DOABA TIMES LATEST : —ਲੋਕਾਂ ਦੇ ਮਨਾਂ ਅੰਦਰ ਸਰਕਾਰੀ ਸਕੂਲਾਂ ਪ੍ਰਤੀ ਵਧਣ ਲੱਗੀ ਖਿੱਚ

ਸਰਕਾਰੀ ਅਧਿਆਪਕਾਂ ਦੀ ਡੋਰ ਟੂ ਡੋਰ ਦਾਖਲਾ ਮੁਹਿੰਮ ਇੱਕ ਅਹਿਮ ਕਾਰਜ
ਪਠਾਨਕੋਟ, 10 ਫਰਵਰੀ ( RAJAN BUREAU) ਸਰਕਾਰੀ ਸਕੂਲਾਂ ਪ੍ਰਤੀ ਪਿਛਲੇ ਕੁਝ ਸਮੇਂ ਦੌਰਾਨ ਲੋਕਾਂ ਦੇ ਮਨਾਂ ਅੰਦਰ ਜੋ ਵਿਸਵਾਸ ਦੀ ਘਾਟ ਆਈ ਸੀ , ਇਸ ਸਮੇਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਕੀਤੀ ਜਾ ਰਹੀ ਅਣਥੱਕ ਮਿਹਨਤ ਨੇ ਦੁਬਾਰਾ ਲੋਕਾਂ ਦੇ ਮਨਾਂ ਅੰਦਰ ਸਰਕਾਰੀ ਸਕੂਲਾਂ ਪ੍ਰਤੀ ਫਿਰ ਤੋਂ ਇੱਕ ਵਿਸਵਾਸ ਪੈਦਾ ਕੀਤਾ ਹੈ । ਸਰਕਾਰ ਵੱਲੋਂ ਸਿੱਖਿਆ ਵਿਭਾਗ ਦੁਆਰਾ ਦਿੱਤੀਆਂ ਜਾਂਦੀਆਂ ਵੱਖ ਵੱਖ ਸਹੂਲਤਾਂ ਅਤੇ ਸਮੇਂ ਸਮੇਂ ਤੇ ਚਲਾਏ ਜਾ ਰਹੇ ਵਿੱਦਿਅਕ ਪ੍ਰੋਜੇਕਟਾਂ ਅਤੇ ਵਿੱਦਿਅਕ ਮੁਕਾਬਲਿਆਂ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੋਹਰੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ । ਇਸ ਵਰ•ੇ ਸਕੂਲਾਂ ਵਿੱਚ ਚੱਲੇ ਪ੍ਰੋਜੇਕਟਾਂ ਨੇ ਆਮ ਲੋਕਾਂ ਨੂੰ ਆਪਣੇ ਨਾਲ ਜੋੜਿਆ ਅਤੇ ਸਮੇਂ ਸਮੇਂ ਤੇ ਇਹਨਾ ਵਿੱਦਿਅਕ ਮੁਕਾਬਲਿਆਂ ਨੂੰ ਲੋਕਾਂ ਨੇ ਅੱਖੀਂ ਦੇਖਿਆ ।

 

ਅਧਿਆਪਕ ਸਹਿਬਾਨ ਦੁਆਰਾ ਸਕੂਲਾਂ ਵਿੱਚ ਕਰਵਾਈ ਜਾਂਦੀ ਮਿਹਨਤ ਨਤੀਜਿਆਂ ਵਿੱਚ ਆਪ ਮੁਹਾਰੇ ਨਜਰ ਆਈ । ਵੱਖ ਵੱਖ ਵਿੱਦਿਅਕ ਅਤੇ ਖੇਡਾਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜਦੇ ਹੋਏ ਆਪਣੇ ਆਪ ਨੂੰ ਪਹਿਲੀਆਂ ਪੁਜੀਸਨਾਂ ਤੇ ਲਿਆ ਕੇ ਸਿੱਧ ਕਰ ਦਿੱਤਾ ਕਿ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਇਹ ਵਿਦਿਆਰਥੀ ਕਿਸੇ ਵੀ ਤਰ•ਾਂ ਨਾਲ ਕਿਸੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਘਟ ਨਹੀ ਹਨ । ਇਸ ਵਰ•ੇ ਅਧਿਆਪਕ ਨੇ ਵੀ ਸਰਦੀ ਅਤੇ ਗਰਮੀ ਦੀ ਪ੍ਰਵਾਹ ਕੀਤੇ ਬਗੈਰ ਵਾਧੂ ਸਮੇਂ ਵਿੱਚ  ਕਲਾਸਾਂ ਲਗਾ ਕੇ ਵਿਦਿਆਰਥੀਆਂ ਨੂੰ ਚੰਗੇ ਨੰਬਰ ਲਿਆਉਣ ਲਈ ਦਿਨ ਰਾਤ ਇੱਕ ਕਰ ਦਿੱਤਾ । ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੇ ਗਰਮੀ ਅਤੇ ਸਰਦੀ ਦੀਆਂ ਛੁੱਟੀਆਂ ਵਿਚ ਵੀ ਆਪਣੇ ਆਪ ਨੂੰ ਇਹਨਾਂ ਬੱਚਿਆਂ ਲਈ ਸਮਰਪਿਤ ਕਰ ਦਿੱਤਾ । ਜਿਸ ਨਾਲ ਲੋਕਾਂ ਦੇ ਮਨਾਂ ਅੰਦਰ ਇੱਕ ਵਾਰ ਫਿਰ ਤੋਂ ਸਰਕਾਰੀ ਸਕੂਲਾਂ ਪ੍ਰਤੀ ਵਿਚਵਾਸ਼ ਜਾਗਿਆ ਅਤੇ ਉਹਨਾਂ ਨੇ ਆਪਣੇ ਬੱਚੇ ਮਹਿੰਗੀਆਂ ਫੀਸਾਂ ਵਾਲੇ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਦਿੱਤੇ ਅਤੇ ਇਹ ਦਾਖਲਾ ਲਗਾਤਾਰ ਜਾਰੀ ਹੈ । ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਜਮਾਤਾਂ ਸੁਰੂ ਕਰਨਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਵਿਚ 3-6 ਸਾਲ ਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਨਾਲ ਪੜਾਇਆ ਜਾ ਰਿਹਾ ਹੈ ਅਤੇ ਸਮੇਂ ਸਮੇਂ ਤੇ ਸਿੱਖਿਅਤ ਅਧਿਆਪਕਾਂ ਦੁਆਰਾ ਇਹਨਾਂ ਨੂੰ ਬਿਹਤਰੀਨ ਸਿੱਖਿਆ ਦਿੱਤੀ ਜਾ ਰਹੀ ਹੈ । ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਈ ਕੰਟੈਂਟ ਰਾਹੀਂ ਪੜਾਈ, ਰੋਜਾਨਾ ਭੇਜੇ ਜਾਣ ਵਾਲੇ ਸਿਲੇਬਸ ਦੇ ਨਾਲ ਨਾਲ, ਰੋਜਾਨਾ ਦੀ ਸਵੇਰ ਦੀ ਸਭਾ ਲਈ ਪੂਰੇ ਪੰਜਾਬ ਲਈ ਇਕਸਾਰਤਾ ਲਿਆਉਣ ਲਈ ਸਲਾਈਡ ਅਤੇ ਉਡਾਣ ਵਰਗੇ ਨਵੇਂ ਕਾਰਜਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ ਹੈ । ਰੋਜਾਨਾ ਬੱਚਿਆਂ ਨੂੰ 5 ਅੰਗਰੇਜੀ ਦੇ ਨਵੇਂ ਸਬਦ, ਬੁਝਾਰਤਾਂ , ਆਮ ਗਿਆਨ ਦੇ ਨਾਲ ਨਾਲ, ਪੰਜਾਬੀ, ਹਿੰਦੀ, ਅੰਗਰੇਜੀ, ਗਣਿਤ ਅਤੇ ਵਾਤਾਵਰਨ ਨਾਲ ਸਬੰਧਿਤ ਪ੍ਰਸਨੋਤਰੀ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੇ ਹਨ । ਇਸ ਸਮੇਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਆਪਣੇ ਸਕੂਲਾਂ ਅੰਦਰ ਦਾਖਲਾ ਵਧਾਉਣ ਲਈ ਪੂਰੀ ਤਰਾਂ ਕਮਰ ਕੱਸੀ ਹੋਈ ਹੈ ।

ਅਧਿਆਪਕ ਅੱਜ ਕਲ ਆਮ ਹੀ ਸਵੇਰ ਜਾਂ ਸਾਮ ਦੇ ਸਮੇਂ ਲੋਕਾਂ ਦੇ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅੰਦਰ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਦੇ ਨਜਰ ਆਉਂਦੇ ਹਨ । ਇਥੇ ਹੀ ਬਸ ਨਹੀਂ ਆਮ ਤੌਰ ਤੇ ਹੀ ਸਰਕਾਰੀ ਸਕੂਲਾਂ ਦੇ ਇਹ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਕਿਸੇ ਵੀ ਤਰ•ਾਂ ਦੇ ਮੁਕਾਬਲੇ ਦੀ ਚੁਣੌਤੀ ਦਿੰਦੇ ਹਨ । ਕਿਉਂਕਿ ਉਹਨਾਂ ਨੂੰ ਸਰਕਾਰੀ ਸਕੂਲਾਂ ਵਿਚ ਪੜ ਰਹੇ  ਵਿਦਿਆਰਥੀਆਂ ਦੀ ਮਿਹਨਤ ਅਤੇ ਆਪਣੀ ਕਾਬਲੀਅਤ ਤੇ ਪੂਰਾ ਭਰੋਸਾ ਹੈ । ਇਸ ਵਾਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਵੀ ਇਸ ਕੰਮ ਵਿੱਚ ਉਹਨਾਂ ਦਾ ਪੂਰੀ ਤਰ•ਾਂ ਸਾਥ ਦੇ ਰਹੇ ਹਨ ਅਤੇ ਪਿੰਡਾਂ। ਦੀਆਂ ਪੰਚਾਇਤਾਂ ਦਾ ਇਕੱਠ ਕਰਕੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਇਸ ਕਾਰਜ ਵਿੱਚ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸ.ਬਲਬੀਰ ਸਿੰਘ ,  ਜਿਲ•ਾ ਸਿੱਖਿਆ ਅਫਸਰ  ਐਲੀਮੈਂਟਰੀ ਸਿੱਖਿਆ ਇੰਜੀ.ਸੰਜੀਵ ਗੌਤਮ ਦੇ ਨਾਲ ਨਾਲ ਸਮੂਹ ਪ੍ਰਿੰਸੀਪਲ, ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਸਮੂਹ ਪੜ•ੋ ਪੰਜਾਬ ਟੀਮ ਅਧਿਆਪਕ ਸਹਿਬਾਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਮੁਹਿੰਮ ਵਿਚ ਉਹਨਾਂ ਦਾ ਸਾਥ ਦੇ ਰਹੇ ਹਨ । ਉਮੀਦ ਹੈ ਕਿ ਸਰਕਾਰੀ ਸਕੂਲ ਪਹਿਲਾਂ ਦੀ ਤਰ•ਾਂ ਆਪਣੀ ਸਾਨ ਬਰਕਰਾਰ ਰੱਖਣ ਵਿੱਚ ਜਰੂਰ ਸਫਲ ਹੋਣਗੇ ।
ਫੋਟੋ ਕੈਪਸਨ, ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਚਲਾਈ  ਜਾ ਰਹੀ ਦਾਖਲਾ ਮੁਹਿੰਮ ਦਾ ਦ੍ਰਿਸ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply