DOABA TIMES : ਡਾ. ਰਾਜ ਨੇ ਵਿਧਾਨਸਭਾ ਵਿੱਚ ਗਵਰਨਰ ਦੇ ਭਾਸ਼ਨ ਦੀ ਪ੍ਰੋੜਤਾ ਕੀਤੀ

ਪੰਜਾਬ ਦਾ ਮਾਣ, ਸਾਡਾ ਆਦਰਸ਼ ਕਪਤਾਨ: ਡਾ. ਰਾਜ ਕੁਮਾਰ
– ਸਾਰੇ ਦੇਸ਼ ਨੇ ਮੰਨਿਆ ਕੈਪਟਨ ਸਾਹਿਬ ਦਾ ਲੋਹਾ: ਡਾ. ਰਾਜ
ਹੁਸ਼ਿਆਰਪੁਰ (ADESH) ਪੰਜਾਬ ਵਿਧਾਨਸਭਾ ਦਾ 2020 ਬਜਟ ਸੈਸ਼ਨ ਚੱਲ ਰਿਹਾ ਹੈ। ਇਸ ਸੈਸ਼ਨ ਦੀ ਕਾਰਵਾਈ ਦੇ ਦੂਜੇ ਦਿਨ ਸੋਮਵਾਰ ਨੂੰ ਰਾਜਪਾਲ ਦੇ ਭਾਸ਼ਣ ਤੇ ਬਹਿਸ ਦੀ ਸ਼ੁਰੂਆਤ ਹੋਈ। ਜਿਸ ਤੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸ਼ੁਰੂਆਤ ਕੀਤੀ ਅਤੇ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਪ੍ਰਸਤਾਵ ਦੀ ਪ੍ਰੋੜਤਾ ਕੀਤੀ। ਅਕਾਲੀ ਆਗੂਆਂ ਦੁਆਰਾ ਸ਼ੋਰ-ਸ਼ਰਾਬੇ ਦੇ ਵਿੱਚ ਹੀ ਡਾ. ਰਾਜ ਨੇ ਉਹਨਾਂ ਨੂੰ ਚੰਗੇ ਰਗੜੇ ਲਾਏ ਅਤੇ ਆਪਣੀ ਸਰਕਾਰ ਦੀਆਂ ਵਧੀਆ ਕਾਰਗੁਜਾਰੀ ਦੇ ਗੁਣਗਾਣ ਕੀਤੇ। ਅਕਾਲੀਆਂ ਦੇ ਵਿਰੋਧ ਦੇ ਬਾਵਜੂਦ ਡਾ. ਰਾਜ ਆਪਣੀ ਗੱਲ ਕਹਿੰਦੇ ਰਹੇ ਅਤੇ ਉਹਨਾਂ ਦੇ ਕਈ ਨੁਕਤਿਆਂ ਤੇ ਹਾਊਸ ਵਿੱਚ ਮੇਜ ਥਪਥਪਾਏ ਗਏ।

 

ਸ਼ੁਰੂਆਤ ਕਰਦਿਆਂ ਡਾ. ਰਾਜ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਰਤੀ ਛਾਤਰ ਸੰਸਦ ਦੁਆਰਾ ਆਦਰਸ਼ ਮੁੱਖਮੰਤਰੀ ਅਵਾਰਡ-2019 ਨਾਲ ਨਵਾਜੇ ਜਾਣ ਤੇ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਉਹ ਇਕੱਲੇ ਮੁੱਖਮੰਤਰੀ ਹਨ ਜੋ ਇਸ ਅਵਾਰਡ ਦੇ ਹੱਕਦਾਰ ਹਨ। ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਣਾ ਅਜਿਹੀਆਂ ਪਹਿਲਕਦਮੀਆਂ ਹਨ ਜਿਹਨਾਂ ਨੂੰ ਹੁਣ ਕੇਂਦਰ ਸਰਕਾਰ ਅਤੇ ਹੋਰ ਰਾਜ ਸਰਕਾਰਾਂ ਅਪਣਾ ਰਹੀਆਂ ਹਨ।
ਡਾ. ਰਾਜ ਨੇ ਆਪਣੇ ਪ੍ਰੌੜਤਾ ਪ੍ਰਸਤਾਵ ਵਿੱਚ ਪੰਜਾਬ ਸਰਕਾਰ ਦੇ 550ਵੇਂ ਗੁਰੂ ਨਾਨਕ ਜਯੰਤੀ ਦੇ ਸ਼ਤਾਬਦੀ ਸਮਾਗਮ ਦੇ ਸਫਲਤਾਪੂਰਵਕ ਸ਼ਾਨਦਾਰ ਆਯੋਜਨ ਦੀ ਵਧਾਈ ਦਿੱਤੀ ਅਤੇ ਉਹਨਾਂ ਕਿਹਾ ਕਿ ਸਾਲ 2021 ਵਿੱਚ ਕੁਝ ਹੋਰ ਇਤਿਹਾਸਕ ਸ਼ਤਾਬਦੀਆਂ ਦੇ ਨਾਲ-ਨਾਲ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਦੀ ਚੌਥੀ ਸ਼ਤਾਬਦੀ ਆ ਰਹੀ ਹੈ। ਜਿਸ ਤੇ ਉਹਨਾਂ ਨੇ ਬਾਬਾ ਬਕਾਲਾ ਸਾਹਿਬ ਤੋਂ ਅਨੰਦਪੁਰ ਸਾਹਿਬ ਤੱਕ ਇੱਕ ਚਹੁੰ ਮਾਰਗੀ ਸ਼੍ਰੀ ਗੁਰੂ ਤੇਗ ਬਹਾਦੁਰ ਮਾਰਗ ਦਾ ਨਿਰਮਾਣ ਕਰਵਾਉਣ ਦੀ ਤਜਵੀਜ ਪੇਸ਼ ਕੀਤੀ। ਇਸ ਦੇ ਨਾਲ ਹੀ ਡਾ. ਰਾਜ ਨੇ ਆਦਮਪੁਰ ਹਵਾਈ ਅੱਡੇ ਦਾ ਨਾਮਕਰਣ ਸ਼੍ਰੀ ਗੁਰੂ ਰਵਿਦਾਸ ਏਅਰਪੋਰਟ ਰੱਖੇ ਜਾਣ ਦਾ ਵਿਸ਼ਾ ਕੇਂਦਰ ਨਾਲ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਬੇਨਤੀ ਕੀਤੀ।

ਕਿਸਾਨੀ, ਸਿਹਤ, ਸਿੱਖਿਆ ਅਤੇ ਹੋਰਨਾਂ ਖੇਤਰਾਂ ਵਿੱਚ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਤੇ ਆਪਣੇ ਵਿਚਾਰ ਜ਼ਾਹਿਰ ਕਰਦਿਆਂ ਉਹਨਾਂ ਨੇ ਸਰਬੱਤ ਸਿਹਤ ਬੀਮਾ ਯੋਜਨਾ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ। ਜਿਸ ਨਾਸ ਆਮ ਗਰੀਬ ਜਨਤਾ ਨੂੰ ਮਹਿੰਗਾ ਮੈਡੀਕਲ ਇਲਾਜ ਮੁਫਤ ਮੁਹੱਈਆ ਹੋ ਰਿਹਾ ਹੈ। ਪ੍ਰਸ਼ਨ ਕਾਲ ਦੌਰਾਣ ਡਾ. ਰਾਜ ਕੁਮਾਰ ਦੁਆਰਾ ਕੀਤੇ ਗਏ ਸਵਾਲ ਦੇ ਜਵਾਬ ਵਿੱਚ ਮੁੱਖਮੰਤਰੀ ਨੇ ਸਦਨ ਨੂੰ ਜਾਣਕਾਰੀ ਦਿੱਤੀ ਕਿ ਕਰਜ਼ਾ ਮੁਆਫੀ ਸਕੀਮ ਤਹਿਤ 5 ਏਕੜ ਤੋਂ ਘੱਟ ਜਮੀਨ ਵਾਲੇ ਬਾਕੀ ਕਿਸਾਨਾਂ ਦੇ ਵੀ ਕਰਜ਼ੇ ਜਲਦ ਮੁਆਫ ਹੋਣਗੇ। ਇਹ ਉਹ ਕਿਸਾਨ ਹਨ ਜਿਹਨਾਂ ਦੇ ਕਿਸੀ ਕਾਰਣ ਪਿਛਲੀ ਵਾਰ ਕਰਜ਼ੇ ਮੁਆਫ ਨਹੀਂ ਹੋ ਸਕੇ ਸਨ। ਖੇਤੀਹਰ ਮਜਦੂਰਾਂ ਦੇ ਕਰਜ਼ਾ ਮੁਆਫੀ ਸੰਬੰਧੀ ਵੀ ਦੱਸਿਆ ਗਿਆ ਕਿ ਸਹਿਕਾਰੀ ਸਭਾਵਾਂ ਨਾਲ ਜੁੜੇ ਉਹਨਾਂ ਭੂਮੀਹੀਣ ਮਜਦੂਰਾਂ ਦੇ ਜਿਲਾ ਕੇਂਦਰੀ ਸਹਿਕਾਰੀ ਸਭਾਵਾਂ ਤੋਂ ਲਏ ਗਏ ਕਰਜੇ ਦੀ ਮੁਆਫੀ ਲਈ ਵੀ ਅਧਿ ਸੂਚਨਾ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਜਲਦ ਹੀ ਇਹ ਪ੍ਰਕਿਰਿਆ ਪੂਰੀ ਕਰਕੇ ਇਹਨਾਂ ਮਜਦੂਰਾਂ ਨੂੰ ਕਰਜੇ ਤੋਂ ਰਾਹਤ ਦਿੱਤੀ ਜਾਵੇਗੀ। ਡਾ. ਰਾਜ ਵਲੋਂ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਦੇ ਵਜੀਫੇ ਤੇ ਪੁੱਛੇ ਸਵਾਲ ਤੇ ਸਮਾਜਿਕ ਨਿਆ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ 1374. 76 ਕਰੋੜ ਦੀ ਵਜ਼ੀਫਾ ਰਾਸ਼ੀ ਲੰਬਿਤ ਹੈ। ਉਹਨਾਂ ਕਿਹਾ ਕਿ ਇਸ ਕਾਰਣ ਨਾਲ ਕਿਸੇ ਵੀ ਵਿਦਿਆਰਥੀ ਨੂੰ ਐਡਮਿਸ਼ਨ ਵਿੱਚ ਦਿਕੱਤ ਨਹੀਂ ਆਉਣ ਦਿੱਤੀ ਜਾਵੇਗੀ। ਕੱਲ ਵਿਧਾਨਸਭਾ ਵਿੱਚ ਡਾ. ਰਾਜ ਕੁਮਾਰ ਪ੍ਰੋੜਤਾ ਪ੍ਰਸਤਾਵ ਦੌਰਾਣ ਅਤੇ ਫਿਰ ਪ੍ਰਸ਼ਨ ਕਾਲ ਵਿੱਚ ਵੀ ਸਰਗਰਮ ਨਜ਼ਰ ਆਏ। ਇਸ ਮੌਕੇ ਤੇ ਡਾ. ਰਾਜ ਨੇ ਪ੍ਰੋੜਤਾ ਪ੍ਰਸਤਾਵ ਪਾਰਿਤ ਕਰਨ ਦਾ ਮੌਕਾ ਮਿਲਣ ਤੇ ਖੁਸ਼ੀ ਜਾਹਿਰ ਕੀਤੀ। ਪ੍ਰ੍ਰਸ਼ਨ ਕਾਲ ਵਿੱਚ ਆਪਣੀ ਭੂਮਿਕਾ ਤੇ ਕਿਹਾ ਕਿ ਆਪਣੇ ਹਲਕੇ ਅਤੇ ਪੰਜਾਬ ਵਾਸੀਆਂ ਦੀ ਅਵਾਜ਼ ਬਣ ਵਿਧਾਨਸਭਾ ਵਿੱਚ ਉਹਨਾਂ ਦੇ ਹਿਤਾਂ ਲਈ ਮੁੱਦੇ ਚੁਕਣਾ ਉਹ ਆਪਣੀ ਜਿੰਮੇਦਾਰੀ ਸਮਝਦੇ ਹਨ। ਉਹਨਾਂ ਆਪਣੇ ਸਾਰੇ ਸਮਰਥਕਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਜਿਹਨਾਂ ਦੇ ਕਾਰਣ ਉਹ ਅੱਜ ਇਸ ਮੁਕਾਮ ਤੇ ਪਹੁੰਚੇ ਹਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply