ਤਹਿਸੀਲਦਾਰ ਮਨੋਹਰ ਲਾਲ  ਅਤੇ   ਡੀਐਸਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਵੱਲੋਂ ਡੇਰਾ ਬੱਲਾਂ ਵੱਲੋਂ ਭੇਜੇ ਲੰਗਰ ਦੇ ਟਰੱਕ ਵੱਖ ਵੱਖ ਪਿੰਡਾਂ ਵਿੱਚ ਵਰਤਾਏ ਗਏ 

ਤਹਿਸੀਲਦਾਰ ਮਨੋਹਰ ਲਾਲ  ਅਤੇ   ਡੀਐਸਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਵੱਲੋਂ ਡੇਰਾ ਬੱਲਾਂ ਵੱਲੋਂ ਭੇਜੇ ਲੰਗਰ ਦੇ ਟਰੱਕ ਵੱਖ ਵੱਖ ਪਿੰਡਾਂ ਵਿੱਚ ਵਰਤਾਏ ਗਏ        *ਸੰਤ ਨਰੰਜਣ ਦਾਸ ਜੀ ਵੱਲੋਂ ਕਰੋਨਾ ਵਾਇਰਸ ਦੇ ਮਰੀਜ਼ਾਂ ਇਲਾਜ ਦੇ ਵਾਸਤੇ ਐਸਐਸਪੀ  ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ
ਜਲੰਧਰ- (ਸੰਦੀਪ ਸਿੰਘ ਵਿਰਦੀ/ ਸੁਖਪਾਲ ਸਿੰਘ/ਗੁਰਪ੍ਰੀਤ ਸਿੰਘ  ) –  ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ ਵੱਲੋਂ ਐਸਐਸਪੀ ਨਵਜੋਤ ਸਿੰਘ ਮਾਹਲ ਜਲੰਧਰ,ਡੀਐੱਸਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ  ਨੂੰ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਾਸਤੇ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ ।
  ਇਸ ਮੌਕੇ ਤੇ ਸੰਤ ਨਿਰੰਜਣ ਦਾਸ ਜੀ ਵਲੋਂ ਵੱਖ ਵੱਖ ਪਿੰਡਾਂ  ਵਿੱਚ ਲੰਗਰ ਤਿਆਰ ਕਰਕੇ ਵੰਡਣ ਵਾਸਤੇ  ਟਰੱਕ ਰਵਾਨਾ ਕਰਨ ਸਮੇਂ ਉਨ੍ਹਾਂ ਦੇ ਨਾਲ ਤਹਿਸੀਲਦਾਰ ਮਨੋਹਰ ਲਾਲ, ਡੀ ਐਸ ਪੀ ਸੁਰਿੰਦਰ ਪਾਲ ਧੋਗੜੀ ,ਸਰਪੰਚ ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ। ਇਸ ਮੌਕੇ ਤੇ ਸੰਤ ਲੇਖ ਰਾਜ ਨੂਰਪੁਰ ਵਾਲਿਆਂ ਵੱਲੋਂ ਲੰਗਰ ਦੇ ਟਰੱਕ ਰਵਾਨਾ ਕਰਨ ਸਮੇਂ ਅਰਦਾਸ ਕੀਤੀ।
    ਇਸ ਮੌਕੇ ਤੇ ਤਹਿਸੀਲਦਾਰ ਮਨੋਹਰ ਲਾਲ ਨੇ ਕਿਹਾ ਕਿ  ਡੇਰਾ ਸੱਚਖੰਡ ਬੱਲਾਂ ਦੇ ਗੱਦੀ  ਸੰਤ ਨਿਰੰਜਨ ਦਾਸ  ਦੀ ਅਗਵਾਈ ਵਿੱਚ ਹਰ ਰੋਜ਼ 2000 ਲੋੜਵੰਦ ਤੇ ਦਿਹਾੜੀਦਾਰ ਮਜ਼ਦੂਰਾਂ  ਲਈ ਲੰਗਰ ਤਿਆਰ ਕਰਕੇ ਵੱਖ ਵੱਖ ਪਿੰਡਾਂ ਵਿੱਚ ਭੇਜਿਆ ਜਾਂਦਾ ਹੈ । ਲੰਗਰ ਵਰਤਾਉਣ ਸਮੇਂ ਵੀ ਲੋਕਾਂ ਦੀ ਭੀੜ ਜਮ੍ਹਾਂ ਨਹੀਂ ਹੋਣ ਦਿੱਤੀ ਜਾਂਦੀ । ਮਾਸਕ ਵੀ ਵੰਡੇ ਜਾਂਦੇ ਹਨ ਅਤੇ ਸੈਨੀ ਟਾਇਜ਼ ਨਾਲ  ਸੰਗਤਾਂ ਦੇ ਹੱਥ ਵੀ ਸਾਫ ਕਰਵਾਏ ਜਾਂਦੇ ਹਨ । ਡੇਰਾ ਸੱਚਖੰਡ ਬੱਲਾਂ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ।
       ਇਸ ਮੌਕੇ ਤੇ ਸੰਤ ਲੇਖ ਰਾਜ ਨੂਰਪੁਰ, ਸੇਵਾਦਾਰ ਹਰਦੇਵ ਦਾਸ ,ਸੇਵਾਦਾਰ ਵਰਿੰਦਰ ਦਾਸ ਬੱਬੂ,  ਸੇਵਾਦਾਰ ਬੀ ਕੇ ਮਹਿਮੀ, ਸਰਪੰਚ ਪ੍ਰਦੀਪ ਕੁਮਾਰ ਆਦਿ ਵੀ ਹਾਜ਼ਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply