DOABA TIMES : ਗ਼ਦਰੀ ਬਾਬਿਆਂ ਦੀ ਯਾਦ ਵਿੱਚ ਸਾਲਾਨਾ ਟੂਰਨਾਮੈਂਟ ਸੰਘਵਾਲ ਵਿਖੇ ਕਰਵਾਇਆ ਗਿਆ

* ADC ਜਸਵੀਰ ਸਿੰਘ, ਐੱਸਐੱਸਪੀ ਨਵਜੋਤ ਸਿੰਘ ਮਾਹਲ, ਮੇਅਰ ਜਗਦੀਸ਼ ਰਾਜਾ , ਮਹਿੰਦਰ ਸਿੰਘ ਕੇ ਪੀ , ਸੁਸ਼ੀਲ Rinku ਵਿਧਾਇਕ , ਚੌਧਰੀ ਸੁਰਿੰਦਰ ਸਿੰਘ ਵਿਧਾਇਕ , ਰਜਿੰਦਰਪਾਲ ਰਾਣਾ ਰੰਧਾਵਾ ਚੇਅਰਮੈਨ ਆਦਿ ਹੋਏ ਵਿਸ਼ੇਸ਼ ਤੌਰ ਤੇ ਸ਼ਾਮਲ
ਜਲੰਧਰ -( ਸੰਦੀਪ ਸਿੰਘ ਵਿਰਦੀ BUREAU CHIEF/ ਗੁਰਪ੍ਰੀਤ ਸਿੰਘ)SPL CORRESPONEDENT) ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਸ਼ਹੀਦ ਬੰਤਾ ਸਿੰਘ -ਅਰੂੜ ਸਿੰਘ ਸਟੇਡੀਅਮ ਸੰਘਵਾਲ ਵਿਖੇ ਮਹਾਨ ਗਦਰੀ ਬਾਬਿਆਂ ਦੀ ਯਾਦ ਵਿੱਚ ਸਲਾਨਾ ਕਬੱਡੀ ਟੂਰਨਾਮੈਂਟ ਸ਼ਹੀਦ ਬੰਤਾ ਸਿੰਘ ਵੈੱਲਫੇਅਰ ਟਰੱਸਟ , ਰੂਲਰ ਵੈੱਲਫੇਅਰ ਸਪੋਰਟਸ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ । ਰਾਇਲ ਕਿੰਗ ਕਲੱਬ ਯੂ ਐੱਸ ਏ ਨੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਾਣੂਆਂ ਨੂੰ ਹਰਾਇਆ । ਅਤੇ ਕਬੱਡੀ ਦੇ ਹੋਰ ਵੀ ਫਸਵੇਂ ਮੁਕਾਬਲੇ ਕਰਵਾਏ ਗਏ । ਬੈਸਟ ਰੇਡਰ ਪਿੰਦਾ ਜਰਗ ਤੇ ਜੱਗੂ ਸੈਦੋਵਾਲ ਐਲਾਨੇ ਗਏ । ਬੈਸਟ ਜਾਫੀ ਰਹਿਮਤ ਅਲੀ ਇੱਬਣ ਤੇ ਸੱਜਣ ਗਾਂਗੁਲੀ ਐਲਾਨੇ ਗਏ ।
ਜਾਣਕਾਰੀ ਦਿੰਦੇ ਹੋਏ ਡਾ ਜਸਬੀਰ ਕੌਰ ਗਿੱਲ ਪੋਤਰੀ ਸ਼ਹੀਦ ਬੰਤਾ ਸਿੰਘ ਸੰਘਵਾਲ , ਡਾ ਜੀਐਸ ਗਿੱਲ ਜਨਤਾ ਹਸਪਤਾਲ , ਹਰਭਜਨ ਸਿੰਘ ਕਰਾੜੀ ,ਗੁਰਦੀਪ ਸਿੰਘ ਸੀਨੀਅਰ ਕਾਂਗਰਸੀ ਆਗੂ , ਸਤਨਾਮ ਸਿੰਘ ਆਸਟਰੇਲੀਆ , ਹਰਭਜਨ ਸਿੰਘ ਪਹਿਲਵਾਨ, ਡਾ. ਪਰਗਟ ਸਿੰਘ ,ਲੰਬੜਦਾਰ ਇੰਦਰਜੀਤ ਬਿੱਲੂ , ਡਾਕਟਰ ਗੁਰਵੀਰ ਗਿੱਲ ,ਹਰਮਨ ਸਿੰਘ ਚਾਹਲ ਕੈਨੇਡਾ , ਸਾਬਕਾ ਸਰਪੰਚ ਬਲਵੀਰ ਸਿੰਘ ਆਦਿ ਨੇ ਦੱਸਿਆ ਕਿ ਜੇਤੂ ਕਬੱਡੀ ਟੀਮਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ Adc ਜਸਵੀਰ ਸਿੰਘ ,ਐੱਸਐੱਸਪੀ ਨਵਜੋਤ ਸਿੰਘ ਮਾਹਲ ,ਜਥੇਦਾਰ ਰਣਜੀਤ ਸਿੰਘ ਕਾਹਲੋਂ ਮੈਂਬਰ ਸ਼੍ਰੋਮਣੀ ਕਮੇਟੀ ,ਡੀਐੱਸਪੀ ਸੁਰਿੰਦਰ ਪਾਲ ਧੋਗੜੀ , ਮਹਿੰਦਰ ਸਿੰਘ ਕੇ ਪੀ ਚੇਅਰਮੈਨ ਐਜੂਕੇਸ਼ਨ ਬੋਰਡ ਪੰਜਾਬ ,ਸੁਸ਼ੀਲ ਰਿੰਕੂ ਤੇ ਚੌਧਰੀ ਸੁਰਿੰਦਰ ਸਿੰਘ ਦੋਵੇਂ ਵਿਧਾਇਕ , ਹਰਜਿੰਦਰ ਪਾਲ ਰਾਣਾ ਰੰਧਾਵਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਰਤਾਰਪੁਰ , ਮਨਦੀਪ ਸਿੰਘ ਮੰਨਾ ਸੀਨੀਅਰ ਯੂਥ ਕਾਂਗਰਸੀ ਆਗੂ , ਜਥੇ. ਗੁਰਦੀਪ ਸਿੰਘ ਬਾਹੀਆ ਸੀਨੀਅਰ ਅਕਾਲੀ ਆਗੂ ਆਦਿ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ।
ਪ੍ਰਬੰਧਕਾਂ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਅਤੇ ਇਲਾਕੇ ਦੇ ਪਤਵੰਤਿਆਂ ਨੂੰ ਸਾਂਝੇ ਤੌਰ ਤੇ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਜਸਬੀਰ ਕੌਰ ਗਿੱਲ ਨੇ ਨਿਭਾਈ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply