LATEST : ਲੁੱਟ ਰਹਿਤ ਸਮਾਜ ਸਿਰਜਣ ਦਾ ਹੋਕਾ ਦੇ ਗਿਆ ਸਾਥੀ ਮਨਜੀਤ ਸੈਣੀ ਦਾ ਸਨਮਾਨ ਸਮਾਰੋਹ

ਹੁਸ਼ਿਆਰਪੁਰ, 28 ਜਨਵਰੀ (ADESH ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਵਿੱਤ ਸਕੱਤਰ, ਪੀ.ਡਬਲਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਚੇਅਰਮੈਨ ਅਤੇ ਹਿੰਦੋਸਤਾਨ ਦੇ ਮੁਲਾਜ਼ਮਾਂ ਦੀ ਕੌਮੀਂ ਜੱਥੇਬੰਦੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀਂ ਕਾਰਜਕਾਰਣੀ ਕਮੇਟੀ ਮੈਂਬਰ ਸਾਥੀ ਮਨਜੀਤ ਸਿੰਘ ਸੈਣੀ ਦੇ ਪਬਲਿਕ ਹੈਲਥ ਵਿਭਾਗ ਵਿੱਚੋਂ ਬਤੌਰ ਗੇਜ ਰੀਡਰ ਡਮਸਾਲ ਡੈਮ ਮਹਿੰਗਰੋਵਾਲ ਤੋਂ ਆਪਣੀ 39 ਸਾਲਾ ਸ਼ਾਨਾਮੱਤੀ ਸੇਵਾ ਉਪਰੰਤ ਹੁਸ਼ਿਆਰਪੁਰ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਪੀ.ਡਬਲਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਇੱਕ ਸੂਬਾ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਮਾਗਮ ਦੇ ਸ਼ੁਰੂ ਵਿੱਚ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਨੇ ਸਾਥੀ ਮਨਜੀਤ ਵਲੋਂ ਟ੍ਰੇਡ ਯੂਨੀਅਨ ਲਹਿਰ ਅਤੇ ਇੰਨਕਲਾਬੀ ਲਈ ਪਾਏ ਯੋਗਦਾਨ ਅਤੇ ਉਹਨਾਂ ਦੇ ਨਿੱਜੀ, ਪਰਿਵਾਰਿਕ ਅਤੇ ਸਮਾਜਿਕ ਜੀਵਨ ਉੱਪਰ ਚਾਨਣਾ ਪਾਉਂਦਾ ਸਨਮਾਨ ਪੱਤਰ ਪੜ੍ਹਿਆ।ਇਸ ਤੋਂ ਬਾਅਦ ਪੰਜਾਬ ਭਰ ਦੀਆਂ ਵੱਖ-ਵੱਖ ਸੰਘਰਸ਼ਸ਼ੀਲ਼, ਮੁਲਾਜ਼ਮ, ਮਜ਼ਦੂਰ, ਕਿਸਾਨ ਅਤੇ ਲੋਕ ਪੱਖੀ ਜੱਥੇਬੰਦੀਆਂ ਦੇ ਸੂਬਾ ਪੱਧਰੀ ਆਗੂਆਂ ਨੇ ਸਰਕਾਰੀ ਨੌਕਰੀ ਤੋਂ ਸੇਵਾ-ਮੁਕਤੀ ਤੇ ਸਾਥੀ ਜੀ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਅਗਲੇਰਾ ਜੀਵਨ ਜਨ-ਹਿੱਤ ਦੇ ਲੇਖੇ ਲਗਾਉਣ ਦੀ ਕਾਮਨਾ ਕੀਤੀ। ਇਸ ਮੌਕੇ ਦੇਸ਼ ਦੀ ਲੋਕ ਪੱਖੀ ਲਹਿਰ ਦੇ ਕੌਮੀਂ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਥੀ ਮਨਜੀਤ ਸਿੰਘ ਦੀ ਸੇਵਾ-ਮੁਕਤੀ ਨਹੀਂ ਹੋਈ ਸਗੋਂ ਜਨ ਹਿੱਤ ਲਈ ਇੰਨਕਲਾਬੀ ਲਹਿਰ ਵਿੱਚ ਖੁੱਲ ਕੇ ਬਿਨਾ ਕਿਸੇ ਡਰ ਭੈਅ ਦੇ ਯੋਗਦਾਨ ਪਾਉਣ ਲਈ ਉਹਨਾਂ ਦੀ ਸੇਵਾ ਦੀ ਅੱਜ ਸ਼ੁਰੂਆਤ ਹੋਈ ਹੈ।ਉਹਨਾਂ ਕਿਹਾ ਕਿ ਪੂੰਜੀਬਾਦੀ ਰਾਜ ਪ੍ਰਬੰਧ ਨੂੰ ਬਦਲਣ ਤੋਂ ਬਿਨਾ ਦੱਬੇ-ਕੁਚਲੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ ਅਤੇ ਇਹ ਲੋਕ ਵਿਰੋਧੀ ਪ੍ਰਬੰਧ ਜਨਤਕ ਲਹਿਰ ਉਸਾਰ ਕੇ ਹੀ ਬਦਲਿਆ ਜਾ ਸਕਦਾ ਹੈ ।

ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਲਹਿਰ ਦੇ ਬਾਨੀ ਮਾਸਟਰ ਹਰਕੰਵਲ ਸਿੰਘ ਨੇ ਕਿਹਾ ਸਾਥੀ ਮਨਜੀਤ ਸਿੰਘ ਸੈਣੀ ਦੀ ਪ.ਸ.ਸ.ਫ. ਅਤੇ ਪੰਜਾਬ ਦੀ ਸਮੁੱਚੀ ਮੁਲਾਜ਼ਮ ਲਹਿਰ ਨੂੰ ਬਹੁਤ ਵੱਡੀ ਦੇਣ ਹੈ ਅਤੇ ਉਨਾਂ ਦੇ ਮਹਾਨ ਯੋਗਦਾਨ ਸਦਕਾ ਹੀ ਪ.ਸ.ਸ.ਫ. ਦਾ ਕੁਲ ਹਿੰਦ ਫੈਡਰੇਸ਼ ਵਿੱਚ ਵੀ ਕੱਦ ਉੱਚਾ ਹੋਇਆ ਹੈ। ਉਹਨਾਂ ਕਿਹਾ ਕਿ ਸਾਥੀ ਮਨਜੀਤ ਵਲੋਂ ਬਿਨਾ ਕਿਸੇ ਅਹੁਦੇ ਦੇ ਲਾਲਚ ਤੋਂ ਸਿਰਫ ਮੁਲਾਜ਼ਮਾਂ ਦੀਆਂ ਸੇਵਾ ਹਾਲਤਾਂ ਨੂੰ ਬਿਹਤਰ ਬਣਾਉਣ ਲਈ ਪਾਏ ਗਏ ਨਿੱਜੀ ਨਿਰਸਵਾਰਥ ਯੋਗਦਾਨ ਕਾਰਣ ਹੀ ਮਨਜੀਤ ਸਿੰਘ ਦਾ ਇਹ ਸਨਮਾਨ ਸਮਾਰੋਹ ਹੋ ਰਿਹਾ ਹੈ।ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ.ਸ.ਸ.ਫ. ਦੇ ਸੂਬਾ ਮੁੱਖ ਸਲਾਹਕਾਰ ਸਾਥੀ ਵੇਦ ਪ੍ਰਕਾਸ਼ ਸ਼ਰਮਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਸੀਨੀਅਰ ਮੀਤ ਪ੍ਰਧਾਨ ਸਾਥੀ ਕਰਮਜੀਤ ਸਿੰਘ ਬੀਹਲਾ, ਪੀ.ਡਬਲਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਣ ਸਿੰਘ ਬੇਲੂਮਾਜਰਾ, ਜਨਰਲ ਸਕੱਤਰ ਮੱਖਣ ਸਿੰਘ ਵਾਹਿਦਪੁਰੀ, ਪੰਜਾਬ ਜਲ ਸਰੋਤ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੂਬਾ ਕਨਵੀਨਰ ਰਾਮਜੀਦਾਸ ਚੌਹਾਨ ਨੇ ਕਿਹਾ ਕਿ ਸਾਥੀ ਮਨਜੀਤ ਸਿੰਘ ਸੈਣੀ ਵਲੋਂ ਜੱਥੇਬੰਦੀਆਂ ਵਿੱਚ ਵੱਖ-ਵੱਖ ਅਹੁਦਿਆਂ ਤੇ ਕੰਮ ਕਰਦਿਆਂ ਆਪਣੇ ਅਹੁਦੇ ਨਾਲ ਪੂਰਾ ਇੰਨਸਾਫ ਕੀਤਾ ਹੈ ਅਤੇ ਜੱਥੇਬੰਦੀਆਂ ਦੇ ਜਮਹੂਰੀ ਕਦਰਾਂ-ਕੀਮਤਾਂ ਤੇ ਖਰਾ ਉਤਰਨ ਲਈ ਹਮੇਸ਼ਾਂ ਹੀ ਝੰਡਾ ਬਰਦਾਰ ਰਹੇ ਹਨ। ਉਹਨਾਂ ਕਾਮਨਾ ਕੀਤੀ ਕਿ ਜਿਵੇਂ ਸਾਥੀ ਮਨਜੀਤ ਵਲੋਂ ਮੁਲਾਜ਼ਮ ਜੱਥੇਬੰਦੀਆਂ ਵਿੱਚ ਕੰਮ ਕਰਦਿਆਂ ਮੁਲਾਜ਼ਮ ਦੀਆਂ ਸੇਵਾ-ਹਾਲਤਾਂ ਨੂੰ ਬਿਹਤਰ ਬਣਾਉਣ ਵਿੱਚਮਦਦ ਕੀਤੀ ਹੈ, ਉਵੇਂ ਹੀ ਜਮਹੂਰੀ ਲਹਿਰ ਅੰਦਰ ਵੀ ਸੂਬੇ ਦੇ ਲੋਕਾਂ ਦੀਆਂ ਜੀਵਨ-ਹਾਲਤਾਂ ਨੂੰ ਸੁਧਾਰਨ ਵਿੱਚ ਮੋਹਰੀ ਰੋਲ ਅਦਾ ਕਰਨਗੇ। ਸਟੇਜ ਸਕੱਤਰ ਦੀ ਭੂਮਿਕਾ ਪ.ਸ.ਸ.ਫ. ਦੇ ਸੂਬਾ ਪ੍ਰੈਸ ਸਕੱਤਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਸਾਥੀ ਇੰਦਰਜੀਤ ਵਿਰਦੀ ਵਲੋਂ ਨਿਭਾਈ ਗਈ।ਇਸ ਸਮਾਰੋਹ ਨੂੰ ਜੀ.ਟੀ.ਯੂ. ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਲਘੂ ਉਦਯੋਗ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਰਿਆੜ, ਪੈਂਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾ. ਗੰਗਾ ਪ੍ਰਸ਼ਾਦ, ਪਰਚਾ ਮੁਲਾਜ਼ਮ ਲਹਿਰ ਦੇ ਮੈਨੇਜਰ ਗਿਆਨੀ ਜਗਤਾਰ ਸਿੰਘ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਸੂਬਾ ਚੇਅਰਪਰਸਨ ਨੀਨਾ ਜੌਨ, ਪੈਰਾ-ਮੈਡੀਕਲ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ, ਮੰਡੀ ਬੋਰਡ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬੀਰਇੰਦਰਜੀਤ ਪੁਰੀ, ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਯੂਨੀਅਨ ਦੀ ਸੂਬਾ ਪ੍ਰਧਾਨ ਸੁਖਵਿੰਦਰ ਕੌਰ, ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਪਾਲ ਕੌਰ, ਫਿੰਸੀਪਲ ਅਮਨਦੀਪ ਸ਼ਰਮਾ, ਸ਼ਿਵ ਕੁਮਾਰ ਸ਼ਰਮਾ, ਡਾ. ਤਰਲੋਚਨ ਸਿਘ, ਅਮਰਜੀਤ ਕੁਮਾਰ, ਸੁਨੀਲ ਸ਼ਰਮਾ ਆਦਿ ਆਗੂ ਵੀ ਹਾਜਰ ਸਨ।ਸਾਥੀ ਜੀ ਦਾ ਇਹ ਸਨਮਾਨ ਸਮਾਰੋਹ ਇੱਕ ਸਫਲ ਟ੍ਰੇਡ ਯੂਨੀਅਨ ਸਕੂਲ ਹੋ ਨਿਬੜਿਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply