DOABA TIMES : ਅਦਾਲਤ ਨੂੰ ਗੁੰਮਰਾਹ ਕਰਨ ਦੇ ਦੋਸ਼ ‘ਚ ਡਿਸਟ੍ਰੀਬਿਊਟਰ ਖਿਲਾਫ਼ ਮਾਮਲਾ ਦਰਜ

-ਸਾਜਿਸ਼ ਤਹਿਤ ਝੂਠੀ ਬਿਆਨਬਾਜ਼ੀ ਕਰਨ ‘ਤੇ ਐਡਜੂਕੇਟਿੰਗ ਅਧਿਕਾਰੀ ਵਲੋਂ ਸਖਤ ਕਾਰਵਾਈ
-ਮਿਲਾਵਟਖੋਰਾਂ ਨੂੰ ਪਿਛਲੇ ਤਿੰਨ ਮਹੀਨਿਆਂ ‘ਚ ਕੀਤਾ 7 ਲੱਖ 90 ਹਜ਼ਾਰ ਦਾ ਜ਼ੁਰਮਾਨਾ
-ਹੁਸ਼ਿਆਰਪੁਰ, : (ADESH PARMINDER)
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜਿਥੇ ਮਿਲਾਵਟਖੋਰਾਂ ‘ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਵਧੀਕ ਜ਼ਿਲ•ਾ ਮੈਜਿਸਟਰੇਟ-ਕਮ-ਐਡਜੂਕੇਟਿੰਗ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਅਦਾਲਤ ਵਿੱਚ ਬਠਿੰਡਾ ਦੇ ਇਕ ਡਿਸਟ੍ਰੀਬਿਊਟਰ ਖਿਲਾਫ਼ ਸਾਜਿਸ਼ ਤਹਿਤ ਝੂਠੀ ਬਿਆਨਬਾਜ਼ੀ ਕਰਕੇ ਗੁੰਮਰਾਹ ਕਰਨ ‘ਤੇ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਉਕਤ ਡੀਲਰ ਖਿਲਾਫ਼ ਥਾਣਾ ਸਦਰ ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 191, 181 ਤੇ 419 ਤਹਿਤ ਮਾਮਲਾ ਦਰਜ ਵੀ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕਰਕੇ ਸੈਂਪਲ ਭਰੇ ਜਾਂਦੇ ਹਨ, ਜੋ ਕਿ ਜਾਂਚ ਲਈ ਫੂਡ ਲੈਬਾਰਟਰੀ ਖਰੜ ਵਿੱਚ ਭੇਜੇ ਜਾਂਦੇ ਹਨ। ਫੇਲ• ਪਾਏ ਗਏ ਸੈਂਪਲਾਂ ਸਬੰਧੀ ਸ਼ਿਕਾਇਤ ਵਧੀਕ ਜ਼ਿਲ•ਾ ਮੈਜਿਸਟਰੇਟ ਦੀ ਅਦਾਲਤ ਵਿੱਚ ਦਰਜ ਕੀਤੀ ਜਾਂਦੀ ਹੈ, ਕਿਉਂਕਿ ਫੂਡ ਸੇਫਟੀ ਐਕਟ 2006 ਤਹਿਤ ਏ.ਡੀ.ਸੀ. (ਜ) ਨੂੰ ਐਡਜੂਕੇਟਿੰਗ ਅਫ਼ਸਰ ਨੋਟੀਫਾਈ ਕੀਤਾ ਗਿਆ ਹੈ। ਉਨ•ਾਂ ਦੱÎਸਿਆ ਕਿ 27 ਫਰਵਰੀ ਨੂੰ ਅਦਾਲਤੀ ਸਮੇਂ ਦੌਰਾਨ ਇਕ ਮਾਮਲੇ ਵਿੱਚ ਅਸ਼ੋਕ ਕੁਮਾਰ ਵਾਸੀ ਮੇਨ ਮਾਰਕੀਟ ਤਲਵਾੜਾ ਹਾਜ਼ਰ ਹੋਏ, ਜਿਨ•ਾਂ ਦਾ ਸਿਹਤ ਵਿਭਾਗ ਵਲੋਂ ਦੇਸੀ ਘਿਓ ਦਾ ਸੈਂਪਲ ਭਰਿਆ ਗਿਆ ਸੀ ਅਤੇ ਜਾਂਚ ਵਿੱਚ ਸੈਂਪਲ ਫੇਲ• ਪਾਇਆ ਗਿਆ। ਅਸ਼ੋਕ ਕੁਮਾਰ ਦੇ ਨਾਲ ਰਾਕੇਸ਼ ਕੁਮਾਰ ਮੌੜ ਮੰਡੀ, ਬਠਿੰਡਾ ਅਤੇ ਉਮੇਸ਼ ਕੁਮਾਰ ਹਾਜ਼ਰ ਹੋਏ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਰਾਕੇਸ਼ ਕੁਮਾਰ ਨੇ ਆਪਣੇ ਆਪ ਨੂੰ ਸੈਂਪਲ ਵਿੱਚ ਫੇਲ• ਪਾਏ ਗਏ ਦੇਸੀ ਘਿਓ ਜੋ ਕਿ ਬਾਲਾ ਜੀ ਇੰਡਸਟਰੀਜ਼, ਹਿਸਾਰ (ਹਰਿਆਣਾ) ਦੇ ਪਤੇ ਦਾ ਬਣਿਆ ਹੋਇਆ ਹੈ, ਦਾ ਡਿਸਟ੍ਰੀਬਿਊਟਰ ਅਤੇ ਉਮੇਸ਼ ਕੁਮਾਰ ਨੂੰ ਇਸ ਫਰਮ ਦਾ ਮਾਲਕ ਦੱਸਿਆ। ਪਰ ਵਧੀਕ ਜ਼ਿਲ•ਾ ਮੈਜਿਸਟਰੇਟ ਵਲੋਂ ਕਰਾਸ ਵੈਰੀਫਾਈ ਕਰਨ ‘ਤੇ ਉਮੇਸ਼ ਕੁਮਾਰ ਨੇ ਮੰਨਿਆ ਕਿ ਉਹ ਨਾ ਹੀ ਇਸ ਫਰਮ ਦਾ ਮਾਲਕ ਅਤੇ ਨਾ ਹੀ ਹਿਸਾਰ ਦਾ ਰਹਿਣ ਵਾਲਾ ਹੈ। ਉਮੇਸ਼ ਕੁਮਾਰ ਦਾ ਆਈ.ਡੀ. ਪਰੂਫ ਦੇਖਿਆ ਗਿਆ ਤਾਂ ਉਹ ਵਾਸੀ ਮੁਹੱਲਾ ਦਰਜੀਆਂ ਮੁਕੇਰੀਆਂ ਦਾ ਨਿਕਲਿਆ, ਜਿਸ ਕਾਰਨ ਰਚੀ ਗਈ ਸਾਰੀ ਸਾਜਿਸ਼ ਦੀ ਸੱਚਾਈ ਅਦਾਲਤ ਦੇ ਸਾਹਮਣੇ ਆ ਗਈ। ਉਮੇਸ਼ ਨੇ ਦੱਸਿਆ ਕਿ ਰਾਕੇਸ਼ ਕੁਮਾਰ ਵਲੋਂ ਉਸ ਨੂੰ ਅਦਾਲਤ ਵਿੱਚ ਬਤੌਰ ਮਾਲਕ ਪੇਸ਼ ਹੋ ਕੇ ਇਹ ਸਭ ਕੁਝ ਕਹਿਣ ਲਈ ਕਿਹਾ ਗਿਆ ਸੀ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਰਾਕੇਸ਼ ਕੁਮਾਰ ਵਲੋਂ ਅਦਾਲਤ ਨੂੰ ਇਕ ਸੋਚੀ ਸਮਝੀ ਸਾਜਿਸ਼ ਤਹਿਤ ਝੂਠੀ ਬਿਆਨਬਾਜ਼ੀ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਐਡਮਨਿਸਟਰੇਸ਼ਨ ਆਫ਼ ਜਸਟਿਸ ਵਿੱਚ ਰੁਕਾਵਟ ਪਾਈ ਗਈ। ਇਸ ਲਈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਡਜੂਕੇਟਿੰਗ ਅਧਿਕਾਰੀ ਵਲੋਂ ਰਾਕੇਸ਼ ਕੁਮਾਰ ਨੂੰ ਦੋਸ਼ੀ ਮੰਨਿਆ ਗਿਆ ਅਤੇ ਇਸ ਖਿਲਾਫ਼ ਤੁਰੰਤ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ ਗਿਆ ਹੈ, ਜਿਸ ‘ਤੇ ਫੂਡ ਸੇਫਟੀ ਅਫ਼ਸਰ ਸ੍ਰੀ ਰਮਨ ਵਿਰਦੀ ਦੇ ਬਿਆਨਾਂ ‘ਤੇ ਥਾਣਾ ਸਦਰ ਨੇ ਉਕਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਵਧੀਕ ਜ਼ਿਲ•ਾ ਮੈਜਿਸਟਰੇਟ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਮਿਲਾਵਟਖੋਰਾਂ ਖਿਲਾਫ਼ ਕਾਰਵਾਈ ਕਰਦਿਆਂ ਫੂਡ ਸੇਫਟੀ ਐਕਟ ਤਹਿਤ ਨਵੰਬਰ 2019 ਤੋਂ ਜਨਵਰੀ 2020 ਤੱਕ ਤਿੰਨ ਮਹੀਨਿਆਂ ਦੌਰਾਨ ਉਨ•ਾਂ ਦੀ ਕੋਰਟ ਵਿੱਚ 57 ਕੇਸ ਮਿਲਾਵਟਖੋਰਾਂ ਦੇ ਕੇਸ ਸਾਹਮਣੇ ਆਏ, ਜਿਨ•ਾਂ ਵਿੱਚ 55 ‘ਤੇ ਫੈਸਲਾ ਲਿਆ ਗਿਆ ਅਤੇ ਇਨ•ਾਂ ਨੂੰ 7 ਲੱਖ 90 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply