ਪੰਜਾਬ ਚ ਹੜਾਂ ਵਰਗੀ ਸਥਿਤੀ ਤੋਂ ਚਿੰਤਤ ਕੈਪਟਨ ਅਮਰਿੰਦਰ ਨੇ ਹੰਗਾਮੀ ਮੀਟਿੰਗ ਸੱਦੀ, ਪ੍ਰਸ਼ਾਸਨ ਤੇ ਵਿਧਾਇਕਾਂ ਨੂੰ ਨਿਰਦੇਸ਼,ਕਿਹਾ ਕਿਸਾਨਾਂ ਦੀ ਜਮੀਨੀ ਪੱਧਰ ਤੇ ਸਾਰ ਲਵੋ

ਚੰਡੀਗੜ /ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ)  ਪੰਜਾਬ ਚ ਰਾਵੀ ਨੇ ਗੁਰਦਾਸਪੁਰ, ਅਮ੍ਰਿਤਸਰ ਤੇ ਪਠਾਨਕੋਟ, ਬਿਆਸ ਦਰਿਆ ਨੇ ਦੋਆਬਾ ਦੇ ਹੁਸ਼ਿਆਰਪੁਰ (ਦੁਸੂਹਾ, ਮੁਕੇਰੀਆਂ, ਤਿਬੜੀ ਪੁਲ ਦੇ ਆਸਪਾਸ ਦਾ ਇਲਾਕਾ, ਤਲਵਾੜਾ ਪੌਂਗ ਡੈਮ ਅਤੇ ਕੰਡੀ ਖੇਤਰ ਦੇ ਡੈਮ) ਤੇ ਸਤਲੁਜ –ਬਿਆਸ ਦੇ ਸੰਗਮ ਨੇ ਮਾਲਵਾ ਤੇ ਖਾਸਤੌਰ ਤੇ ਘੱਗਰ (ਪਟਿਅਲਾ ਦੇ ਆਸਪਾਸ ਪਿੰਡਾਂ ਨੂੰ) ਅਪਾਣੇ ਨਿਸ਼ਾਨੇ ਤੇ ਲੈ ਲਿਆ ਹੈ।

ਮੌਸਮ ਵਿਭਾਗ ਦੋ-ਤਿੰਨ ਦਿਨ ਹੋਰ ਵੇਖੋ ਤੇ ਇੰਤਜਾਰ ਕਰੋ ਦੀ ਸਥਿਤੀ ਚ ਹੈ। ਜਿਲਾ ਮੁਖੀਆਂ ਦੀ ਰਾਤ ਦਾ ਚੈਨ ਵੀ ਖਤਮ ਹੋ ਚੁੱਕਾ ਹੈ ਤੇ ਅਧਿਕਾਰੀ ਪਲ-ਪਲ ਸਥਿਤੀ ਤੇ ਨਜਰ ਰੱਖ ਰਹੇ ਹਨ। ਮੌਸਮ ਵਿਭਾਗ ਅਕਸਰ ਚੇਤਾਵਨੀ ਜਾਰੀ ਕਰਦਾ ਰਹਿੰਦਾ ਸੀ ਕਿ ਭਾਰੀ ਬਾਰਿਸ਼ ਹੋਵੇਗੀ। ਬੱਦਲ ਆਉਂਦੇ ਸੀ ਤੇ ਤਿੱਤਰ ਹੋ ਜਾਂਦੇ ਸਨ ਪਰ ਇਸ ਵਾਰ ਬੱਦਲ ਕੀ ਕਹਿਰ ਬਰਪਾਉਣਗੇ ਮੌਸਮ ਵਿਭਾਗ ਨੇ ਵੀ ਅੰਦਾਜਾ ਨਹੀਂ ਲਗਾਇਆ ਹੋਵੇਗਾ। ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਕਾਂਗਰਸ ਦੀ ਜਿਲਾ ਪਰਿਸ਼ਦ ਤੇ ਸੰਮਤੀ ਚੋਣਾ ਦੀ ਵੱਡੀ ਜਿੱਤ ਦੇ ਜਸ਼ਨ ਨੂੰ ਵੀ ਬੱਦਲਾਂ ਨੇ ਮਿੱਟੀ ਚ ਰੋਲ ਕੇ ਰੱਖ ਦਿੱਤਾ।
ਕਿਸਾਨ ਤਾਂ ਵਿਚਾਰੇ ਹਾਲੇ ਆਪਣੇ ਖੇਤਾਂ ਚੋਂ ਪੁੱਤ ਵਾਂਗ ਪਾਲੀਆਂ ਫਸਲਾਂ ਚੋਂ ਪਾਣੀ ਕੱਢਣ ਚ ਲੱਗੇ ਹੋਏ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਤੋਂ ਕੁਝ ਸਮਾਂ ਪਹਿਲਾਂ ਉਂਨਾ ਨੇ ਆਨਨ-ਫਾਨਨ ਚ ਉੱਚ ਪੱਧਰੀ ਮੀਟਿੰਗ ਸੱਦ ਲਈ ਤੇ ਤੁਰੰਤ ਪੰਜਾਬ ਭਰ ਦੇ ਸਕੂਲਾਂ ਚ 25 ਸਤੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ। ਫੌਜ ਨੂੰ ਵੀ ਹਾਈ-ਅਲਰਟ ਕਰ ਦਿੱਤਾ ਗਿਆ। ਫੌਜੀ ਅਫਸਰ ਰਹੇ ਕੈਪਟਨ ਨੂੰ ਸ਼ਾਇਦ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਵੀ ਚੇਤੇ ਆ ਗਿਆ ਤੇ ਉਂਨਾਂ ਮੀਟਿੰਗ ਵਿੱਚ ਤੁਰੰਤ ਸਭ ਦੀ ਸਲਾਹ ਨਾਲ ਸੂਬਾ ਪੰਜਾਬ ਵਿੱਚ ਕਿਸਾਨਾਂ ਦੀ ਬਾਂਹ ਫੜਨ ਦੀ ਗੱਲ ਰੱਖ ਦਿੱਤੀ। ਸਭ ਨੇ ਹਾਮੀ ਭਰੀ ਤੇ ਤੁਰੰਤ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਦੇ ਹੋਏ ਨੁਕਸਾਨ ਬਾਰੇ ਵਿੱਤ ਕਮਿਸ਼ਨਰ ਮਾਲ ਨੂੰ ਤੁਰੰਤ ਫਸਲਾਂ ਦੇ ਨੁਕਸਾਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਂੱਨਾ ਇਹ ਵੀ ਕਹਿ ਦਿੱਤਾ ਕਿ ਸੂਬੇ ਦੇ ਸਭ ਡਿਪਟੀ ਕਮਿਸ਼ਨਰਜ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਸਥਿਤੀ ਠੀਕ ਹੁੰਦੇ ਹੀ ਤਹਿਸੀਲਦਾਰਾਂ ਕੋਲੋਂ ਗਿਰਦਾਵਰੀ ਕਰਵਾਈ ਜਾਵੇ ਤੇ ਗਿਰਦਾਵਰੀ ਤੇ ਡੀਸੀ ਖੁੱਦ ਨਜਰ ਰੱਖਣ ਹਰ ਕਿਸਾਨ ਦਾ ਪੂਰਾ ਖਿਆਲ ਰੱਖਿਆ ਜਾਵੇ ਤੇ ਮੈਨੂੰ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਇਸ ਪ੍ਰਕ੍ਰਿਆ ਤੇ ਜਿਲਿਆਂ ਦੇ ਡੀਸੀ ਸਹਿਬਾਨ ਹੋਏ ਨੁਕਸਾਨ ਦੀ ਪ੍ਰਕ੍ਰਿਆ ਤੇ ਹੁਣੇ ਤੋਂ ਹੀ ਨਜਰ ਰੱਖਣ। ਮੁੱਖ ਮੰਤਰੀ ਨੇ ਮੰਤਰੀਆਂ, ਵਿਧਾਇਕਾਂ ਤੇ ਨੇਤਾਂਵਾਂ ਨੂੰ ਵੀ ਹੁਕਮ ਦਿੱਤੇ ਹਨ ਕਿ ਜਮੀਨੀ ਪੱਧਰ ਤੇ ਪਾਰਟੀਬਾਜੀ ਤੋਂ ਉੱਪਰ ਉੱਠਕੇ ਹਰ ਕਿਸਾਨ ਤੇ ਸੂਬੇ ਦੇ ਵਸਨੀਕਾਂ ਦੀ ਜਮੀਨੀ ਪੱਧਰ ਤੇ ਜਾ ਕੇ ਸਾਰ ਲਈ ਜਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪਸ਼ੂ ਪਾਲਣ ਵਿਭਾਗ ਨੂੰ ਵੀ ਪਸ਼ੂਆਂ ਨੂੰ  ਸੁੱਕਾ ਚਾਰਾ ਉੱਪਲੱਬਧ ਕਰਵਾਉਣ ਲਈ ਤੁਰੰਤ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਹੁਕਮ ਮੀਟਿੰਗ ਚ ਦੇ ਦਿੱਤੇ ਹਨ।

 

Related posts

Leave a Reply