ਦਿੱਤੀ ਜਾਵੇਗੀ। ਪੰਜਾਬ ਸਰਕਾਰ ਫੰਡ ਘੱਟ ਹੋਣ ਦੇ ਬਾਵਜੂਦ ਵੀ ਹਰ ਵਰਗ ਦੇ ਹਿਤਾਂ ਲਈ ਕੰਮ ਕਰ ਰਹੀ ਹੈ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਡਾ. ਰਾਜ ਦਾ ਪਿੰਡ ਆਉਣ ਅਤੇ ਉਹਨਾਂ ਨਾਲ ਮੇਲ ਮਿਲਾਪ ਕਰ ਉਹਨਾਂ ਦੀ ਗੱਲ ਸਨੁਣ ਅਤੇ ਆਪਣੇ ਵਿਚਾਰ ਸਾਂਝੇ ਕਰਣ ਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਅਵਸਰ ਤੇ ਮੇਜਰ ਸਿੰਘ ਸਲੇਮਪੁਰ, ਹਰਜਿੰਦਰ ਕੁਮਾਰ ਲੰਬੜਦਾਰ, ਮਨਜੀਤ ਸਿੰਘ ਰਾਣਾ, ਦੇਵੀ ਦਾਸ, ਕਿੰਦਾ, ਚਰਨਜੀਤ ਸਿੰਘ ਚੰਨੀ, ਅਮਰਜੀਤ ਸਿੰਘ ਗਿੱਤਾ ਆਦਿ ਵੀ ਡਾ. ਰਾਜ ਦੇ ਨਾਲ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply