ਅਮਰੀਕਾ ਨੂੰ ਕੋਰੋਨਾ ਦਾ ਮਿਲਿਆ ਇਲਾਜ ਕੀਤਾ ਦਾਵਾ

ਅਮਰੀਕਾ ਨੂੰ ਕੋਰੋਨਾ ਦਾ ਮਿਲਿਆ ਇਲਾਜ ਕੀਤਾ ਦਾਵਾ
ਵਾਸ਼ਿੰਗਟਨ -(CANADIAN DOABA TIMES) – ਨੈਟਫਲਿਕਸ ਡਾਕਿਊਮੈਂਟਰੀ ਪੈਂਟੇਮਿਕ ਤੋਂ ਚਰਚਾ ਵਿਚ ਆਏ ਅਮਰੀਕੀ ਵਿਗਿਆਨੀ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਨੇ ਕੋਰੋਨਾਵਾਇਰਸ ਦਾ ਇਲਾਜ ਲੱਭ ਲਿਆ ਹੈ। ਡਾਕਟਰ ਜੈਕਬ ਗਲਾਨਵਿਲੇ ਨੇ ਕਿਹਾ ਹੈ ਕਿ ਸਾਰਸ ਪੈਦਾ ਕਰਨ ਵਾਲੇ ਵਾਇਰਸ ਦੇ ਖਿਲਾਫ ਵਰਤੇ ਗਏ ਕਈ ਐਂਟੀਬਾਡੀਜ਼ ਦੀ ਹੀ ਵਰਤੋਂ ਨਾਲ ਉਹਨਾਂ ਨੇ ਇਹ ਸਫਲਤਾ ਹਾਸਲ ਕੀਤੀ ਹੈ।

ਕੈਲੀਫੋਰਨੀਆ ਵਿਚ ਰਹਿਣ ਵਾਲੇ ਫਿਜੀਸ਼ੀਅਨ ਤੇ ਡਿਸਟ੍ਰੀਬਿਊਟਡ ਬਾਇਓ ਦੇ ਸੀਈਓ ਡਾਕਟਰ ਜੈਕਬ ਗਲਾਨਵਿਲੇ ਨੇ ਕਿਹਾ ਹੈ ਕਿ ਉਹਨਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੰਜੀਨੀਅਰਿੰਗ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਹੁਣ ਸਾਡੇ ਕੋਲ ਇਕ ਪ੍ਰਭਾਵਸ਼ਾਲੀ ਐਂਟੀਬਾਡੀਜ਼ ਹੈ ਜੋ ਕੋਰੋਨਾਵਾਇਰਸ ਦੇ ਖਿਲਾਫ ਕੰਮ ਕਰ ਸਕਦਾ ਹੈ। ਰੇਡੀਓ ਨਿਊਜ਼ੀਲੈਂਡ ਨਾਲ ਗੱਲ ਕਰਦਿਆਂ ਵਿਗਿਆਨੀ ਨੇ ਕਿਹਾ ਕਿ ਉਹਨਾਂ ਦੀ ਟੀਮ ਨੇ ਸਾਰਸ ਦੇ ਖਿਲਾਫ 2002 ਵਿਚ ਵਰਤੇ ਗਏ 5 ਐਂਟੀਬਾਡੀਜ਼ ਦੀ ਵਰਤੋਂ ਕੀਤੀ ਹੈ। ਇਹਨਾਂ ਐਂਟੀਬਾਡੀਜ਼ ਰਾਹੀਂ ਉਹਨਾਂ ਨੇ ਕੋਰੋਨਾਵਾਇਰਸ ਦਾ ਇਲਾਜ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਸਾਰਸ-ਕੋਵ-2 ਤੇ ਕੋਵਿਡ-19 ਇਕੋ ਪਰਿਵਾਰ ਦੇ ਵਾਇਰਸ ਹਨ।

ਅਮਰੀਕੀ ਵਿਗਿਆਨੀ ਨੇ ਕਿਹਾ ਕਿ ਹੁਣ ਤੱਕ ਉਹ ਐਂਟੀਬਾਡੀਜ਼ ਦੇ ਲੱਖਾਂ ਵਰਜ਼ਨ ਤਿਆਰ ਕਰ ਚੁੱਕੇ ਹਨ। ਇਹਨਾਂ ਨੂੰ ਮਿਊਟੈਂਟ ਵੀ ਕੀਤਾ ਗਿਆ ਹੈ। ਨਵੇਂ ਐਂਟੀਬਾਡੀਜ਼ ਦੇ ਇਨਸਾਨਾਂ ‘ਤੇ ਪ੍ਰੀਖਣ ਹੋਣ ਤੋਂ ਬਾਅਦ ਇਸ ਦੀ ਵਰਤੋਂ ਕੋਰੋਨਾਵਾਇਰਸ ਦੇ ਖਿਲਾਫ ਕੀਤੀ ਜਾ ਸਕਦੀ ਹੈ। ਪਰੀਖਣ ਸਫਲ ਹੋਣ ਤੋਂ ਬਾਅਦ ਸਰਕਾਰੀ ਏਜੰਸੀ ਦੇ ਕੋਲ ਇਸ ਨੂੰ ਮਨਜ਼ੂਰੀ ਲਈ ਭੇਜਿਆ ਜਾ ਸਕਦਾ ਹੈ। ਡਾਕਟਰ ਜੈਕਬ ਗਲਾਨਵਿਲੇ ਨੇ ਕਿਹਾ ਕਿ ਇਹ ਐਂਟੀਬਾਡੀਜ਼ ਐਸ-ਪ੍ਰੋਟੀਨਸ ਨੂੰ ਬਾਈਂਡ ਕਰਦੇ ਹਨ, ਜਿਸ ਦੇ ਰਾਹੀਂ ਕੋਰੋਨਾਵਾਇਰਸ ਸਰੀਰ ਵਿਚ ਦਾਖਲ ਹੁੰਦਾ ਹੈ। ਉਹਨਾਂ ਕਿਹਾ ਕਿ ਸਾਰੇ ਰਿਸਰਚ ਦੁਬਾਰਾ ਸ਼ੁਰੂ ਕਰਨ ਤੋਂ ਬਾਅਦ ਐਂਟੀਬਾਡੀਜ਼ ਤਿਆਰ ਕਰਨ ਵਿਚ ਵਧੇਰੇ ਸਮਾਂ ਲੱਗ ਸਕਦਾ ਹੈ, ਇਸ ਲਈ ਉਹਨਾਂ ਨੇ ਪਹਿਲਾਂ ਤੋਂ ਮੌਜੂਦ ਐਂਟੀਬਾਡੀਜ਼ ਦੀ ਵਰਤੋਂ ਕੀਤੀ ਹੈ।

Advertisements

ਜੇਕਰ ਇਸ ਐਂਟੀਬਾਡੀਜ਼ ਦਾ ਪਰੀਖਣ ਸਫਲ ਹੁੰਦਾ ਹੈ ਤਾਂ ਸ਼ਾਰਟ ਟਰਮ ਦੇ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਸਲ ਵੈਕਸੀਨ ਲੋਕਾਂ ਦੀ ਉਮਰ ਭਰ ਰੱਖਿਆ ਕਰਦੀ ਹੈ ਪਰ ਸ਼ਾਰਟ ਟਰਮ ਵੈਕਸੀਨ 10 ਸਾਲ ਤੱਕ ਸੁਰੱਖਿਆ ਦੇ ਸਕਦੀ ਹੈ। ਦੱਸਣਯੋਗ ਹੈ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ 8.5 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹਨਾਂ ਵਿਚੋਂ 43 ਹਜ਼ਾਰ ਦੇ ਤਕਰੀਬਨ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply