LATEST : ਡਾ. ਸੰਜੀਵ ਕੁਮਾਰ ਭੱਲਾ ਐਸ.ਐਮ.ਓ ਸਿਵਲ ਹਸਪਤਾਲ ਬਟਾਲਾ ਦੀ ਅਗਵਾਈ ਹੇਠ “ਕੁਸ਼ਟ ਜਾਗਰੂਕਤਾ” ਮੁਹਿੰਮ ਤਹਿਤ  ਇਕ ਸੈਮੀਨਾਰ ਲਗਾਇਆ ਗਿਆ

ਆਓ ਇਹ ਸੰਕਲਪ ਦੁਹਰਾਈਏ, ਕੁਸ਼ਟ ਰੋਗ ਨੂੰ ਜੜ੍ਹੋਂ ਮੁਕਾਈਏ’
ਬਟਾਲਾ, 29 ਜਨਵਰੀ (  NYYAR,SHARMA,)– ਅੱਜ ਮਾਤਾ ਸੁਲਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਅਤੇ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਸ. ਅਮਰਦੀਪ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਸੰਜੀਵ ਕੁਮਾਰ ਭੱਲਾ ਐਸ.ਐਮ.ਓ ਸਿਵਲ ਹਸਪਤਾਲ ਬਟਾਲਾ ਦੀ ਅਗਵਾਈ ਹੇਠ “ਕੁਸ਼ਟ ਜਾਗਰੂਕਤਾ” ਮੁਹਿੰਮ ਤਹਿਤ  ਇਕ ਸੈਮੀਨਾਰ ਲਗਾਇਆ ਗਿਆ।
ਇਸ ਸੈਮੀਨਾਰ ਵਿੱਚ ਸਿਵਲ ਹਸਪਤਾਲ ਵਿਖੇ ਤਾਇਨਾਤ ਡਾ. ਤਜਿੰਦਰ ਕੋਰ ਨੇ ਬਿਮਾਰੀ ਦੇ ਲੱਛਣਾ ਬਾਰੇ ਦੱਸਿਆ ਕਿ ਨਸਾਂ ਦਾ ਮੋਟਾ ਹੋਣਾਂ, ਨੱਕ ਵਿਚ ਹੱਡਿਆ ਦਾ ਘੁਲਣਾ, ਹੱਥ ਪੈਰ ਦੀ ਉਂਗਲੀ ਦਾ ਝੜਨਾ, ਚਮੜੀ ਉੱਤੇ ਪੈਚ ਬਣਨਾ, ਜੇਕਰ ਇਹ ਲਛਣ ਹੋਣ ਤਾਂ ਸਿਵਲ ਹਸਪਤਾਲ ਬਟਾਲਾ ਵਿਚ ਪਹੁੰਚਣਾ ਚਾਹੀਦਾ ਹੈ ਤਾਂ ਕਿ ਸਮੇਂ ਸਿਰ ਇਲਾਜ ਕਰਕੇ ਇਸ ਬਿਮਾਰੀ ਤੋਂ ਮੁਕਤੀ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਇਲਾਜ ਨਾ ਹੋਣ ਤੇ ਅੰਗਹੀਣਤਾ ਵੀ ਹੋ ਸਕਦੀ ਹੈ। ਡਾ. ਤਜਿੰਦਰ ਕੌਰ ਨੇ ਦੱਸਿਆ ਕਿ ਇਸ ਬਿਮਾਰੀ ਨੂੰ ਪੂਰੀ ਤਰਾਂ ਠੀਕ ਕੀਤਾ ਜਾ ਸਕਦਾ ਹੈ ਅਤੇ ਪੰਜਾਬ ਸਰਕਾਰ ਵਲੋਂ ਇਸਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਹੈ।
ਡਾ. ਸੰਜੀਵ ਕੁਮਾਰ ਐਸ.ਐਮ.ਓ ਸਿਵਲ ਹਸਪਤਾਲ ਬਟਾਲਾ ਨੇ ਦੱਸਿਆ ਕਿ ਕੁਸ਼ਟ ਰੋਗ ਇਕ ਇਲਾਜ ਯੋਗ ਰੋਗ ਹੈ ਜਿਹੜਾ ਕਿ ਇਕ ਬੈਕਟੀਰੀਆ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਰੋਗ ਬਾਰੇ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਭਰਮਾਂ ਵਿੱਚ ਕੋਈ ਸਚਾਈ ਨਹੀਂ ਹੈ ਅਤੇ ਇਸਦਾ ਇਲਾਜ ਕਰਾ ਕੇ ਇਸ ਤੋਂ ਮੁਕਤੀ ਪਾਈ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੁਸ਼ਟ ਰੋਗੀਆਂ ਨਾਲ ਕੋਈ ਭੇਦ-ਭਾਵ ਨਹੀਂ ਕਰਨਾ ਚਾਹੀਦਾ ਅਤੇ ਕੁਸ਼ਟ ਰੋਗ ਤੋਂ ਪੀੜ੍ਹਤ ਵਿਅਕਤੀ ਵੀ ਆਮ ਲੋਕਾਂ ਵਾਂਗ ਆਪਣਾ ਕੰਮ-ਕਾਰ ਕਰ ਸਕਦੇ ਹਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply