CANADIAN DOABA TIMES : ਜ਼ਿਲ•ੇ ‘ਚ ਕਰਫ਼ਿਊ ਦੌਰਾਨ ਕਿਸਾਨ ਕਰ ਸਕਣਗੇ ਆਪਣੀ ਫ਼ਸਲ ਦੀ ਕਟਾਈ : DC ਅਪਨੀਤ ਰਿਆਤ

ਜ਼ਿਲ•ੇ ‘ਚ ਕਰਫ਼ਿਊ ਦੌਰਾਨ ਕਿਸਾਨ ਕਰ ਸਕਣਗੇ ਆਪਣੀ ਫ਼ਸਲ ਦੀ ਕਟਾਈ : ਜ਼ਿਲ•ਾ ਮੈਜਿਸਟਰੇਟ
-ਫ਼ਸਲ ਦੀ ਸਟੋਰੇਜ਼ ਅਤੇ ਪ੍ਰੋਸੈਸਿੰਗ ਲਈ ਟਰਾਂਸਪੋਟੇਸ਼ਨ ‘ਤੇ ਹੋਵੇਗੀ ਛੋਟ
-ਜ਼ਿਲ•ੇ ਦੇ ਸਮੂਹ ਕੋਲਡ ਸਟੋਰਾਂ ਨੂੰ ਵੀ ਆਲੂ ਦੀ ਫ਼ਸਲ ਸਟੋਰ ਕਰਨ ਲਈ 10 ਅਪ੍ਰੈਲ ਤੱਕ ਖੁੱਲ•ੇ ਰੱਖਣ ਦੇ ਆਦੇਸ਼
ਹੁਸ਼ਿਆਰਪੁਰ, 28 ਮਾਰਚ (ADESH ) :
ਜ਼ਿਲ•ਾ ਮੈਜਿਸਟਰੇਟ ਸ਼੍ਰੀਮਤੀ ਅਪਨੀਤ ਰਿਆਤ ਨੇ ਜ਼ਿਲ•ੇ ਵਿੱਚ ਲੱਗੇ ਕਰਫ਼ਿਊ ਦੌਰਾਨ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਦਿਆਂ ਆਪਣੀ ਫ਼ਸਲ ਕੱਟਣ, ਸਟੋਰੇਜ ਅਤੇ ਪ੍ਰੋਸੈਸਿੰਗ ਕਰਨ ਲਈ ਟਰਾਂਸਪੋਟੇਸ਼ਨ ਲਈ ਛੋਟ ਪ੍ਰਦਾਨ ਕੀਤੀ ਹੈ। ਆਪਣੇ ਆਦੇਸ਼ਾਂ ਵਿੱਚ ਉਨ•ਾਂ ਕਿਹਾ ਕਿ ਜ਼ਿਲ•ੇ ਦੇ ਕਿਸਾਨ ਖੇਤਾਂ ਵਿੱਚ ਗੰਨੇ ਅਤੇ ਕਿਸੇ ਹੋਰ ਫ਼ਸਲ ਦੀ ਕਟਾਈ ਕਰ ਸਕਦੇ ਹਨ ਅਤੇ ਉਹ ਆਪਣਾ ਗੰਨਾ ਖੇਤਾਂ ਤੋਂ ਸ਼ੂਗਰ ਮਿੱਲ (ਦਸੂਹਾ-ਮੁਕੇਰੀਆਂ) ਅਤੇ ਹੋਰ ਫ਼ਸਲ ਨੂੰ ਪ੍ਰੋਸੈਸਿੰਗ ਅਤੇ ਸਟੋਰੇਜ ਕਰਨ ਲਈ ਟਰਾਂਸਪੋਰਟ ਕਰ ਸਕਦੇ ਹਨ। ਉਨ•ਾਂ ਨਿਰਦੇਸ਼ ਦਿੱਤੇ ਕਿ ਕੰਮ ਦੇ ਦੌਰਾਨ ਕਿਸਾਨ ਅਤੇ ਲੇਬਰ ਸੋਸ਼ਲ ਡਿਸਟੈਸਿੰਗ ਅਤੇ ਸਵੱਛਤਾ ਦਾ ਵਿਸ਼ੇਸ਼ ਧਿਆਨ ਰੱਖਣ।

 

ਜ਼ਿਲ•ੇ ਮੈਜਿਸਟਰੇਟ ਨੇ ਜਨਤਾ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ•ੇ ਦੇ ਸਮੂਹ ਕੋਲਡ ਸਟੋਰਾਂ ਨੂੰ ਆਲੂ ਦੀ ਫ਼ਸਲ ਸਟੋਰ ਕਰਨ ਲਈ 10 ਅਪ੍ਰੈਲ ਤੱਕ ਖੁੱਲ•ੇ ਰੱਖਣ ਦਾ ਆਦੇਸ਼ ਦਿੱਤਾ ਹੈ। ਉਨ•ਾਂ ਕਿਹਾ ਕਿ ਸਟੋਰ ਮਾਲਿਕ ਕੋਵਿਡ-19 (ਕੋਰੋਨਾ ਵਾਇਰਸ) ਦੇ ਮੱਦੇਨਜ਼ਰ ਸਰਕਾਰੀ ਅਤੇ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਘੱਟੋ-ਘੱਟ 2 ਮੀਟਰ ਦੀ ਸਮਾਜਿਕ ਦੂਰੀ ਬਣਾ ਕੇ ਰੱਖਣਗੇ ਅਤੇ ਕਿਸੇ ਵੀ ਹਾਲਤ ਵਿੱਚ ਲੋਡਿੰਗ ਅਤੇ ਅਨਲੋਡਿੰਗ ਦੌਰਾਨ 10 ਤੋਂ ਜ਼ਿਆਦਾ ਵਿਅਕਤੀ, ਲੇਬਰ ਇਕੱਠੀ ਨਹੀਂ ਹੋਣ ਦੇਣਗੇ। ਉਨ•ਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਕੋਲਡ ਸਟੋਰ ਤੱਕ ਲੈ ਜਾਣ ਲਈ ਉਨ•ਾਂ ਦੇ ਵਾਹਨ ਸਹਿਤ ਛੋਟ ਪ੍ਰਦਾਨ ਕੀਤੀ ਜਾਂਦੀ ਹੈ। ਇਸ ਦੌਰਾਨ ਕਿਸਾਨ ਦੇ ਕੋਲ ਆਪਣਾ ਪਹਿਚਾਣ ਪੱਤਰ, ਜਿਸ ਵਿੱਚ ਵੋਟਰ ਆਈ.ਡੀ. ਜਾਂ ਆਧਾਰ ਕਾਰਡ ਤੋਂ ਇਲਾਵਾ ਡਰਾਈਵਿੰਗ ਲਾਈਸੈਂਸ ਰੱਖਣਾ ਜ਼ਰੂਰੀ ਹੋਵੇਗਾ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply