ਦੁਵੱਲੀ ਗੱਲਬਾਤ ਲਈ ਪਾਕਿ ਪ੍ਰਧਾਨਮੰਤਰੀ  ਇਮਰਾਨ ਖਾਨ  ਨੇ ਮੋਦੀ ਸਰਕਾਰ ਨੂੰ ਖਤ ਲਿਖਕੇ ਦਿੱਤਾ ਸੱਦਾ -ਮੋਦੀ ਸਰਕਾਰ ਨੇ ਹਾਮੀਂ ਭਰੀ

ਨਵੀਂ ਦਿੱਲੀ: ਦੋਵਾਂ ਮੁਲਕਾਂ ਚ ਸ਼ਾਂਤੀ ਤੇ ਪ੍ਰਗਤੀ ਲਈ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਦੁਵੱਲੀ ਗੱਲਬਾਤ ਲਈ ਪੱਤਰ ਲਿਖਿਆ ਹੈ। ਸੰਨ 2015 ਤੋਂ ਦੋਵਾੰ ਮੁਲਕਾਂ ਚ ਵਾਰਤਾਲਾਪ ਬੰਦ ਪਿਆ ਸੀ ਅਤੇ ਮੋਦੀ ਸਰਕਾਰ ਵੀ ਗੱਲਬਾਤ ਲਈ ਹਾਮੀਂ ਨਹੀਂ ਭਰ ਰਹੀ ਸੀ ਬਲਕਿ ਪਾਕਿਸਤਾਨ ਤੇ ਇਹ ਦਬਾÀ ਬਣਾਉਣ ਦੀ ਕੋਸ਼ਿਸ਼ ਚ ਸੀ ਕਿ ਪਹਿਲਾਂ ਆਪਣੇ ਮੁਲਕ ਚ ਅੱਤਵਾਦੀ ਗਤੀਵਿਧੀਆਂ ਨੂੰ ਰੋਕਿਆ ਜਾਵੇ।

ਪ੍ਰਧਾਨਮੰਤਰੀ ਇਮਰਾਨ ਖਾਨ ਨੇ ਆਪਣੇ ਪੱਤਰ ਚ ਮੋਦੀ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਚ ਇੱਕ ਬੈਠਕ ਜਰੂਰ ਹੋਣੀ ਚਾਹੀਦੀ ਹੈ। ਉਂੱਨਾਂ ਇਹ ਵੀ ਲਿਖਿਆ ਹੈ ਕਿ ਪਾਕਿਸਤਾਨ ਅੱਤਵਾਦ ਦੇ ਮੁੱਦੇ ਤੇ ਵੀ ਭਾਰਤ ਨਾਲ ਗੱਲਬਾਤ ਲਈ ਤਿਆਰ ਹੈ।
ਪਾਕਿਸਤਾਨ ਦੀ ਪੇਸ਼ਕਸ਼ ਤੇ ਮੋਦੀ ਸਰਕਾਰ ਨੇ ਹਾਮੀਂ ਭਰੀ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਬਿਆਨ ਦਿੱਤਾ ਹੈ ਕਿ ਨਿਉੂਯਾਰਕ ਚ ਹੋਣ ਵਾਲੇ ਸੰਮੇਲਨ ਚ ਵਿਦੇਸ਼ ਮੰਤਰੀ ਸ਼ੁਸ਼ਮਾਂ ਸਵਰਾਜ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਹਮੂਦ ਕੁਰੈਸ਼ੀ ਦਰਮਿਆਨ ਮੁਲਾਕਾਤ ਹੋਵੇਗੀ। ਉੱਨਾਂ ਕਿਹਾ ਕਿ ਮੁਲਾਕਾਤ ਦਾ ਅੇਜੰਡਾ ਤਹਿ ਨਹੀਂ ਕੀਤਾ ਗਿਆ ਪਰ ਦੋਵਾਂ ਨੇਤਾਵਾਂ ਚ ਮੁਲਾਕਾਤ ਤੈਅ ਹੈ।

Related posts

Leave a Reply