latest : ਜਿਲ•ਾ ਪ੍ਰਸਾਸਨ ਪਠਾਨਕੋਟ ਨੇ ਕੋਵਿਡ-19 ਅਵੇਅਰਨੈਸ ਸੈਂਟਰ ਬਣਾ ਕੇ ਪੰਜਾਬ ਚੋਂ ਕੀਤੀ ਪਹਿਲ, ਸੋਸਲ ਡਿਸਟੈਂਸ ਲਈ ਲੋਕਾਂ ਨੂੰ ਕਰਨਗੇ ਜਾਗਰੁਕ

ਜਿਲ•ਾ ਪ੍ਰਸਾਸਨ ਪਠਾਨਕੋਟ ਨੇ ਕੋਵਿਡ-19 ਅਵੇਅਰਨੈਸ ਸੈਂਟਰ ਬਣਾ ਕੇ ਪੰਜਾਬ ਚੋਂ ਕੀਤੀ ਪਹਿਲ
—-ਕਰਫਿਓ ਦੋਰਾਨ ਬਿਨ•ਾਂ ਕਿਸੇ ਕਾਰਨ ਬਾਹਰ ਘੁਮਣ ਵਾਲਿਆਂ ਨੂੰ 12 ਘੰਟੇ ਕਲਾਸਾਂ ਲਗਾ ਕੇ ਸੈਂਟਰ ਚੋਂ ਕੀਤਾ ਜਾਵੇਗਾ ਜਾਗਰੁਕ
—-ਜਾਗਰੁਕ ਨੋਜਵਾਨ ਕਰਿਆਨਾ ਆਦਿ ਦੀਆਂ ਦੁਕਾਨਾਂ ਦੇ ਬਾਹਰ 12 ਘੰਟੇ ਸੋਸਲ ਡਿਸਟੈਂਸ ਲਈ ਲੋਕਾਂ ਨੂੰ ਕਰਨਗੇ ਜਾਗਰੁਕ
—–ਬਿਨ•ਾਂ ਕਿਸੇ ਕਾਰਨ ਬਾਹਰ ਘੁਮਣ ਵਾਲੇ ਕਰਫਿਓ ਪਾਸ ਹੋਲਡਰਾਂ ਨੂੰ ਵੀ ਲਗਾਣੀਆਂ ਪੈ ਸਕਦੀਆਂ ਹਨ ਜਾਗਰੁਕ ਕਲਾਸਾਂ

ਪਠਾਨਕੋਟ 30 ਮਾਰਚ  (  Rajinder Rajan Bureau  Chief ) ਪੰਜਾਬ ਸਰਕਾਰ ਵੱਲੋਂ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਪੂਰੇ ਪੰਜਾਬ ਵਿੱਚ ਕਰਫਿਊ ਲਗਾਇਆ ਹੋਇਆ ਹੈ ਅਤੇ ਆਏ ਦਿਨ ਪੂਰੇ ਪੰਜਾਬ ਵਿੱਚ ਸੋਸਲ ਮੀਡਿਆ ਤੇ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਨੋਜਵਾਨ ਬਿਨ•ਾਂ ਕਿਸੇ ਕੰਮ ਤੋਂ ਬਾਹਰ ਘੁਮਦੇ ਹੋਏ ਨਾਜਰ ਆਉਂਦੇ ਹਨ ਅਤੇ ਪੁਲਿਸ ਪ੍ਰਸਾਸਨ ਨੂੰ ਸਖਤੀ ਕਰਨੀ ਪੈਂਦੀ ਹੈ, ਪਰ ਜਿਲ•ਾ ਪਠਾਨਕੋਟ ਪ੍ਰਸਾਸਨ ਵੱਲੋਂ ਕਰਫਿਓ ਦੋਰਾਨ ਬਾਹਰ ਘੁਮਣ ਵਾਲੇ ਨੋਜਵਾਨਾਂ ਆਦਿ ਨੂੰ ਜਾਗਰੁਕਤਾ ਦਾ ਪਾਠ ਪੜਾਉਂਣ ਲਈ ਇੱਕ ਵਿਲੱਖਣ ਹੱਲ ਕੱਢਿਆ ਹੈ। ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਨ•ਾਂ ਕਿਹਾ ਕਿ ਕੋਵਿਡ-19 ਅਵੈਅਰਨੈਸ ਸੈਂਟਰ ਵਿੱਚ ਨੋਜਵਾਨਾਂ ਨੂੰ ਜਾਗਰੁਕ ਤਾਂ ਕੀਤਾ ਹੀ ਜਾਵੇਗਾ ਇਸ ਤੋਂ ਇਨ•ਾਂ ਦੀਆਂ ਸੇਵਾਵਾਂ ਲੋਕਾਂ ਨੂੰ ਜਾਗਰੁਕ ਕਰਨ ਵਿੱਚ ਵੀ ਲਈਆਂ ਜਾਣਗੀਆਂ।

ਉਨ•ਾਂ ਦੱਸਿਆ ਕਿ ਜਿਲ•ਾ ਪ੍ਰਸਾਸਨ ਵੱਲੋਂ ਕਰਫਿਓ ਦੋਰਾਨ ਬਿਨ•ਾਂ ਕਿਸੇ ਕੰਮ ਤੋਂ ਬਾਹਰ ਘੁਮਣ ਵਾਲੇ ਨੋਜਵਾਨਾਂ ਨੂੰ ਜਾਗਰੁਕਤਾ ਦਾ ਪਾਠ ਪੜਾਉਂਣ ਦਾ ਇੱਕ ਵੱਖਰਾ ਹੱਲ ਕੱਢਿਆ ਹੈ। ਉਨ•ਾਂ ਦੱਸਿਆ ਕਿ ਜਿਲ•ਾ ਪ੍ਰਸਾਸਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਪਠਾਨਕੋਟ ਨੂੰ ਕੋਵਿਡ-19 ਅਵੈਅਰਨੈਸ ਸੈਂਟਰ ਵਿੱਚ ਤਬਦੀਲ ਕੀਤਾ ਗਿਆ ਹੈ। ਜਿੱਥੇ ਇੱਕ ਡਾਕਟਰ, ਇੱਕ ਆਸਾ ਵਰਕਰ, ਪੁਲਿਸ ਮੁਲਾਜਮ ਅਤੇ ਸਿੱਖਿਆ ਵਿਭਾਗ ਦੇ ਅਧਿਆਪਕ ਆਦਿ ਲਗਾਏ ਗਏ ਹਨ। ਸਹਿਰ ਜਾਂ ਪਿੰਡਾਂ ਅੰਦਰ ਪੁਲਿਸ ਵਿਭਾਗ ਦੀ ਟੀਮ ਵੱਲੋਂ ਅਜਿਹੇ ਨੋਜਵਾਨ ਜੋ ਕਰਫਿਓ ਦੋਰਾਨ ਬਿਨ•ਾਂ ਕਿਸੇ ਕੰਮ ਤੋਂ ਬਾਹਰ ਘੁਮਦੇ ਨਜਰ ਆਉਂਦੇ ਹਨ ਸਿਹਤ ਵਿਭਾਗ ਦੀ ਟੀਮ ਦੀ ਸਹਾਇਤਾ ਨਾਲ ਇਸ ਕੋਵਿਡ-19 ਅਵੈਅਰਨੈਸ ਸੈਂਟਰ ਵਿਖੇ ਪਹੁੰਚਾਇਆ ਜਾਵੇਗਾ। ਜਿਸ ਤੋਂ ਬਾਅਦ ਡਾਕਟਰਾਂ, ਆਸਾ ਵਰਕਰ ਅਤੇ ਸਿੱਖਿਆ ਵਿਭਾਗ ਦੇ ਮਾਸਟਰਾਂ ਵੱਲੋਂ ਇਨ•ਾਂ ਨੋਜਵਾਨਾਂ ਨੂੰ 12 ਘੰਟੇ ਲਈ ਕਲਾਸਾਂ ਲਗਾ ਕੇ ਕੋਵਿਡ-19 ਬਾਰੇ ਜਾਗਰੁਕ ਕੀਤਾ ਜਾਵੇਗਾ ਅਤੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ, ਕੋਵਿਡ-19 ਨੂੰ ਲੈ ਕੇ ਕਿਵੇ ਅਸੀਂ ਜਾਗਰੁਕ ਰਹਿਣਾ ਹੈ ਅਤੇ ਕਿਸ ਤਰ•ਾਂ ਦੂਸਰੇ ਲੋਕਾਂ ਨੂੰ ਵੀ ਕਰੋਨਾਂ ਵਾਈਰਸ ਤੋਂ ਬਚਾਅ ਲਈ ਜਾਗਰੁਕ ਕਰਨਾ ਹੈ।
ਉਨ•ਾਂ ਦੱਸਿਆ ਕਿ ਕੋਵਿਡ-19 ਅਵੈਅਰਨੈਸ ਸੈਂਟਰ ਵਿੱਚ 12 ਘੰਟੇ ਸਿੱਖਿਆ ਦੋਰਾਨ ਫੜੇ ਗਏ ਨੋਜਵਾਨਾਂ ਨੂੰ ਖਾਣਾ ਵੀ ਦਿੱਤਾ ਜਾਵੇਗਾ ਪਰ ਕੋਵਿਡ-19 ਅਵੈਅਰਨੈਸ ਸੈਂਟਰ ਤੋਂ ਬਾਹਰ ਜਾਣ ਦੀ ਮਨਾਹੀ ਹੋਵੇਗੀ। ਇਸ ਤੋਂ ਬਾਅਦ ਦੁਸਰੇ ਦਿਨ ਦੇ ਅਗਲੇ 12 ਘੰਟੇਆਂ ਦੋਰਾਨ ਇਹ ਨੋਜਵਾਨ ਸਹਿਰ ਅੰਦਰ ਜੋ ਕਰਿਆਨਾਂ, ਫਲ, ਸਬਜੀਆਂ, ਸਿਹਤ ਸੇਵਾਵਾਂ, ਡੇਅਰੀਆਂ ਆਦਿ ਦੀਆਂ ਸੇਵਾਵਾਂ ਜੋ ਲੋਕਾਂ ਨੂੰ ਨਿਰਧਾਰਤ ਸਮੇਂ ਦੋਰਾਨ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ ਉਸ ਨਿਰਧਾਰਤ ਸਮੇਂ ਵਿੱਚ ਲੋਕਾਂ ਨੂੰ ਸੋਸਲ ਡਿਸਟੈਂਨਸ ਲਈ ਜਾਗਰੁਕ ਕਰਨਗੇ।

ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ ਇਸ ਤਰ•ਾਂ ਦੀ ਸਿੱਖਿਆ ਦੇਣ ਬਾਰੇ ਪਹਿਲ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਉਪਰੋਕਤ ਕਾਰਵਾਈ ਦੋਰਾਨ ਜਿਨ•ਾਂ ਲੋਕਾਂ ਦੇ ਕਰਫਿਓ ਪਾਸ ਬਣੇ ਹੋਏ ਹਨ ਅਗਰ ਉਹ ਵੀ ਬਿਨ•ਾਂ ਕਿਸੇ ਕਾਰਨ ਘੁਮਦੇ ਹੋਏ ਨਜਰ ਆਉਂਦੇ ਹਨ ਤਾਂ ਉਨ•ਾਂ ਦੇ ਕਰਫਿਓ ਪਾਸ ਕੈਂਸਲ ਕਰ ਕੇ ਉਨ•ਾਂ ਨੂੰ ਵੀ ਕੋਵਿਡ-19 ਅਵੈਅਰਨੈਸ ਸੈਂਟਰ ਵਿਖੇ ਕਰੋਨਾ ਵਾਈਰਸ ਬਾਰੇ ਜਾਗਰੁਕ ਕਰਨ ਲਈ ਕਲਾਸਾਂ ਲਗਾਉਂਣੀਆਂ ਪੈਣਗੀਆਂ। ਉਨ•ਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਇਸ ਕਰੋਨਾ ਵਾਈਰਸ ਦੀ ਬੀਮਾਰੀ ਤੇ ਜਿੱਤ ਪਾਉਂਣ ਲਈ ਜਿਲ•ਾ ਪ੍ਰਸਾਸਨ ਦਾ ਸਹਿਯੋਗ ਕਰੋਂ ਕਰਫਿਓ ਦੋਰਾਨ ਪੁਲਿਸ ਪ੍ਰਸਾਸਨ ਅਤੇ ਜਿਲ•ਾ ਪ੍ਰਸਾਸਨ ਦਾ ਸਾਥ ਦਿਓ, ਘਰ•ਾਂ ਤੋਂ ਬਾਹਰ ਨਾ ਨਿਕਲੋਂ , ਅਗਰ ਕੋਈ ਸਾਮਾਨ ਲੈਣ ਲਈ ਬਾਹਰ ਜਾਣ ਦੀ ਲੋੜ ਪੈਂਦੀ ਹੈ ਤਾਂ ਪੂਰੀ  ਸੁਰੱਖਿਅਤਾਂ ਨਾਲ ਪਰਿਵਾਰ ਦਾ ਇੱਕ ਮੈਂਬਰ ਹੀ ਘਰ ਤੋਂ ਬਾਹਰ ਜਾਵੇ ਅਤੇ ਇਸ ਦੋਰਾਨ ਰਸਤੇ ਵਿੱਚ ਕਿਸੇ ਵੀ ਸਥਾਨ ਤੇ ਖੜਾ ਨਾ ਹੋਵੇ। ਉਨ•ਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਸ ਵਿੱਚ ਸੋਸਲ ਡਿਸਟੈਂਨਸ ਬਣਾ ਕੇ ਰੱਖੋਂ, ਹੱਥਾਂ ਨੂੰ ਵਾਰ ਵਾਰ ਧੋਵੋ, ਹੱਥਾਂ ਨਾਲ ਅੱਖਾਂ, ਕੰਨ, ਨੱਕ , ਮੁੰਹ ਆਦਿ ਨੂੰ ਸੁਹਣ ਤੋਂ ਗੁਰੇਜ ਕਰੋਂ ਅਤੇ ਸੁਰੱਖਿਅਤ ਰਹੋਂ। ਉਨ•ਾਂ ਕਿਹਾ ਕਿ ਅਜਿਹਾ ਕਰਕੇ ਅਸੀਂ ਜਿਲ•ਾ ਪ੍ਰਸਾਸਨ ਤੇ ਆਪਣੀ ਮਦਦ ਕਰਾਂਗੇ ਨਾਲ ਹੀ ਕਰੋਨਾਂ ਬੀਮਾਰੀ ਦੇ ਵਿਸਥਾਰ ਨੂੰ ਵੀ ਰੋਕ ਪਾਵਾਂਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply