ਟੀਕਾਕਰਣ ਮੁਹਿੰਮ ਨੂੰ ਮਜਬੂਤੀ ਪ੍ਰਦਾਨ ਕਰਨ ਲਈ ਚੇਅਰਮੈਨ ਚੀਮਾ ਨੇ ਦਿੱਤੇ ਦਿਸ਼ਾ ਨਿਰਦੇਸ਼

BATALA (Sharma) ਅਮਰਦੀਪ ਸਿੰਘ ਚੀਮਾ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਥੇ ਸਮੁੱਚੇ ਪੰਜਾਬ ਵਿੱਚ ਹੀ ਸਿਹਤ ਸੁਵਿਧਾਵਾਂ ਨੂੰ ਹੇਠਲੇ ਪੱਧਰ ਤੇ ਹਰ ਲੋੜਵੰਦ ਤੱਕ ਪਹੁੰਚਾਉਣ ਦਾ ਤਹੱਈਆ ਕੀਤਾ ਹੋਇਆ ਹੈ ਉਥੇ ਆਪਣੇ ਜੱਦੀ ਜ਼ਿਲਾ ਗੁਰਦਾਸਪਰ ਵਿੱਚ ਵੀ ਚੇਅਰਮੈਨ ਚੀਮਾ ਵਲੋਂ ਵਿਸੇਸ ਧਿਆਨ ਦਿੱਤਾ ਜਾ ਰਿਹਾ ਹੈ.ਇਸੇ ਲੜੀਵਾਰ ਕੜੀ ਤਹਿਤ ਹੈਲਥ ਫਾਰ ਆਲ ਦੇ ਮਿਸ਼ਨ ਨੂੰ ਸਫਲ ਬਣਾਉਣ ਲਈ ਚੀਮਾ ਵਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਜ਼ਿਲਾ ਗੁਰਦਾਸਪੁਰ ਨੂੰ ਨਮੂਨੇ ਦਾ ਜ਼ਿਲਾ ਬਣਾਇਆ ਜਾ ਸਕੇ ਜਿਸ ਸਬੰਧੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਤੇ ਇਸ ਸਬੰਧੀ ਸਿਹਤ ਕਰਮਚਾਰੀਆਂ, ਆਸ਼ਾ ਵਰਕਰਾ, ਮਲਟੀਪਰਪਜ਼ ਹੈਲਥ ਵਰਕਰਜ਼, ਏ.ਐਨ.ਐਮਜ਼, ਸੁਪਰਵਾਈਜ਼ਰੀ ਸਟਾਫ , ਮੈਡੀਕਲ ਅਫਸਰ, ਸੀਨੀਅਰ ਮੈਡੀਕਲ ਅਫਸ਼ਰ ਅਤੇ ਜ਼ਿਲਾ ਪ੍ਰੋਗ੍ਰਾਮ ਅਫਸਰਾਂ ਨਾਂਲ ਮੀਟਿੰਗਾ ਦਾ ਸਿਲਸਿਲਾ ਸੁਰੂ ਕੀਤਾ ਗਿਆ ਹੈ ਉਸ ਤਹਿਤ ਇਹ ਪਹਿਲੀ ਵਾਰ ਹੋਇਆ ਹੈ ਕਿ ਏ.ਐਨ.ਐਮਜ਼ ਐਕਜੀਲਿਰੀ ਨਰਸ਼ ਮਿਡਵਾਈਫ ਨਾਲ ਮੀਟਿੰਗਾਂ ਲਈਆਂ ਜਾ ਰਹੀਆਂ ਹਨ
.ਉਸ ਤਹਿਤ ਇਹ ਪਹਿਲੀ ਵਾਰ ਹੋਇਆ ਹੈ ਕਿ ਏ.ਐਨ.ਐਮਜ਼ ਦੀ ਹੌਸ਼ਲਾ ਅਫਜਾਈ ਕੀਤੀ ਜਾ ਰਹੀ ਹੈ ਤੇ ਗੁਰਦਾਸਪੁਰ ਨਾਲ ਸਬੰਧਿਤ ਦਿਹਾਤੀ ਖੇਤਰ ਨਾਲ ਸਬੰਧਿਤ 1260 ਅਤੇ 35 ਤੋਂ ਵੱਧ ਅਰਬਨ ਆਸਾ ਵਰਕਰਾਂ ਨੂੰ ਯੋਗ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਸਿਹਤ ਸੇਵਾਵਾਂ ਲੋਕਾਂ ਤੱਕ ਸਹੀ ਢੰਗ ਨਾਲ ਪੁੱਜਦਾ ਹੋ ਸਕਣ.ਅਜਿਹੀਆਂ ਏ.ਐਨ.ਐਮਜ਼ ਵਲੋਂ ਜਿਥੇ ਕਿ ਮਰੀਜ਼ਾ ਨੂੰ ਜਾਣਕਾਰੀ ਮੁਹੱਈਆ ਵਰਕਾਈ ਜਾ ਰਹੀ ਹੈ ਉਥੇ ਨਾਲ ਹੀ ਜੱਚਾ ਬੱਚਾ ਸੰਭਾਲ , ਬਜੁਰਗਾ ਦੀ ਸੰਭਾਲ ਅਤੇ ਬੁਨਿਆਢੀ ਸਿਹਤ ਸੇਵਾਵਾਂ ਜਿਸ ਤਹਿਤ ਵਰਕਰਾਂ ਨੂੰ ਡਿਵੈਲਪ ਕਰਨ ਵਿੱਚ ਅਹਿਮ ਯੋਗਦਾਨ ਪਾਉਦੀਆਂ ਹਨ.ਚੀਮਾ ਨੇ ਪਹਿਲੀ ਵਾਰ ਇਹ ਉੱਦਮ ਕੀਤਾ ਹੈ ਕਿ ਇਸ ਤਰਾਂ ਹੇਠਲੇ ਪੱਧਰ ਤੱਕ ਮੀਟਿੰਗਾਂ ਕਰਕੇ ਹੌਂਸਲਾ ਅਫਜਾਈ ਕੀਤੀ ਜਾ ਰਹੀ ਹੈ ਤਾਂ ਜੋ ਸਿਹਤ ਕਰਮੀ ਵੀ ਪੂਜੇ ਜ਼ਜਬੇ ਤੇ ਉਤਸ਼ਾਹ ਨਾਲ ਸਿਹਤ ਸੇਵਾਵਾਂ ਲੋਕਾਂ ਦੇ ਘਰਾਂ ਤੱਕ ਮੁਹੱਈਆ ਕਰਵਾਉਣ ਲਈ ਹਮੇਸ਼ਾ ਤਤਪਰ ਰਹਿਣ.ਆਉਣ ਵਾਲੇ ਦਿਨਾ ਵਿੱਚ ਟੀਕਾਕਰਣ ਮੁਹਿੰਮ ਨੂੰ ਬੜੀ ਹੀ ਮਜਬੂਤੀ ਨਾਲ ਲਾਗੂ ਕਰਨ ਲਈ ਵੀ ਚੇਅਰਮੈਨ ਚੀਮਾ ਨੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ.
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply