CANADIAN DOABA TIMES : ਜਿਲ•ਾ ਪ੍ਰਸਾਸਨ PATHANKOT ਨੇ ਕਰਫਿਓ ਪਾਸ ਬਣਾਉਂਣ ਦੀ ਪ੍ਰੀਕਿਆ ਕੀਤੀ ਆਨ ਲਾਈਨ

ਜਿਲ•ਾ ਪ੍ਰਸਾਸਨ ਵੱਲੋਂ ਪਠਾਨਕੋਟ ਦੇ ਸਲਮ ਏਰੀਏ ਵਿੱਚ ਵੰਡਿਆ ਗਿਆ ਪੈਕਿੰਗ ਫੂਡ
—-ਜਿਲ•ਾ ਪ੍ਰਸਾਸਨ ਨੇ ਕਰਫਿਓ ਪਾਸ ਬਣਾਉਂਣ ਦੀ ਪ੍ਰੀਕਿਆ ਕੀਤੀ ਆਨ ਲਾਈਨ
—-ਦੁਕਾਨਦਾਰਾਂ ਨੂੰ ਕੀਤੀ ਹਦਾਇਤ ਨਿਰਧਾਰਤ ਰੇਟ ਤੋਂ ਜਿਆਦਾ ਰੇਟ ਵਿੱਚ ਸਾਮਾਨ ਵੇਚਣ ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

ਪਠਾਨਕੋਟ 28 ਮਾਰਚ (Rajinder Rajan Bureau  Chief  ) ਕਰੋਨਾ ਵਾਇਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਦੋਰਾਨ ਅੱਜ ਜਿਲ•ਾ ਪ੍ਰਸਾਸਨ ਵੱਲੋਂ ਪਠਾਨਕੋਟ ਦੇ ਕਈ ਖੇਤਰਾਂ ਵਿੱਚ ਪੈਕਿੰਗ ਫੂਡ ਦੀ  ਸਪਲਾਈ ਕੀਤੀ ਗਈ। ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਨ•ਾਂ ਦੱਸਿਆ ਕਿ ਅੱਜ ਸਵੇਰੇ ਕਰਿਆਨਾ ਅਤੇ ਦੁੱਧ ਦੀ ਸਪਲਾਈ ਵੀ ਸਹਿਰ ਵਿੱਚ ਨਿਰਵਿਗਨ ਕੀਤੀ ਗਈ ਹੈ। ਉਨ•ਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਯਮਾਂ ਦੀ ਪਾਲਣਾ ਕਰੋਂ ਅਤੇ ਆਪਣੀ ਸੁਰੱਖਿਆ ਦੇ ਲਈ ਘਰ•ਾਂ ਅੰਦਰ ਰਹੋਂ ਅਤੇ ਹਰੇਕ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋਂ। ਉਨ•ਾਂ ਕਿਹਾ ਕਿ ਜਿਲ•ਾ ਪ੍ਰਸਾਸਨ ਦਾ ਵਿਸੇਸ ਉਪਰਾਲਾ ਹੈ ਕਿ ਕਰਫਿਓ ਦੇ ਦੋਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ । ਉਨ•ਾਂ ਕਿਹਾ ਕਿ ਅਗਰ ਤੁਹਾਡੀ ਗਲੀ ਮੁਹੱਲੇ ਵਿੱਚ ਕਿਸੇ ਵਿਅਕਤੀ ਵਿੱਚ ਅਜਿਹੇ ਕੋਈ ਲੱਛਣ ਨਜਰ ਆਉਂਣ ਤਾ ਦਿੱਤੇ ਗਏ ਟੋਲਫ੍ਰੀ ਨੰਬਰਾਂ ਤੇ ਸੰਪਰਕ ਕਰੋਂ।

ਉਨ•ਾਂ ਕਿਹਾ ਕਿ ਹਰ ਰੋਜ ਦੀ ਤਰ•ਾਂ ਅੱਜ ਵੀ ਨਗਰ ਨਿਗਮ ਪਠਾਨਕੋਟ ਵੱਲੋਂ ਸਹਿਰ ਦੇ ਵੱਖ ਵੱਖ ਵਾਰਡਾਂ ਦੇ ਵਿੱਚ ਫੋਗਿੰਗ ਕਰਵਾਈ ਗਈ ਹੈ ਅਤੇ ਮੁਹੱਲਿਆਂ ਨੂੰ ਸੈਨੀਟਾਈਜ ਵੀ ਕੀਤਾ ਗਿਆ ਹੈ। ਉਨ•ਾਂ ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਦੁਕਾਨਦਾਰ ਵਸਤੂਆਂ ਦੇ ਰੇਟ ਵਧਾ ਕੇ ਨਹੀਂ ਵੇਚੇਗਾ। ਉਨ•ਾਂ ਕਿਹਾ ਕਿ ਅਗਰ ਕੋਈ ਦੁਕਾਨਦਾਰ ਐਮ.ਆਰ.ਪੀ. ਜਾਂ ਨਿਰਧਾਰਤ ਰੇਟ ਤੋਂ ਵੱਧ ਕਿਸੇ ਵਸਤੂ ਦੀ ਵਿਕਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਨਿਰਦੇਸਾਂ ਦੀ ਪਾਲਣਾ ਕਰੋਂ ਅਤੇ ਆਪਣੇ ਘਰ•ਾਂ ਅੰਦਰ ਹੀ ਰਹੋਂ। ਉਨ•ਾਂ ਕਿਹਾ ਕਿ ਅਜਿਹਾ ਕਰਨਾ ਨਾਲ ਜਿੱਥੇ ਅਸੀਂ ਕਰੋਨਾ ਵਰਗੀ ਬੀਮਾਰੀ ਤੇ ਜਿੱਤ ਪ੍ਰਾਪਤ ਕਰਾਂਗੇ ਉੱਥੇ ਹੀ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖ ਸਕਾਂਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply