DOABA TIMES : – 8 ਤੋਂ 23 ਮਾਰਚ ਤੱਕ ਚੱਲੇਗੀ ਟੀ.ਬੀ ਮਰੀਜ਼ਾਂ ਦੀ ਪਹਿਚਾਣ ਮਹਿੰਮ- ਸਿਵਲ ਸਰਜਨ ਡਾ. ਵਿਨੋਦ ਸਰੀਨ

ਪਠਾਨਕੋਟ: 2 ਮਾਰਚ 2020 (RAJINDER RAJAN, AVINASH ) ਪੰਜਾਬ ਸਰਕਾਰ ਦੁਆਰਾ 8 ਮਾਰਚ ਤੋਂ 23 ਮਾਰਚ ਤੱਕ ਟੀ.ਬੀ. ਦੇ ਮਰੀਜਾਂ ਦੀ ਪਹਿਚਾਣ ਕਰਨ ਲਈ ਵਿਸ਼ੇਸ਼ ਪੰਦਰਵਾੜਾ ਚਲਾਇਆ ਜਾ ਰਿਹਾ ਹੈ। ਜਿਸ ਦੇ ਅਧੀਨ ਸਿਹਤ ਵਿਭਾਗ ਦੇ ਕਰਮਚਾਰੀਆਂ ਦੁਆਰਾ ਜਾਂਚ ਅਤੇ ਇਲਾਜ ਤੋਂ ਵਾਂਝੇ ਰਹਿ ਚੁੱਕੇ ਮਰੀਜਾਂ ਦਾ ਪਤਾ ਲਗਾਉਣ ਲਈ ਅਲੱਗ-ਅਲੱਗ ਇਲਾਕਿਆਂ ਵਿਚ ਜਾਇਆ ਜਾਵੇਗਾ। ਇਸ ਮੁਹਿੰਮ ਅਧੀਨ ਖਾਸ ਕਰਕੇ ਭੱਠੇ, ਹੋਟਲ, ਢਾਬੇ, ਝੁੱਗੀਆਂ-ਝੌਪੜੀਆਂ, ਜੇਲ•ਾਂ ਆਦਿ ਵਿਚ ਰਹਿ ਰਹੇ ਟੀ.ਬੀ. ਦੇ ਮਰੀਜਾਂ ਦਾ ਇਲਾਜ ਸ਼ੁਰੂ ਕਰਨ ਦੇ ਉਪਰਾਲੇ ਕੀਤੇ ਜਾਣਗੇ।

 

ਸਿਵਲ ਸਰਜਨ ਡਾਂ ਵਿਨੋਦ ਸਰੀਨ ਵੱਲੋਂ ਸੀਨੀਅਰ ਮੈਡੀਕਲ ਅਫਸਰਾਂ ਦੀ ਬੈਠਕ ਕੀਤੀ ਗਈ ਜਿਸ ਵਿਚ ਉਨ•ਾਂ ਨੇ 8 ਤੋਂ 23 ਮਾਰਚ ਤੱਕ ਚਲਾਏ ਜਾਣ ਵਾਲੇ ਟੀ.ਬੀ. ਅਭਿਆਨ ਸੰਬੰਧੀ ਜਾਣਕਾਰੀ ਦਿੱਤੀ। ਜ਼ਿਲ•ਾ ਟੀ.ਬੀ ਅਫਸਰ ਡਾ. ਸ਼ਵੇਤਾ ਗੁਪਤਾ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ 2025 ਤੱਕ ਟੀ.ਬੀ ਦੇ ਖਾਤਮੇ ਤੇ ਟੀਚੇ ਦੀ ਪ੍ਰਾਪਤੀ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਦੌਰਾਨ ਟੀ.ਬੀ ਦੀ ਬਿਮਾਰੀ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ 17 ਮਾਰਚ ਨੂੰ ਸਵੇਰੇ 11 ਵਜੇ ਸਾਰੇ ਭਾਰਤ ਵਿਚ ਜ਼ਿਲ•ਾ ਪੱਧਰੀ ਰੈਲੀਆਂ ਦਾ ਆਯੋਜਨ ਕੀਤਾ ਜਾਵੇਗਾ। ਪੋਸਟਰ ਅਤੇ ਇਸ਼ਤਿਹਾਰ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਤੇ ਜ਼ਿਲ•ਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ, ਜ਼ਿਲ•ਾ ਐਪੀਡੀਮਾਲੋਜਿਸਟ ਡਾ. ਵਨੀਤ ਬਲ, ਸੀਨੀਅਰ ਮੈਡੀਕਲ ਅਫਸਰ ਡਾ. ਸੁਨੀਤਾ, ਡਾ. ਨੀਰੂ, ਡਾ. ਰਵੀ ਕਾਂਤ, ਡਾ. ਬਿੰਦੂ ਗੁਪਤਾ, ਡਾ. ਸੁਨੀਲ ਚੰਦ, ਜ਼ਿਲ•ਾ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਆਦਿ ਹਾਜ਼ਰ ਹੋਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply