2019 ’ਚ ਮੋਦੀ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਘਟੀ

ਨਵੀਂ ਦਿੱਲੀ: 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਰਫ 8-9 ਮਹੀਨੇ ਬਾਕੀ ਹਨ ਤੇ ਇਸੇ ਦੌਰਾਨ ਮੰਨੇ-ਪ੍ਰਮੰਨੇ ਆਰਥਕ ਵਿਸ਼ਲੇਸ਼ਕ ਰੁਚਿਰ ਸ਼ਰਮਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲੋਕਪ੍ਰਿਅਤਾ ਪਹਿਲਾਂ ਨਾਲੋਂ ਬਹੁਤ ਘੱਟ ਗਈ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ 2019 ਵਿੱਚ ਨਰੇਂਦਰ ਮੋਦੀ ਦੇ ਦੁਬਾਰਾ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਉਮੀਦ ਅੱਜ 99 ਫ਼ੀਸਦੀ ਤੋਂ  ਘੱਟ ਕੇ ਸਿਰਫ 50 ਫ਼ੀਸਦ ਰਹਿ ਗਈ ਹੈ। ਸਾਲ 2017 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਦੁਬਾਰਾ ਪੀਐਮ ਚੁਣੇ ਜਾਣ ਦੀ ਉਮੀਦ 99 ਫ਼ੀਸਦੀ ਤਕ ਸੀ।

ਇੱਕ ਇੰਟਰਵਿਊ ਵਿੱਚ ਵਿਸ਼ਲੇਸ਼ਕ ਸ਼ਰਮਾ ਨੇ ਕਿਹਾ ਕਿ 2014 ਦੇ ਬਾਅਦ ਚੋਣਾਂ ਵੇਖੀਏ ਤਾਂ ਬੀਜੇਪੀ ਨੇ 31 ਫ਼ੀਸਦੀ ਵੋਟ ਸ਼ੇਅਰ ਹਾਸਲ ਕੀਤਾ ਕਿਉਂਕਿ ਵਿਰੋਧੀ ਧਿਰ ਕਾਫੀ ਖੇਰੂੰ-ਖੇਰੂੰ ਹੋਇਆ ਪਿਆ ਸੀ। ਪਿਛਲੀਆਂ ਚੋਣਾਂ ਵਿੱਚ ਸੀਟ ਸ਼ੇਅਰ ਕੇਂਦਰਤ ਨਹੀਂ ਰਹਿ ਸਕਿਆ ਪਰ ਵੋਟਾਂ ਕੇਂਦਰਤ ਸਨ। ਪਰ ਇਸਦੇ ਉਲਟ 2019 ਦੀਆਂ ਚੋਣਾਂ ਪਿਛਲੀਆਂ ਚੋਣਾਂ ਦੇ ਮੁਕਾਬਲੇ ਬਿਲਕੁਲ ਵੱਖਰੀਆਂ ਤੇ ਦਿਲਚਸਪ ਹੋਣਗੀਆਂ। ਹੁਣ ਚੋਣਾਂ ਦੇ ਰੁਝਾਨ ਬਦਲ ਰਹੇ ਹਨ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਾਲ 2019 ਚੋਣਾਂ ਵਿੱਚ ਬਾਜ਼ੀ 50:50 ਦੇ ਅਨੁਪਾਤ ਵਿੱਚ ਨਜ਼ਰ ਆ ਰਹੀ ਹੈ। ਇਹ ਚੋਣਾਂ ਕਾਫੀ ਕੁਝ ਗਠਜੋੜ ਤੇ ਉਸਦੀ ਏਕਤਾ ’ਤੇ ਨਿਰਭਰ ਹੋਣਗੀਆਂ। ਪਿਛਲੀਆਂ ਆਮ ਚੋਣਾਂ ਵਿੱਚ ਵਿਰੋਧੀ ਧਿਰ ਜਿੰਨਾ ਖਿੱਲਰਿਆ ਹੋਇਆ ਸੀ ਇਸ ਵਾਰ ਓਨਾ ਇੱਕਜੁਟ ਨਜ਼ਰ ਆ ਰਿਹਾ ਹੈ।

Advertisements

2014 ਦੀਆਂ ਆਮ ਚੋਣਾਂ ਨੂੰ ਯਾਦ ਕਰਦਿਆਂ ਸ਼ਰਮਾ ਨੇ ਕਿਹਾ ਕਿ ਤਤਕਾਲੀਨ ਚੋਣਾਂ ਵਿੱਚ ਅਟਲ ਬਿਹਾਰੀ ਵਾਜਪਾਈ ਤੇ ਵਿਰੋਧੀ ਧਿਰ ਦੇ ਲੀਡਰ ਦੀ ਲੋਕਪ੍ਰਿਯਤਾ ਸਬੰਧੀ ਓਨਾ ਵੱਡਾ ਅੰਤਰ ਸੀ ਜਿੰਨਾ ਮੌਜੂਦਾ ਸਮੇਂ ਵਿੱਚ ਮੋਦੀ ਤੇ ਵਿਰੋਧੀ ਧਿਰ ਦੇ ਲੀਡਰ ਦੀ ਲੋਕਪ੍ਰਿਯਤਾ ਵਿੱਚ ਹੈ। ਪਰ ਜਦੋਂ ਵਿਰੋਧੀ ਧਿਰ ਇੱਕਜੁਟ ਹੋਇਆ ਤਾਂ ਵੀ ਇਹੀ ਸਵਾਲ ਉੱਠ ਰਿਹਾ ਹੈ ਕਿ ਪੀਐਮ ਕੌਣ ਹੋਏਗਾ? ਇਸ ਦੇ ਬਾਅਦ ਹੋ ਸਕਦਾ ਹੈ ਕਿ ਦੇਸ਼ ਨੂੰ ਇੱਕ ‘ਐਕਸੀਡੈਂਟਲ ਪੀਐਮ’ ਮਿਲ ਜਾਏ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply