ਰਾਸ਼ਣ ਦੀ ਲੋੜ ਸਬੰਧੀ ਪਿੰਡ ਭਾਨਾ ਦੇ ਇਕ ਵਿਅਕਤੀ ਨੇ ਕੀਤੀ ਫਰਜ਼ੀ ਕਾਲ – ਕੀਤੀ ਜਾਵੇਗੀ ਸਖ਼ਤ ਕਾਰਵਾਈ : ਡਿਪਟੀ ਕਮਿਸ਼ਨਰ

ਰਾਸ਼ਣ ਦੀ ਲੋੜ ਸਬੰਧੀ ਪਿੰਡ ਭਾਨਾ ਦੇ ਇਕ ਵਿਅਕਤੀ ਨੇ ਕੀਤੀ ਫਰਜ਼ੀ ਕਾਲ
-ਫਰਜ਼ੀ ਕਾਲ ਕਰਨ ਵਾਲਿਆਂ ‘ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ : ਡਿਪਟੀ ਕਮਿਸ਼ਨਰ
-ਕਿਹਾ, ਹੁਣ ਤੱਕ ਅੱਧੀ ਦਰਜਨ ਦੇ ਕਰੀਬ ਦਰਜ ਕੀਤੇ ਜਾ ਚੁੱਕੇ ਹਨ ਪਰਚੇ
ਹੁਸ਼ਿਆਰਪੁਰ, 5 ਅਪ੍ਰੈਲ ( JASPAL SINGH DHATT ) : ਕੋਵਿਡ-19 ਸਦਕਾ ਪੂਰੀ ਦੁਨੀਆਂ ਨਾਜ਼ੁਕ ਦੌਰ ਵਿਚੋਂ ਲੰਘ ਰਹੀ ਹੈ ਅਤੇ ਅਜਿਹੀ ਔਖੀ ਘੜੀ ਵਿੱਚ ਸਰਕਾਰਾਂ ਵਲੋਂ ਵੱਖ-ਵੱਖ ਧਾਰਮਿਕ ਅਤੇ ਸਮਾਜ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਤੱਕ ਰਾਸ਼ਣ ਪਹੁੰਚਾਇਆ ਜਾ ਰਿਹਾ ਹੈ, ਤਾਂ ਜੋ ਕਿਸੇ ਵੀ ਜ਼ਰੂਰਤਮੰਦ ਨੂੰ ਭੁੱਖਾ ਨਾ ਸੌਣਾ ਪਵੇ। ਪਰ ਕਈ ਅਜਿਹੇ ਲਾਲਚੀ ਵਿਅਕਤੀ ਵੀ ਸਾਹਮਣੇ ਆ ਰਹੇ ਹਨ, ਜੋ ਆਪਣੇ ਨਿੱਜੀ ਸਵਾਰਥ ਨੂੰ ਅੱਗੇ ਰੱਖਕੇ ਪ੍ਰਸਾਸ਼ਨ ਨੂੰ ਗੁੰਮਰਾਹ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਜ਼ਿਲ•ੇ ਦੀ ਸਬ-ਡਵੀਜ਼ਨ ਦਸੂਹਾ ਅਧੀਨ ਪੈਂਦੇ ਪਿੰਡ ਭਾਨਾ ਵਿੱਚ ਦੇਖਣ ਨੂੰ ਮਿਲਿਆ। ਇਸ ਪਿੰਡ ਦੇ ਵਸਨੀਕ ਸੁਰਿੰਦਰ ਸਿੰਘ ਨੇ ਕੰਟਰੋਲ ਰੂਮ ਫੋਨ ਕੀਤਾ ਕਿ ਮੈਂ ਤੇ ਮੇਰਾ ਪਰਿਵਾਰ ਬਹੁਤ ਤਕਲੀਫ ਵਿੱਚ ਹੈ, ਮੈਨੂੰ ਤੁਰੰਤ ਰਾਸ਼ਣ ਭੇਜਿਆ ਜਾਵੇ। ਜਦੋਂ ਐਸ.ਡੀ.ਐਮ. ਦਸੂਹਾ ਸ੍ਰੀਮਤੀ ਜੋਤੀ ਬਾਲਾ ਨੇ ਟੀਮ ਨੂੰ ਰਾਸ਼ਣ ਸਮੇਤ ਭੇਜਿਆ, ਤਾਂ ਮੰਜਰ ਕੁਝ ਹੋਰ ਹੀ ਸੀ। ਦੋ ਮੰਜ਼ਿਲਾ ਮਕਾਨ ਵਿੱਚ ਰਹਿ ਰਹੇ ਇਸ ਪਰਿਵਾਰ ਕੋਲ ਰਾਸ਼ਣ ਦੀ ਕੋਈ ਕਮੀ ਨਹੀਂ ਸੀ ਅਤੇ ਪਰਿਵਾਰ ਆਰਥਿਕ ਪੱਖੋਂ ਕਾਫੀ ਸੌਖਾ ਨਜ਼ਰ ਆਇਆ। ਜਦੋਂ ਇਸਨੂੰ ਪੁੱਛਿਆ ਕਿ ਸਭ ਕੁਝ ਹੋਣ ਦੇ ਬਾਵਜੂਦ ਅਜਿਹਾ ਕਿਉਂ ਕੀਤਾ, ਤਾਂ ਉਸਦਾ ਕਹਿਣਾ ਸੀ ਕਿ ਮੁਫ਼ਤ ਰਾਸ਼ਣ ਮਿਲ ਰਿਹਾ ਹੈ, ਇਸ ਕਰਕੇ ਮੈਂ ਵੀ ਸੋਚਿਆ ਕਿ ਰਾਸ਼ਣ ਲੈ ਲਿਆ ਜਾਵੇ। ਐਸ.ਡੀ.ਐਮ. ਦਸੂਹਾ ਸ਼੍ਰੀਮਤੀ ਜੋਤੀ ਬਾਲਾ ਨੇ ਦੱਸਿਆ ਕਿ ਫਰਜ਼ੀ ਕਾਲ ਕਰਨ ਵਾਲੇ ਉਕਤ ਵਿਅਕਤੀ ਖਿਲਾਫ ਧਾਰਾ 182 ਤਹਿਤ ਡੀ.ਐਸ.ਪੀ. ਟਾਂਡਾ ਨੂੰ ਤੁਰੰਤ ਪਰਚਾ ਦਰਜ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ।
         ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਰਾਸ਼ਣ ਦੀ ਲੋੜ ਸਬੰਧੀ ਫਰਜ਼ੀ ਕਾਲ ਕਰਨ ਵਾਲਿਆਂ ‘ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਅਜਿਹੀਆਂ ਫਰਜ਼ੀ ਕਾਲ ਕਰਨ ਵਾਲਿਆਂ ਖਿਲਾਫ ਹੁਣ ਤੱਕ ਅੱਧੀ ਦਰਜਨ ਦੇ ਕਰੀਬ ਪਰਚੇ ਦਰਜ ਕਰਵਾਏ ਗਏ ਹਨ। ਉਨ•ਾਂ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਜ਼ਿਲ•ਾ ਪ੍ਰਸਾਸ਼ਨ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ, ਤਾਂ ਜੋ ਕਿਸੇ ਵੀ ਵਿਅਕਤੀ ਨੂੰ ਭੁੱਖਾ ਨਾ ਸੌਣਾ ਪਵੇ। ਉਨ•ਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਰਾਸ਼ਣ ਦੀ ਲੋੜ ਸਬੰਧੀ ਫਰਜ਼ੀ ਕਾਲਾਂ ਗੁੰਮਰਾਹਕੁੰਨ ਹਨ। ਉਨ•ਾਂ ਸਖਤ ਹਦਾਇਤ ਕਰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਤਾਂ ਜੋ ਸਹੀ ਅਤੇ ਲੋੜਵੰਦ ਪਰਿਵਾਰਾਂ ਤੱਕ ਸੁਚਾਰੂ ਢੰਗ ਨਾਲ ਰਾਸ਼ਣ ਪਹੁੰਚਾਇਆ ਜਾ ਸਕੇ।  
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply