LATEST : ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਨਗਰਾਂ ਦੀ ਵਿਰਾਸਤ ਨੂੰ ਸੰਭਾਲਣ ਲਈ ਚੇਅਰਮੈਨ ਅਮਰਦੀਪ ਚੀਮਾ ਨੇ ਯਤਨ ਤੇਜ਼ ਕੀਤੇ

ਚੇਅਰਮੈਨ ਚੀਮਾ ਨੇ ਆਰਕੀਲੋਜੀਕਲ ਸਰਵੇ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਬਟਾਲਾ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਕੇਂਦਰ ਸਰਕਾਰ ਨੂੰ ਲਿਖਿਆ ਪੱਤਰ
ਬਟਾਲਾ, 7 ਫਰਵਰੀ ( SHARMA,Nyyar) ਇਤਿਹਾਸਕ ਸ਼ਹਿਰ ਬਟਾਲਾ ਦੀ ਵਿਰਾਸਤ ਨੂੰ ਸੰਭਾਲਣ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਸ. ਚੀਮਾ ਨੇ ਅੱਜ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਆਰਕੀਲੋਜੀਕਲ ਸਰਵੇ ਆਫ਼ ਇੰਡੀਆ (ਏ.ਐੱਸ.ਆਈ.) ਦੇ ਰੀਜ਼ਨਲ ਸੁਪਰਡੈਂਟ ਜਨਾਬ ਜੁਲਫਕਾਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਬਟਾਲਾ ਸ਼ਹਿਰ ਵਿਖੇ ਮੁਗਲ ਅਤੇ ਸਿੱਖ ਰਾਜ ਸਮੇਂ ਦੀਆਂ ਵਿਰਾਸਤਾਂ ਦੀ ਸੰਭਾਲ ਲਈ ਵਿਚਾਰਾਂ ਕੀਤੀਆਂ। ਆਰਕੀਲੋਜੀਕਲ ਸਰਵੇ ਆਫ਼ ਇੰਡੀਆ (ਏ.ਐੱਸ.ਆਈ.) ਦੇ ਰੀਜ਼ਨਲ ਸੁਪਰਡੈਂਟ ਜਨਾਬ ਜੁਲਫਕਾਰ ਹਰਿਆਣਾ ਦੀਆਂ 91 ਅਤੇ ਪੰਜਾਬ ਦੀਆਂ 31 ਵਿਰਾਸਤੀ ਇਮਾਰਤਾਂ ਦੀ ਦੇਖਭਾਲ ਕਰ ਰਹੇ ਹਨ ਅਤੇ ਬਟਾਲਾ ਸਥਿਤ ਸ਼ਮਸ਼ੇਰ ਖਾਨ ਦਾ ਮਕਬਰਾ ਅਤੇ ਮਹਾਂਰਾਜਾ ਸ਼ੇਰ ਸਿੰਘ ਦੀ ਅਨਾਰਕਲੀ (ਬਾਰਾਂਦਰੀ) ਦੀ ਸੰਭਾਲ ਦਾ ਜਿੰਮਾ ਵੀ ਇਨ੍ਹਾਂ ਦੇ ਹਿੱਸੇ ਹੈ।
ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਸੁਪਰਡੈਂਟ ਜਨਾਬ ਜੁਲਫ਼ਕਾਰ ਨੂੰ ਕਿਹਾ ਕਿ ਬਟਾਲਾ ਸਥਿਤ ਸ਼ਮਸ਼ੇਰ ਖਾਨ ਦੇ ਮਕਬਰੇ ਅਤੇ ਮਹਾਂਰਾਜਾ ਸ਼ੇਰ ਸਿੰਘ ਦੀ ਅਨਾਰਕਲੀ (ਬਾਰਾਂਦਰੀ) ਦੀ ਸੰਭਾਲ ਵੱਲ ਧਿਆਨ ਦੇਣ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸਮਾਰਕਾਂ ਨੂੰ ਸੈਰ-ਸਪਾਟੇ ਲਈ ਵਿਕਸਤ ਕਰਕੇ ਸੈਲਾਨੀਆਂ ਲਈ ਖੋਲਣਾ ਚਾਹੀਦਾ ਹੈ। ਸ. ਚੀਮਾ ਨੇ ਕਿਹਾ ਕਿ ਇਹ ਇਤਿਹਾਸਕ ਧਰੋਹਰਾਂ ਬਟਾਲਾ ਦੇ ਸ਼ਾਨਾਮੱਤੇ ਇਤਿਹਾਸ ਦੀ ਗਵਾਹੀ ਭਰਦੀਆਂ ਹਨ ਜਿਨ੍ਹਾਂ ਤੋਂ ਅਜੋਕੇ ਨੌਜਵਾਨ ਤੇ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਤੋਂ ਵਾਕਫ਼ ਹੋ ਸਕਣਗੀਆਂ। ਸ. ਚੀਮਾ ਨੇ ਬਾਰਾਂਦਰੀ ਦੀ ਹਾਲਤ ਸੁਧਾਰਨ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ ਲਈ ਕਿਹਾ।
ਆਰਕੀਲੋਜੀਕਲ ਸਰਵੇ ਆਫ਼ ਇੰਡੀਆ (ਏ.ਐੱਸ.ਆਈ.) ਦੇ ਰੀਜ਼ਨਲ ਸੁਪਰਡੈਂਟ ਜਨਾਬ ਜੁਲਫਕਾਰ ਨੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੂੰ ਭਰੋਸਾ ਦਿੱਤਾ ਕਿ ਉਹ ਬਟਾਲਾ ਸਥਿਤ ਇਨ੍ਹਾਂ ਵਿਰਾਸਤੀ ਇਮਾਰਤਾਂ ਦੇ ਰੱਖ-ਰਖਾਵ ਵੱਲ ਕੇਂਦਰ ਸਰਕਾਰ ਦਾ ਹੋਰ ਧਿਆਨ ਦਿਵਾਉਣਗੇ ਅਤੇ ਜਲਦੀ ਹੀ ਏਨ੍ਹਾਂ ਧਰੋਹਰਾਂ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ।
ਇਸਦੇ ਨਾਲ ਹੀ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ ਸ੍ਰੀ ਰਾਗਵਿੰਦਰਾ ਆਈ.ਏ.ਐੱਸ. ਨਾਲ ਪੱਤਰ-ਵਿਹਾਰ ਅਤੇ ਟੈਲੀਫੋਨ ਰਾਹੀਂ ਗੱਲ-ਬਾਤ ਕਰਕੇ ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਇਤਿਹਾਸਕ ਸਥਾਨਾਂ ਨੂੰ ਸੈਰ-ਸਪਾਟੇ ਵਜੋਂ ਵਿਕਸਤ ਕਰਨ ਲਈ ਕਿਹਾ ਹੈ। ਸ. ਚੀਮਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਟਾਲਾ ਸ਼ੀਹਰ ਦੀਆਂ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਦੀਆਂ ਸਮਾਰਕਾਂ, ਸ੍ਰੀ ਅੱਚਲ ਸਾਹਿਬ, ਮਸਾਣੀਆਂ ਦੀ ਮਸਜਿਦ, ਡੇਰਾ ਬਾਬਾ ਨਾਨਕ, ਕਲਾਨੌਰ ਵਿਖੇ ਸ਼ਿਵ ਮੰਦਰ ਤੇ ਤਖਤ-ਏ-ਅਕਬਰੀ, ਸ੍ਰੀ ਹਰਗੋਬਿੰਦਪੁਰ ਵਿਖੇ ਗੁਰੂ ਕੀ ਮਸੀਤ, ਕਿਸ਼ਨ ਕੋਟ ਵਿਖੇ ਕ੍ਰਿਸ਼ਨਾ ਮੰਦਰ ਨੂੰ ਸੈਲਾਨੀਆਂ ਦੇ ਦੇਖਣ ਲਈ ਵਿਕਸਤ ਕਰਨ ਦੇ ਨਾਲ ਦੇਸ਼ ਦੇ ਸੈਰ-ਸਪਾਟੇ ਦੇ ਨਕਸ਼ੇ ਉੱਪਰ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਮੰਤਰਾਲੇ ਨੂੰ ਅੰਮ੍ਰਿਤਸਰ-ਡੇਰਾ ਬਾਬਾ ਨਾਨਕ-ਬਟਾਲਾ ਸਰਕਟ ਬਣਾਉਣਾ ਚਾਹੀਦਾ ਹੈ ਤਾਂ ਜੋ ਅੰਮ੍ਰਿਤਸਰ ਆਏ ਸੈਲਾਨੀ ਇਨ੍ਹਾਂ ਵਿਰਸਤਾਂ ਨੂੰ ਵੀ ਦੇਖ ਸਕਣ। ਸ. ਚੀਮਾ ਨੇ ਕਿਹਾ ਕਿ ਅਜਿਹਾ ਕਰਨ ਦੇ ਨਾਲ ਸਥਾਨਕ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਰੂਰਲ ਟੂਰਿਜ਼ਮ ਵਲੰਟੀਅਰਜ਼ ਵਜੋਂ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਨੌਜਾਵਾਨਾਂ ਨੂੰ ਜਿਥੇ ਰੁਜ਼ਗਾਰ ਮਿਲੇ ਉਥੇ ਸੈਲਾਨੀਆਂ ਨੂੰ ਇਤਿਹਾਸਕ ਥਾਵਾਂ ਦੀ ਸਹੀ ਜਾਣਕਾਰੀ ਵੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸੈਲਾਨੀਆਂ ਦੇ ਆਉਣ ਕਾਰਨ ਇਲਾਕੇ ਦੇ ਲੋਕਾਂ ਰੁਜ਼ਗਾਰ ਦੇ ਹੋਰ ਵੀ ਮੌਕੇ ਪੈਦਾ ਹੋਣਗੇ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply