DOABA TIMES : ਲਵਲੀ ਆਟੋ ਕਾਂਡ ‘ਚ ਚਾਚਾ ਗੰਨ ਹਾਊਸ ਦੇ ਬਾਪ-ਬੇਟਾ ਗ੍ਰਿਫਤਾਰ

ਜਲੰਧਰ  – (ਸੰਦੀਪ  ਸਿੰਘ ਵਿਰਦੀ/ਗੁਰਪ੍ਰੀਤ ਸਿੰਘ )ਗੈਰ-ਕਾਨੂੰਨੀ ਤਰੀਕੇ ਨਾਲ ਨੌਜਵਾਨ ਨੂੰ ਅਸਲਾ ਵੇਚਣ ਦੇ ਮਾਮਲੇ ‘ਚ ਨਾਮਜ਼ਦ ਚਾਚਾ ਗੰਨ ਹਾਊਸ ਦੇ ਮਾਲਕ ਬਾਪ-ਬੇਟੇ ਨੂੰ ਥਾਣਾ 4 ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਬਾਪ-ਬੇਟੇ ਵੱਲੋਂ ਵੇਚੀ ਪਿਸਤੌਲ ਨਾਲ ਮਈ 2019 ‘ਚ ਨੌਜਵਾਨ ਨੇ ਲਵਲੀ ਆਟੋ ‘ਚ ਦਾਖਲ ਹੋ ਕੇ ਦਿਨ-ਦਿਹਾੜੇ ਆਪਣੀ ਪ੍ਰੇਮਿਕਾ ਨੂੰ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਸਬੰਧੀ ਥਾਣਾ 4 ਦੀ ਪੁਲਸ ਨੇ ਜਾਂਚ ਤੋਂ ਬਾਅਦ ਚਾਚਾ ਗੰਨ ਹਾਊਸ ਦੇ ਬਾਪ-ਬੇਟੇ ‘ਤੇ ਮਾਮਲਾ ਦਰਜ ਕੀਤਾ ਸੀ।
ਬਾਪ-ਬੇਟਾ ਇੰਨੇ ਮਹੀਨੇ ਪੁਲਸ ਨਾਲ ਲੁਕਾ-ਛੁਪੀ ਦਾ ਖੇਡ-ਖੇਡ ਰਹੇ ਸਨ, ਜਿਨ੍ਹਾਂ ਨੂੰ ਪੁਲਸ ਨੇ ਥਾਣਾ ਮੁਖੀ ਰਸ਼ਪਾਲ ਸਿੱਧੂ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਪਿਛਲੇ ਸਾਲ 6 ਮਈ ਦੀ ਦੁਪਹਿਰ ਲਵਲੀ ਆਟੋਜ਼ ‘ਚ ਸਿਰਫਿਰੇ ਆਸ਼ਕ ਮਨਪ੍ਰੀਤ ਨੇ ਜਿਸ ਰਿਵਾਲਵਰ ਨਾਲ ਪ੍ਰੇਮਿਕਾ ਦਾ ਕਤਲ ਕਰਨ ਤੋਂ ਬਾਅਦ ਖੁਦ ਸੁਸਾਈਡ ਕੀਤੀ ਸੀ, ਉਹ ਰਿਵਾਲਵਰ ਕਪੂਰਥਲਾ ‘ਚ ਸਥਿਤ ਚਾਚਾ ਗੰਨ ਹਾਊਸ ਦੀ ਦੂਸਰੀ ਬ੍ਰਾਂਚ ਤੋਂ ਖਰੀਦਿਆ ਗਿਆ। ਚਾਚਾ ਗੰਨ ਹਾਊਸ ਦੇ ਮਾਲਕ ਜਲੰਧਰ ਨਾਜ਼ ਸਿਨੇਮਾ ਵਾਲੀ ਗਲੀ ਇਸਲਾਮਗੰਜ ‘ਚ ਰਹਿੰਦੇ ਸਨ ਜੋ ਜਲੰਧਰ ‘ਚ ਭਾਰਤ ਗੰਨ ਹਾਊਸ ਦੇ ਨਾਂ ਨਾਲ ਇਕ ਹੋਰ ਦੁਕਾਨ ਚਲਾ ਰਹੇ ਹਨ। ਮਨਪ੍ਰੀਤ ਦੀ ਜਾਣ-ਪਛਾਣ ਕਾਰਨ ਉਥੋਂ ਹੀ ਰਿਵਾਲਵਰ ਖਰੀਦਿਆ ਸੀ। ਉਥੇ ਹੀ ਥਾਣਾ 4 ਨੇ ਚਾਚਾ ਗੰਨ ਹਾਊਸ ਦੇ ਸੰਚਾਲਕ ਸਵਰਨਜੀਤ ਸਿੰਘ ਉਰਫ ਸਵਰਨਾ ਚਾਚਾ ਅਤੇ ਉਸ ਦੇ ਬੇਟੇ ਵਿਕਰਮਜੀਤ ਸਿੰਘ ਨਿਵਾਸੀ ਮੁਹੱਲਾ ਇਸਲਾਮਗੰਜ ‘ਤੇ ਮਾਮਲਾ ਦਰਜ ਕੀਤਾ ਸੀ, ਜਿਸ ਨੇ ਪਰਚਾ ਦਰਜ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਕੋਲ ਇਨਕੁਆਰੀ ਲਗਵਾਈ ਸੀ।
ਜਾਂਚ ਖਤਮ ਹੋਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਗ੍ਰਿਫਤਾਰੀ ਦੇ ਆਦੇਸ਼ ਸਨ ਪਰ ਉਹ ਪੁਲਸ ਨਾਲ ਲੁਕਾ-ਛੁਪੀ ਖੇਡ ਰਹੇ ਸਨ।ਪਰਚੇ ‘ਚ ਨਾਮਜ਼ਦ ਬਾਪ-ਬੇਟੇ ਨੂੰ ਪੁਲਸ ਨੇ 2 ਮਹੀਨੇ ਪਹਿਲਾਂ ਭਗੌੜਾ ਕਰਾਰ ਦੇ ਦਿੱਤਾ ਸੀ। ਥਾਣਾ ਮੁਖੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਜਾਂਚ ਜਾਰੀ ਹੈ। ਮ੍ਰਿਤਕ ਮਨਪ੍ਰੀਤ ਨੂੰ ਚਾਚਾ ਗੰਨ ਹਾਊਸ ਦੇ ਸੰਚਾਲਕਾਂ ਨੇ ਅਸਲਾ ਕਿੰਨੇ ਰੁਪਏ ਵਿਚ ਦਿੱਤਾ ਸੀ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। 6 ਮਈ ਨੂੰ ਜਦੋਂ ਇਹ ਘਟਨਾ ਵਾਪਰੀ ਉਦੋਂ ਨਕੋਦਰ ਰੋਡ ਸਥਿਤ ਲਵਲੀ ਆਟੋਜ਼ ਅੰਦਰ ਲੰਚ ਟਾਈਮ ਚੱਲ ਰਿਹਾ ਸੀ। ਮ੍ਰਿਤਕਾ ਪ੍ਰੇਮਿਕਾ ਸੀਮਾ ਆਪਣੇ ਸਹਿ-ਕਰਮਚਾਰੀਆਂ ਦੇ ਨਾਲ ਕੰਟੀਨ ਵਿਚ ਬੈਠੀ ਸੀ। ਇੰਨੇ ‘ਚ ਹੀ ਸਿਰਫਿਰਿਆ ਆਸ਼ਕ ਮਨਪ੍ਰੀਤ ਉਸ ਦੇ ਦਫਤਰ ‘ਚ ਦਾਖਲ ਹੋਇਆ ਅਤੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਜਿਸ ਤੋਂ ਬਾਅਦ ਸੀਮਾ ਦੀ ਇਲਾਜ ਦੌਰਾਨ ਮੌਤ ਹੋ ਗਈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply