latest : ਏਕਾਂਤਵਾਸ ਕੀਤੇ ਘਰਾਂ ਦੇ ਕੂੜੇ ਦੀ ਡਿਸਪੋਜ਼ਲ ਲਈ ਅਤੇ ਕੋਵਿਡ^19 ਦੀ ਰੋਕਥਾਮ ਲਈ ਸਰਕਾਰ ਵਲੋਂ ਐਡਵਾਈਜ਼ਰੀ ਜਾਰੀ-BALBIR RAJ ਕਮਿਸਨਰ, ਨਗਰ ਨਿਗਮ

HOSHIARPUR (ADESH) BALBIR RAJ ਕਮਿਸਨਰ, ਨਗਰ ਨਿਗਮ, ਹੁਸ਼ਿਆਰਪੁਰ ਵਲੋਂ ਦੱਸਿਆ ਗਿਆ ਹੈ ਕਿ ਕੋਵਿਡ^19 ਦੀ ਰੋਕਥਾਮ ਲਈ ਜਾਰੀ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ਮੁਤਾਬਿਕ ਨਗਰ ਨਿਗਮ ਵਲੋਂ ਏਕਾਂਤਵਾਸ ਕੀਤੇ ਘਰਾਂ ਦੇ ਕੂੜੇ ਦੀ ਡਿਸਪੋਜ਼ਲ ਲਈ ਵੱਖਰੇ ਤੌਰ ਤੇ ਮਾਰਕ ਕੀਤੇ ਲਫਾਫਿਆਂ ਦੀ ਵੰਡ ਕੀਤੀ ਜਾ ਰਹੀ ਹੈ. ਉਨਾਂ ਵਲੋਂ ਏਕਾਂਤਵਾਸ ਕੀਤੇ ਘਰਾਂ ਤੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ੳਹ ਆਪਣੇ ਘਰਾਂ ਦੇ ਹਰ ਤਰਾਂ ਦੇ ਕੂੜੇ ਨੂੰ ਇਨਾਂ ਲਿਫਾਫਿਆਂ ਵਿੱਚ ਪਾਉਣ ਉਪਰੰਤ ਕਲਿੱਪ ਨਾਲ ਬੰਦ ਕਰਨ ਅਤੇ ਇਹ ਕੂੜਾ ਨਗਰ ਨਿਗਮ ਵਲੋਂ ਇਸ ਮੰਤਵ ਲਈ ਸਪੈਸ਼ਲ ਤੌਰ ਤੇ ਲਗਾਏ ਵਹੀਕਲ ਨੂੰ ਹੀ ਦਿੱਤਾ ਜਾਵੇ. ਵਹੀਕਲ ਲਈ ਸਪੈਸ਼ਲ ਸ਼ਡਿਊਲ ਨਿਰਧਾਰਤ ਕੀਤਾ ਗਿਆ ਹੈ, ਜਿਸ ਦੀ ਸੂਚਨਾਂ ਸਬੰਧਤ ਘਰਾਂ ਨੂੰ ਵਿੱਚ ਨਿੱਜੀ ਤੌਰ ਤੇ ਦਿੱਤੀ ਜਾਵੇਗੀ. ਉਨਾਂ ਵਲੋਂ ਇਹ ਵੀ ਅਪੀਲ ਕੀਤੀ ਗਈ ਕਿ ਇਹ ਕੂੜਾ ਨਜਰ ਝਕਦਜਫ਼; ਮ਼ਤਵਕ ਤੇ ਤੌਰ ਤੇ ਟ੍ਰੀਟ ਕੀਤਾ ਜਾਵੇਗਾ, ਇਸ ਲਈ ਇਸ ਨੂੰ ਘਰਾਂ ਦੇ ਬਾਹਰ ਨਾਂ ਸੁੱਟਿਆ ਜਾਵੇ ਅਤੇ ਨਾਂ ਹੀ ਹੋਰ ਕੂੜੇ ਨਾਲ ਮਿਕਸ ਕੀਤਾ ਜਾਵੇ. ਇਸ ਕੂੜੇ ਦੀ ਡਿਸਪੋਜ਼ਲ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹਦਾਇਤਾਂ ਅਨੁਸਾਰ ਕੀਤੀ ਜਾਵੇਗੀ. ਕਿਸੇ ਘਰ ਵਿੱਚ ਵੱਧ ਕੂੜਾ ਹੋਣ ਦੀ ਸੂਰਤ ਵਿੱਚ ਮੀ਼ਵਤ਼ਬਬ ਨੰ: 90418^17650 ਤੇ ਸਬੰਧਤ ਏਕਾਂਤਵਾਸ ਨਿਵਾਸੀ ਆਪਣਾ ਨਾਮ, ਪਤਾ ਅਤੇ ਕੰਟੈਕਟ ਨੰ: ਭੇਜ਼ ਦੇ ਸੂਚਿਤ ਕਰ ਸਕਦਾ ਹੈ, ਜਿਸ ਨੂੰ ਨਗਰ ਨਿਗਮ ਵਲੋਂ ਆਪਣੇ ਵਹੀਕਲ ਰਾਹੀਂ ਕੁਲੈਕਟ ਕੀਤਾ ਜਾਵੇਗਾ.

ਉਨਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਇਸ ਸਮੇਂ ਲਗਭਗ ਹਰੇਕ ਸ਼ਹਿਰਵਾਸੀ ਵਲੋਂ ਕੋਵਿਡ^ 19 ਤੋਂ ਬਚਾਓ ਲਈ ਮਾਸਕ ਅਤੇ ਦਸਤਾਨਿਆਂ ਦੀ ਵਰਤੋ ਕੀਤੀ ਜਾ ਰਹੀ ਹੈ ਅਤੇ ਵੇਖਣ ਵਿੱਚ ਆਇਆ ਹੈ ਕਿ ਕੁੱਝ ਲੋਕਾਂ ਵਲੋਂ ਇਨਾਂ ਦੀ ਵਰਤੋ ਉਪਰੰਤ ਸੜਕਾਂ ਤੇ ਜਾਂ ਆਮ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ. ਅਜਿਹਾ ਕਰਨ ਨਾਲ ਕੋਵਿਡ^19 ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਵਿਘਣ ਪੈ ਰਿਹਾ ਹੈ. ਕੋਵਿਡ^19 ਦੀ ਰੋਕਥਾਮ ਲਈ ਜਾਰੀ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ਮੁਤਾਬਿਕ ਨਗਰ ਨਿਗਮ ਵਲੋਂ ਇਨਾਂ ਨੂੰ ਣਰਠਕਤਵਜਫ .਼ੰ਼ਗਦਕਰਚਤ ਮ਼ਤਵਕ ਤੇ ਤੌਰ ਦੇ ਟ੍ਰੀਟ ਕੀਤਾ ਜਾਵੇਗਾ ਅਤੇ ਆਮ ਕੂੜੇ ਤੋਂ ਅਲੱਗ ਇਕੱਠਾ ਅਤੇ ਟਰਾਂਸਪੋਰਟ ਕੀਤਾ ਜਾਵੇਗਾ.ਇਸ ਵੇਸਟ ਨੂੰ ਇਕੱਠਾ ਕਰਨ ਸਬੰਧੀ ਵੱਖਰੇ ਤੌਰ ਤੇ ਗਡੀ ਲਗਾਈ ਜਾਵੇਗੀ ਅਤੇ ਕੋਵਿਡ^19 ਦੇ ਖਤਮ ਹੋਣ ਉਪਰੰਤ ਸਪੈਸ਼ਲ ਮੁਹਿੰਮ ਤਹਿਤ ਇਸ ਨੂੰ ਇਕੱਠਾ ਕੀਤਾ ਜਾਵੇ.

ਇਸ ਦੌਰਾਨ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨਾਂ ਮਾਸਕ ਅਤੇ ਦਸਤਾਨਿਆਂ ਨੂੰ ਫਿਲਹਾਲ ਘਰ ਦੇ ਦੂਜੇ ਕੂੜੇ ਤੋਂ ਅਲੱਗ ਕਿਸੇ ਲਿਫਾਫੇ ਜਾਂ ਰੈਪਰ ਵਿੱਚ ਰੱਖਿਆ ਜਾਵੇ. ਜੇਕਰ ਕੋਈ ਵਿਅੱਕਤੀ ਇਸ ਨੂੰ ਪਹਿਲਾਂ ਮਾਸਕ ਅਤੇ ਦਸਤਾਨਿਆਂ ਨੂੰ ਡਿਸਪੋਜ਼ ਆਫ ਕਰਨਾਂ ਚਾਹੁੰਦਾ ਹੈ, ਤਾਂ ਇਸ ਮੰਤਵ ਲਈ ਵਾਟਸ ਐਪ ਨੰਬਰ 75892^22211 ਤੇ ਸਬੰਧਤ ਵਿਅੱਕਤੀ ਆਪਣਾ ਨਾਮ, ਪਤਾ ਅਤੇ ਕੰਟੈਕਟ ਨੰ: ਭੇਜ਼ ਦੇ ਸੂਚਿਤ ਕਰ ਸਕਦਾ ਹੈ. ਇਸ ਵੇਸਟ ਨੂੰ ਨਗਰ ਨਿਗਮ ਵਲੋਂ ਆਪਣੇ ਵਹੀਕਲ ਰਹੀਂ ਕੁਲੈਕਟ ਕੀਤੇ ਜਾਵੇਗਾ. ਇਸ ਤੋਂ ਇਲਾਵਾ ਨਗਰ ਨਿਗਮ ਤੇ ਪੁਰਾਣੇ ਦਫਤਰ ਵਿਖੇ ਅਜਿਹੇ ਵੇਸਟ ਨੂੰ ਕੁਲੈਕਟ ਕਰਨ ਲਈ ਪੁਆਇੰਟ ਬਣਾਇਆ ਗਿਆ ਹੈ. ਸਵੇਰੇ 7.00 ਵਜੇ੍ਹ ਤੋਂ ਦੁਪਹਿਰ 2.00 ਵਜੇ੍ਹ ਤੱਕ ਕੋਈ ਵੀ ਵਿਅੱਕਤੀ ਨਿੱਜੀ ਤੋਰ ਤੇ ਆਪਣੇ ਮਾਸਕ ਅਤੇ ਦਸਤਾਨੇ ਇੱਥੇ ਰੱਖੇ ਕੰਟੇਨਰਾਂ ਵਿੱਚ ਪਾ ਸਕਦਾ ਹੈ.

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply