DOABA TIMES : ਇੰਜੀਨੀਅਰਿੰਗ ਗਰੈਜੂਏਟਸ ਅਤੇ ਐਮ ਸੀ ਏ ਡਿਗਰੀ ਹੋਲਡਰਾਂ ਲਈ ਪ੍ਰੀ-ਅਸੈਸਮੈਂਟ ਟੈਸਟ ਲਈ ਬਿਨੇ ਕਰਨ ਦੀ ਆਖਰੀ ਮਿਤੀ 6 ਮਾਰਚ

ਇੰਜੀਨੀਅਰਿੰਗ ਗਰੈਜੂਏਟਸ ਅਤੇ ਐਮ ਸੀ ਏ ਡਿਗਰੀ ਹੋਲਡਰਾਂ ਲਈ ਪ੍ਰੀ-ਅਸੈਸਮੈਂਟ ਟੈਸਟ ਲਈ ਬਿਨੇ ਕਰਨ ਦੀ ਆਖਰੀ ਮਿਤੀ 6 ਮਾਰਚ
1000 ਅਸਾਮੀਆਂ ਲਈ ਪ੍ਰਾਰਥੀਆਂ ਦੀ ਚੋਣ ਲਈ ਟੈਸਟ 17 ਮਾਰਚ ਨੂੰ
ਸਫ਼ਲ ਉਮੀਦਵਾਰਾਂ ਦੀ ਐਸੋਸੀਏਟ ਪ੍ਰੋਫੈਸ਼ਨਲ ਸਾਫ਼ਟਵੇਅਰ ਇੰਜੀਨੀਅਰ ਦੀ ਨੌਕਰੀ ਲਈ ਹੋਵੇਗੀ ਚੋਣ
ਨਵਾਂਸ਼ਹਿਰ, 4 ਮਾਰਚ- (JATINDER PAL SINGH)
ਪੰਜਾਬ ਸਰਕਾਰ ਵੱਲੋਂ 12 ਮਾਰਚ ਤੋਂ ਰਾਜ ’ਚ ਲਾਏ ਜਾ ਰਹੇ ਹਾਈ ਐਂਡ ਰੋਜ਼ਗਾਰ ਮੇਲਿਆਂ ਦੀ ਲੜੀ ’ਚ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ ’ਚੋਂ 1000 ਅਸਾਮੀਆਂ ਦੀ ਚੋਣ 17 ਮਾਰਚ ਨੂੰ ਚੰਡੀਗੜ੍ਹ ਯੂਨੀਵਰਸਿਟੀ ਅਤੇ ਰਿਆਤ ਗਰੁੱਪ ਆਫ਼ ਇੰਸਚੀਚਿਊਸ਼ਨਜ਼ ਰੈਲ ਮਾਜਰਾ ਵਿਖੇ ਕਰਵਾਏ ਜਾ ਰਹੇ ‘ਪ੍ਰੀ-ਅਸੈਸਮੈਂਟ ਟੈਸਟ’ ਲਈ ਬਿਨੇ ਕਰਨ ਦੀ ਆਖਰੀ ਮਿਤੀ 6 ਮਾਰਚ ਰੱਖੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇੱਥੇ ਦੱਸਿਆ ਕਿ ਐਸੋਸੀਏਟ ਪ੍ਰੋਫੈਸ਼ਨਲ ਸਾਫ਼ਟਵੇਅਰ ਇੰਜੀਨੀਅਰ ਦੀਆਂ ਇਨ੍ਹਾਂ ਅਸਾਮੀਆਂ ਲਈ ਤਨਖਾਹ ਦਾ ਪੈਕੇਜ 3.60 ਲੱਖ ਰੁਪਏ ਸਲਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਟੈਸਟ ਲਈ ਲਾਜ਼ਮੀ ਯੋਗਤਾ ਤਹਿਤ 2020 ਦੇ ਪਾਸ ਆਊਟ ਉਮੀਦਵਾਰਾਂ ਦਾ ਇੰਜੀਨੀਅਰਿੰਗ ਦੇ ਇਲੈਕਟ੍ਰਾਨਿਕਸ/ ਕਮਿਊਨੀਕੇਸ਼ਨ/ਇਲੈਕਟ੍ਰੀਕਲ/ਇੰਸਟਰੂਮੈਂਟੇਸ਼ਨ/ਕੰਟਰੋਲ ਤੇ ਕੰਪਿਊਟਰ ਸਾਇੰਸ ਦੀ ਡਿਗਰੀ ਅਤੇ 10+1 ਤੇ 10+2 ’ਚ 60 ਫ਼ੀਸਦੀ ਨਾਲ ਪਾਸ ਹੋਣਾ ਜ਼ਰੂਰੀ ਹੈ।

ਇਸ ਤੋਂ ਇਲਾਵਾ ਇੰਜੀਨੀਅਰਿੰਗ ਦੀਆਂ ਦੂਸਰੀਆਂ ਬਰਾਂਚਾਂ ਜਿਵੇਂ ਕਿ ਸਿਵਲ/ਮਕੈਨੀਕਲ/ਇੰਡਸਟ੍ਰੀਅਲ/ਪ੍ਰੋਡਕਸ਼ਨ/ਕੈਮੀਕਲ/ਬਾਇਓਟੈਕ/ਟੈਕਸਟਾਈਲ/ਮਾਈਨਿੰਗ ’ਚ ਡਿਗਰੀ ’ਚੋਂ 65 ਫ਼ੀਸਦੀ ਅਤੇ 10+1 ਤੇ 10+2 ’ਚੋਂ 60 ਫ਼ੀਸਦੀ ਅੰਕਾਂ ਨਾਲ ਪਾਸ ਹੋਣਾ ਜ਼ਰੂਰੀ ਹੈ।
ਜਿਹੜੇ ਪ੍ਰਾਰਥੀ ਐਮ ਸੀ ਏ ਪਾਸ ਹਨ, ਉਨ੍ਹਾਂ ਦੇ ਐਮ ਸੀ ਏ ’ਚੋਂ 65 ਫ਼ੀਸਦੀ ਅਤੇ 10+1 ਤੇ 10+2 ’ਚੋਂ 60 ਫ਼ੀਸਦੀ ਪਾਸ ਅੰਕ ਹੋਣੇ ਜ਼ਰੂਰੀ ਹਨ।
ਡੀ ਐਕਸ ਸੀ ਟੈਕਨਾਲੋਜੀ ਵੱਲੋਂ ਲਏ ਜਾਣ ਵਾਲੇ ਇਸ ਟੈਸਟ ਲਈ ਆਪਣੀ ਇੰਜੀਨੀਅਰਿੰਗ ਸਟ੍ਰੀਮ/ਐਮ ਸੀ ਏ, ਆਪਣੀ ਜਨਮ ਮਿਤੀ, ਈ ਮੇਲ ਆਈ ਡੀ, ਮੋਬਾਇਲ ਨੰ., 10ਵੀਂ ਦੀ ਪਾਸ ਪ੍ਰਤੀਸ਼ਤਤਾ, 12ਵੀਂ/ਡਿਪਲੋਮਾ ਪਾਸ ਪ੍ਰਤੀਸ਼ਤਤਾ, ਬੀ ਟੈਕ/ਬੀ ਈ/ਐਮ ਸੀ ਏ ਦੀ ਪਾਸ ਪ੍ਰਤੀਸ਼ਤਤਾ, ਕਾਲਜ ਦਾ ਨਾਮ ਅਤੇ ਪਾਸ ਕਰਨ ਦਾ ਸਾਲ ਆਦਿ ਜਾਣਕਾਰੀ ਨਾਲ ਸਬੰਧਤ ਵੇਰਵੇ ਪੀ ਜੀ ਆਰ ਕੈਮ ਡਾਟ ਡੀ ਈ ਜੀ ਟੀ ਐਟ ਦੀ ਰੇਟ ਜੀ ਮੇਲ ਡਾਟ ਕਾਮ, ਅਡਵਾਈਜ਼ਰ.ਐਸ ਡੀ ਟੀ ਈ  ਐਟ ਦੀ ਰੇਟ ਪੰਜਾਬ ਡਾਟ ਜੀ ਓ ਵੀ ਡਾਟ ਆਈ ਐਨ, ਡੀ ਬੀ ਈ ਜੀ ਟੀ ਡਾਟ ਐਸ ਬੀ ਐਸ ਐਨ ਐਟ ਦੀ ਰੇਟ ਪੰਜਾਬ ਡਾਟ ਜੀ ੲ ਵੀ ਡਾਟ ਆਈ ਐਨ ’ਤੇ (ਤਿੰਨਾਂ ਮੇਲ ਆਈ ਡੀਜ਼ ’ਤੇ) 6 ਮਾਰਚ ਤੱਕ ਭੇਜੇ ਜਾਣੇ ਲਾਜ਼ਮੀ ਹਨ।
ਇਸ ਟੈਸਟ ’ਚੋਂ ਸਫ਼ਲ ਹੋਣ ਵਾਲੇ ਉਮੀਦਵਾਰਾਂ ਦਾ ਇੰਟਰਵਿਊ ਦਾ ਆਖਰੀ ਗੇੜ 23 ਅਤੇ 24 ਮਾਰਚ 2020 ਨੂੰ ਇੰਡੀਅਨ ਸਕੂਲ ਆਫ਼ ਬਿਜ਼ਨੈਸ, ਸੈਕਟਰ 81, ਮੋਹਾਲੀ ਵਿਖੇ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਲਾਏ ਜਾ ਰਹੇ ਹਾਈ ਐਂਡ ਰੋਜ਼ਗਾਰ ਮੇਲਿਆਂ ਦੀ ਸ਼ੁਰੂਆਤ ਅਮਿ੍ਰਤਸਰ ਗਰੁੱਪ ਆਫ਼ ਕਾਲਜਿਜ਼, ਅਮਿ੍ਰਤਸਰ ਤੋਂ 12 ਤੇ 13 ਮਾਰਚ ਨੂੰ ਕੀਤੀ ਜਾ ਰਹੀ ਹੈ। ਕਪੂਰਥਲਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ 17 ਅਤੇ 18 ਮਾਰਚ, ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿਖੇ 19 ਅਤੇ 20 ਮਾਰਚ, ਇੰਡੀਅਨ ਸਕੂਲ ਆਫ਼ ਬਿਜ਼ਨੈਸ ਮੋਹਾਲੀ, ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾ ਅਤੇ ਸਰਕਾਰੀ ਕਾਲਜ ਮੋਹਾਲੀ ਫ਼ੇਜ਼-6 ਵਿਖੇ 23 ਅਤੇ 24 ਮਾਰਚ ਨੂੰ, ਨਾਈਪਰ ਸੈਕਟਰ 67 ਮੋਹਾਲੀ ਵਿਖੇ 24 ਮਾਰਚ ਨੂੰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਰਿਆਤ ਗਰੁੱਪ ਆਫ਼ ਇੰਸਚੀਚਿਊਸ਼ਨਜ਼ ਰੈਲ ਮਾਜਰਾ ਵਿਖੇ 23 ਅਤੇ 24 ਮਾਰਚ ਨੂੰ ਇਹ ਰੋਜ਼ਗਾਰ ਮੇਲੇ ਲਾਏ ਜਾ ਰਹੇ ਹਨ।
ਇਸ ਮੀਟਿੰਗ ਵਿੱਚ ਏ ਡੀ ਸੀ (ਜ) ਅਦਿਤਿਆ ਉੱਪਲ ਅਤੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਵਿੰਦਰ ਪਾਲ ਸਿੰਘ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: 04.03.2020 ਜੋਬ ਫੈਸਟ: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਹਾਈ ਐਂਡ ਰੋਜ਼ਗਾਰ ਮੇਲਿਆਂ ’ਚ ਨੌਜੁਆਨਾਂ ਦੀ ਸ਼ਮੂਲੀਅਤ ਸਬੰਧੀ ਏ ਡੀ ਸੀ ਅਦਿਤਿਆ ਉੱਪਲ ਅਤੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਵਿੰਦਰ ਪਾਲ ਸਿੰਘ ਨਾਲ ਮੀਟਿੰਗ ਕਰਦੇ ਹੋਏ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply