CANADIAN DOABA TIMES- ਖੇਤੀਬਾੜੀ ਅਫ਼ਸਰ ਯਕੀਨੀ ਬਣਾਉਣ ਕਿ ਜਦੋਂ ਵੀ ਕੋਈ ਬਾਹਰਲੇ ਸੂਬਿਆਂ ਤੋਂ ਕੰਬਾਈਨ ਹਾਰਵੈਸਟਰ ਲੈ ਕੇ ਕਿਸਾਨਾਂ ਦੀ ਫਸਲ ਕੱਟਣ ਲਈ ਆਉਣ ਤਾਂ ਸਬੰਧਤ ਮਜ਼ਦੂਰਾਂ ਨੂੰ ਅਤੇ ਉਨ੍ਹਾਂ ਦੀਆਂ ਮਸ਼ੀਨਾਂ ਨੂੰ ਸੈਨਟਾਇਜ਼ ਜ਼ਰੂਰ ਕੀਤਾ ਜਾਵੇ – ਕਾਹਨ ਸਿੰਘ ਪੰਨੂੰ

ਚੰਡੀਗੜ੍ਹ / ਪਠਾਨਕੋਟ (BUREAU CHIEF RAJINDER RAJAN ) ਪੰਜਾਬ ਦੇ ਖੇਤੀਬਾੜੀ ਪ੍ਰਮੁੱਖ ਸਕੱਤਰ ਕਾਹਨ ਸਿੰਘ ਪੰਨੂੰ ਨੇ ਸਬੰਧਿਤ ਵਿਭਾਗਾਂ ਨੂੰ ਚਿੱਠੀ ਪੱਤਰ ਰਾਹੀਂ ਸੂਚਿਤ ਕੀਤਾ ਹੈ ਕਿ ਪੰਜਾਬ ਵਿੱਚ ਕਣਕ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ ਜਿਸ ਦੇ ਮੱਦੇਨਜ਼ਰ ਲਗਪਗ ਸਤਾਰਾਂ ਹਜ਼ਾਰ ਦੇ ਕਰੀਬ ਕੰਬਾਈਨ ਹਾਰਵੈਸਟਰ ਬਾਹਰਲੇ ਸੂਬਿਆਂ ਤੋਂ ਮੰਗਵਾਣੀ ਪੈਣਗੇ ਤਾਂ ਜੋ ਕਟਿੰਗ ਕਰਵਾਈ ਜਾ ਸਕੇ. ਉਨ੍ਹਾਂ ਕਿਹਾ ਹੈ ਕਿ ਖੇਤੀਬਾੜੀ ਅਫ਼ਸਰ ਇਹ ਯਕੀਨੀ ਬਣਾਉਣ ਕਿ ਜਦੋਂ ਵੀ ਕੋਈ ਬਾਹਰਲੇ ਸੂਬਿਆਂ ਤੋਂ ਕੰਬਾਈਨ ਹਾਰਵੈਸਟਰ ਲੈ ਕੇ ਕਿਸਾਨਾਂ ਦੀ ਫਸਲ ਕੱਟਣ ਲਈ ਆਉਣ ਤਾਂ ਸਬੰਧਤ ਮਜ਼ਦੂਰਾਂ ਨੂੰ ਅਤੇ ਉਨ੍ਹਾਂ ਦੀਆਂ ਮਸ਼ੀਨਾਂ ਨੂੰ
ਸੈਨਟਾਇਜ਼ ਜ਼ਰੂਰ ਕੀਤਾ ਜਾਵੇ . ਉਨ੍ਹਾਂ ਨੇ ਕਿਹਾ ਕੇ ਅਫਸਰ ਵੀ ਯਕੀਨੀ ਬਣਾਉਣ ਕਿ ਕੰਬਾਈਨ ਹਾਰਵੈਸਟਰ ਨਾਲ ਲੱਗੇ ਹੋਏ ਕਰਿੰਦੇ ਕੰਬਾਈਨਾਂ ਨੂੰ ਬਕਾਇਦਾ ਸੈਨੇਟਰਜ਼ ਕਰਨ ਅਤੇ ਨਾਲ ਹੀ ਉਹ ਜਦੋਂ ਰਹਿਣ ਤਾਂ ਇੱਕ ਦੂਜੇ ਤੋ ਦੂਰੀ ਬਣਾਈ ਰੱਖਣ ਅਤੇ ਰਾਤ ਨੂੰ ਰਹਿਣ ਸਮੇਂ ਉਹ ਖੇਤਾਂ ਵਿੱਚ ਹੀ ਰਹਿਣ ਅਤੇ ਪਿੰਡ ਨਾਂ ਆਉਣ.
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply