ਭਾਸ਼ਣ ਪ੍ਰਤੀਯੋਗਤਾਵਾਂ ਲਈ 25 ਤੱਕ ਦਿੱਤੀਆਂ ਜਾ ਸਕਦੀਆਂ ਨੇ ਅਰਜ਼ੀਆਂ, ਪਹਿਲਾ ਇਨਾਮ 2 ਲੱਖ ਰੁਪਏ

ਹੁਸ਼ਿਆਰਪੁਰ, 21 ਸਤੰਬਰ: (SURJIT SINGH SAINI)
ਨਹਿਰੂ ਯੁਵਾ ਕੇਂਦਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਯੁਵਾ ਸ਼ਕਤੀ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਦੇ ਗੁਣਾਂ ਨੂੰ ਵਿਕਸਤ ਕਰਨ ਲਈ ਗਣਤੰਤਰ ਦਿਵਸ-2019 ਨੂੰ ਸਮਰਪਿਤ ‘ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ’ ਵਿਸ਼ੇ ‘ਤੇ ਭਾਸ਼ਣ ਪ੍ਰਤੀਯੋਗਤਾਵਾਂ ਬਲਾਕ ਪੱਧਰ, ਜ਼ਿਲ•ਾ ਪੱਧਰ, ਰਾਜ ਪੱਧਰ ਅਤੇ ਕੌਮੀ ਪੱਧਰ ‘ਤੇ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਇਹ ਜਾਣਕਾਰੀ ਦਿੰਦਿਆਂ ਜ਼ਿਲ•ਾ ਯੂਥ ਕੋਆਰਡੀਨੇਟਰ ਸ੍ਰੀ ਸੈਮਸਨ ਮਸੀਹ ਨੇ ਦੱਸਿਆ ਕਿ

ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਨੂੰ ਇਕ ਸਰਟੀਫਿਕੇਟ ਅਤੇ ਜ਼ਿਲ•ਾ ਪੱਧਰ ‘ਤੇ ਪਹਿਲਾ ਇਨਾਮ 5000 ਰੁਪਏ, ਦੂਜਾ ਇਨਾਮ 2000 ਰੁਪਏ ਅਤੇ ਤੀਜਾ ਇਨਾਮ 1000 ਰੁਪÂ ਦਿੱਤਾ ਜਾਵੇਗਾ। ਰਾਜ ਪੱਧਰ ‘ਤੇ ਪਹਿਲਾ ਇਨਾਮ 25 ਹਜ਼ਾਰ ਰੁਪਏ, ਦੂਜਾ ਇਨਾਮ 10 ਹਜ਼ਾਰ ਰੁਪਏ ਅਤੇ ਤੀਜਾ ਇਨਾਮ 5 ਹਜ਼ਾਰ ਰੁਪਏ ਦਿੱਤਾ ਜਾਵੇਗਾ। ਕੌਮੀ ਪੱਧਰ ‘ਤੇ ਪਹਿਲਾ ਇਨਾਮ 2 ਲੱਖ ਰੁਪਏ, ਦੂਜਾ ਇਨਾਮ ਇਕ ਲੱਖ ਰੁਪਏ ਅਤੇ ਤੀਜਾ ਇਨਾਮ 50 ਹਜ਼ਾਰ ਰੁਪਏ ਦਿੱਤਾ ਜਾਵੇਗਾ।

ਉਨ•ਾਂ ਦੱਸਿਆ ਕਿ ਬਲਾਕ ਪੱਧਰੀ ਭਾਸ਼ਣ ਪ੍ਰਤੀਯੋਗਤਾ ਲਈ ਇਛੁੱਕ ਨੌਜਵਾਨ, ਜਿਨ•ਾਂ ਦੀ ਉਮਰ 1 ਸਤੰਬਰ 2018 ਨੂੰ 18 ਸਾਲ ਤੋਂ 29 ਸਾਲ ਦੇ ਦਰਮਿਆਨ ਹੈ, ਆਪਣੀਆਂ ਅਰਜ਼ੀਆਂ ਦਫ਼ਤਰ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਜਾਂ ਸਿੱਧੇ ਤੌਰ ‘ਤੇ ਸਬੰਧਤ ਬਲਾਕ ਵਲੰਟੀਅਰ ਨੂੰ 25 ਸਤੰਬਰ 2018 ਤੱਕ ਭੇਜ ਸਕਦੇ ਹਨ। ਜਿਨ•ਾਂ ਪ੍ਰਤੀਭਾਗੀਆਂ ਨੇ ਸਾਲ 2015 ਤੋਂ ਲੈ ਕੇ 2018 ਨੂੰ ਇਨ•ਾਂ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਸੀ, ਹੁਣ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਨਹੀਂ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ

ਫੋਨ ਨੰਬਰ 01882-253043 ਅਤੇ ਮੋਬਾਇਲ ਨੰਬਰ 94175-84039 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

Leave a Reply