DOABA TIMES : ਸ਼ਿਵ ਸੈਨਾ ਭਾਰਤ ਨੇ ਸਦਾ ਮਜ਼ਲੂਮਾਂ ਦੇ ਹੱਕਾਂ ਦੀ ਗੱਲ ਕੀਤੀ: ਅਗਰਵਾਲ, ਜੋਗੀ

ਬਟਾਲਾ 15ਫਰਵਰੀ(ਅਵਿਨਾਸ਼ ,ਸੰਜੀਵ ਨਈਅਰ ) ਸ਼ਿਵ ਸੈਨਾ ਭਾਰਤ ਦੀ ਇਕ ਵਿਸ਼ੇਸ਼ ਮੀਟਿੰਗ ਬਟਾਲਾ ਨਜ਼ਦੀਕ ਪਿੰਡ ਯਾਦਪੁਰ ਵਿਖੇ ਹੋਈ।ਜਿਸ ਦੀ ਅਗਵਾਈ ਉਤਰੀ ਭਾਰਤ ਦੀ ਉਪ ਪ੍ਰਧਾਨ ਅਰਚਨਾ ਜੋਗੀ ਨੇ ਕੀਤੀ।ਇਸ ਮੀਟਿੰਗ ਵਿਚ ਅੰਕਿਤ ਅਗਰਵਾਲ ਪੰਜਾਬ ਉਪ ਪ੍ਰਧਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਮੀਟਿੰਗ ਵਿਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਉਮ ਪ੍ਰਕਾਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਨ ਲਈ ਪਿੰਡ ਯਾਦਪੁਰ ਵਿਖੇ 21 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਅਤੇ ਅਮਰਜੀਤ ਕੌਰ ਨੂੰ ਸਰਬਸੰਮਤੀ ਨਾਲ ਇਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਅਰਚਨਾ ਜੋਗੀ ਅਤੇ ਅੰਕਿਤ ਅਗਰਵਾਲ ਨੇ ਪਾਰਟੀ ਵਿਚ ਸ਼ਾਮਿਲ ਹੋਏ ਸਾਰੇ ਸਾਥੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸ਼ਿਵ ਸੈਨਾ ਭਾਰਤ ਸਦਾ ਮਜ਼ਲੂਮਾਂ ਦੇ ਹੱਕਾਂ ਦੀ ਲੜਾਈ ਲੜਦੀ ਆਈ ਹੈ। ਉਨ੍ਹਾਂ ਨਵਨਿਯੁਕਤ ਪ੍ਰਧਾਨ ਅਮਰਜੀਤ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply