DOABA TIMES LATEST : ਘਰ ਦੇ ਅੰਦਰ ਇਕੋ ਪਰਿਵਾਰ ਨਾਲ ਸਬੰਧਤ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ

ਨਵੀਂ ਦਿੱਲੀ: (DOABA TIMES) ਦਿੱਲੀ ਦੇ ਭਜਨਪੁਰਾ ਖੇਤਰ ਦੇ ਸੀ ਬਲਾਕ ਦੇ ਇਕ ਘਰ ਦੇ ਅੰਦਰ ਇਕੋ ਪਰਿਵਾਰ ਨਾਲ ਸਬੰਧਤ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਘਰ ਦੇ ਅੰਦਰੋਂ ਬਦਬੂ ਆ ਰਹੀ ਹੈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਘਰ ਦਾ ਮੁੱਖ ਗੇਟ ਬਾਹਰੋਂ ਬੰਦ ਸੀ ਅਤੇ ਪਿਛਲੇ ਦਰਵਾਜ਼ੇ ਨੂੰ ਅੰਦਰੋਂ ਤਾਲਾ ਲੱਗਿਆ ਹੋਇਆ ਸੀ। ਜਦੋਂ ਪੁਲਿਸ ਅੰਦਰ ਪਹੁੰਚੀ, ਵੇਖਿਆ ਕਿ ਉਥੇ ਪੰਜ ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਸਨ।

 

ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਨ੍ਹਾਂ ਵਿਚ 43 ਸਾਲਾ ਸ਼ੰਭੂਨਾਥ, ਉਸ ਦੀ 38 ਸਾਲਾ ਪਤਨੀ ਸੁਨੀਤਾ, 16 ਸਾਲ ਦੀ ਧੀ ਕੋਮਲ ਅਤੇ 14 ਸਾਲ ਦਾ ਬੇਟਾ ਸਚਿਨ ਅਤੇ 12 ਸਾਲ ਦਾ ਬੇਟਾ ਸ਼ਿਵਮ ਸ਼ਾਮਲ ਹਨ। ਪੁਲਿਸ ਦੇ ਅਨੁਸਾਰ ਲਾਸ਼ਾਂ ਦੀ ਹਾਲਤ ਨੂੰ ਵੇਖਦਿਆਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ 4-5 ਦਿਨ ਪਹਿਲਾਂ ਹੋਈ ਸੀ।
ਜਾਂਚ ਵਿੱਚ ਘਰ ਵਿੱਚ ਲੁੱਟ ਖੋਹ ਵਰਗਾ ਕੁਝ ਸਾਹਮਣੇ ਨਹੀਂ ਆਇਆ ਹੈ। ਪੁਲਿਸ ਦੇ ਅਨੁਸਾਰ ਜਾਂਚ ਵਿੱਚ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਸ਼ੰਭੂਨਾਥ 6 ਮਹੀਨੇ ਪਹਿਲਾਂ ਕਿਰਾਏ ‘ਤੇ ਇਸ ਘਰ ਆਇਆ ਸੀ ਅਤੇ ਈ-ਰਿਕਸ਼ਾ ਚਲਾਉਂਦਾ ਸੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply