LATEST : ਸੋਮਵਾਰ ਨੂੰ ਆਈ 21 ਲੋਕਾਂ ਦੀ ਮੈਡੀਕਲ ਰਿਪੋਰਟ ਵਿੱਚੋਂ 6 ਪਾਜੀਟਿਵ

ਅਤੇ 15 ਨੈਗਟਿਵ
ਜਿਲ•ਾ ਪਠਾਨਕੋਟ ਵਿੱਚ  ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ ਹੋਈ 22
ਸੁਜਾਨਪੁਰ ਨਿਵਾਸੀ ਰਾਜ ਰਾਣੀ ਜੋ ਕਰੋਨਾਂ ਪਾਜੀਟਿਵ ਸੀ ਦੀ ਇਲਾਜ ਕਰਵਾਉਂਣ ਦੋਰਾਨ ਹੋ ਚੁੱਕੀ ਹੈ ਮੋਤ
ਪਠਾਨਕੋਟ, 13 ਅਪ੍ਰੈਲ 2020 (RAJINDER RAJAN BUREAU CHIEF)
ਜਿਲ•ਾ ਪਠਾਨਕੋਟ ਵਿੱਚ ਸੋਮਵਾਰ ਨੂੰ ਆਈ 21 ਲੋਕਾਂ ਦੀ ਮੈਡੀਕਲ ਰਿਪੋਰਟ ਵਿੱਚੋਂ 6 ਪਾਜੀਟਿਵ ਅਤੇ 15 ਨੈਗਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਲ•ਾ ਪ੍ਰਸਾਸਨ ਵੱਲੋਂ ਵਿਭਾਗੀ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਅਨੰਦਪੁਰ ਰੜ•ਾਂ ਨਿਵਾਸੀ ਰਾਜ ਕੁਮਾਰ ਅਤੇ ਦੁਨੇਰਾ ਨਿਵਾਸੀ ਯਸ ਪਾਲ ਦੇ ਸੰਪਰਕ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ ਅਤੇ ਨਾਲ ਹੀ ਸੈਂਪਲਿੰਗ ਵੀ ਕਰਵਾਈ ਜਾ ਰਹੀ ਹੈ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸੋਮਵਾਰ ਨੂੰ ਆਈ ਰਿਪੋਰਟ ਅਨੁਸਾਰ ਸੰਤੋਸ ਕੁਮਾਰੀ (67) ਜੋ ਬਗਿਆਲ ਪਿੰਡ ਦੀ ਨਿਵਾਸੀ ਹੈ ਅਤੇ ਰਾਜ ਕੁਮਾਰ ਦੀ ਮਾਤਾ ਦੀ ਮੋਤ ਤੇ ਅਫਸੋਸ ਕਰਨ ਲਈ ਅਨੰਦਪੁਰ ਰੜ•ਾਂ ਆਈ ਹੋਈ ਸੀ ਅਤੇ ਕਰੀਬ ਇੱਕ ਹਫਤਾ ਰਾਜ ਕੁਮਾਰ ਦੇ ਘਰ ਵਿੱਚ ਰਹੀ , ਸੰਤੋਸ ਕੁਮਾਰੀ ਰਿਸਤੇ ਵਿੱਚ ਰਾਜ ਕੁਮਾਰ ਦੀ ਭੈਣ ਲਗਦੀ ਹੈ। ਇਸੇ ਤਰ•ਾ ਅਨੰਦਪੁਰ ਕੂਲੀਆ ਨਿਵਾਸੀ ਨਿਰਮਲਾ (52 ) ਜੋ ਕਿ ਰਾਜ ਕੁਮਾਰ ਦੀ ਭਾਬੀ ਲੱਗਦੀ ਹੈ। ਇਸ ਤੋਂ ਇਲਾਵਾ ਰਾਜ ਕੁਮਾਰ ਦੀ ਬੇਟੀ ਏਕਤਾ (24) , ਅਸੋਕ (59) ਸਪੁੱਤਰ ਲਾਲ ਚੰਦ ਨਿਵਾਸੀ ਅਨੰਦਪੁਰ ਕੂਲੀਆ ਦੀ ਵੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ। ਇਸ ਤੋਂ ਇਲਾਵਾ ਸੁਜਾਨਪੁਰ ਨਿਵਾਸੀ ਰਾਜ ਕੁਮਾਰੀ ਜਿਸ ਦੀ ਇਲਾਜ ਦੋਰਾਨ ਮੋਤ ਹੋ ਗਈ ਸੀ ਉਨ•ਾਂ ਦੇ ਘਰ ਕੰਮ ਕਰਨ ਵਾਲੀ ਕਮਲੇਸ ਕੁਮਾਰੀ ਦੇ ਸੰਪਰਕ ਵਿੱਚੋਂ ਦਵਿੰਦਰ ਸਿੰਘ (78 ) ਸੁਜਾਨਪੁਰ ਅਤੇ ਕਮਲੇਸ ਰਾਣੀ (45) ਨਿਵਾਸੀ ਮੁਹੱਲਾ ਸੇਖਾਂ ਸੁਜਾਨਪੁਰ ਦੀ ਵੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।  ਇਸ ਤੋਂ ਇਲਾਵਾ ਰਾਜ ਕੁਮਾਰ ਨਾਲ ਸੰਪਰਕ ਰੱਖਣ ਵਾਲੇ 15 ਲੋਕਾਂ ਦੀ ਰਿਪੋਰਟ ਨੈਗਟਿਵ ਆਈ ਹੈ ਇਨ•ਾਂ ਲੋਕਾਂ ਦੇ ਮੈਡੀਕਲ ਟੈਸਟ ਲਈ 11 ਅਪ੍ਰੈਲ ਨੂੰ ਸੈਂਪਲ ਭੇਜੇ ਗਏ ਸਨ।
ਜਿਕਰਯੋਗ ਹੈ ਕਿ ਪਹਿਲਾ ਹੀ ਸੁਜਾਨਪੁਰ ਨਿਵਾਸੀ ਰਾਜ ਰਾਣੀ ਦੀ ਇਲਾਜ ਦੋਰਾਨ ਮੋਤ ਹੋ ਗਈ ਸੀ , ਅਤੇ ਇਸ ਤੋਂ ਬਾਅਦ 7 ਅਪ੍ਰੈਲ ਨੂੰ ਰਾਜ ਰਾਣੀ ਦੇ ਪਰਿਵਾਰ ਦੇ ਮੈਂਬਰਾਂ ਦੀ ਕਰੋਨਾ ਰਿਪੋਰਟ ਆਈ ਹੈ ਜਿਸ ਵਿੱਚ ਮਹਿਲਾ ਦਾ ਪਤੀ ਪ੍ਰੇਮ ਪਾਲ ਪੋਜਟਿਵ ਆਇਆ ਸੀ , ਇਸ ਦੇ ਨਾਲ ਹੀ ਰਾਜ ਰਾਣੀ ਦੇ ਪਰਿਵਾਰ ਦੇ 5 ਮੈਂਬਰ ਹੋਰ ਕਰੋਨਾ ਵਾਈਰਸ ਨਾਲ ਪਾਜੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 10 ਅਪ੍ਰੈਲ ਨੂੰ ਜਿਲ•ਾ ਪਠਾਨਕੋਟ ਵਿੱਚ 8 ਲੋਕਾਂ ਦੇ ਹੋਰ ਰਿਪੋਰਟਾਂ ਆਈਆਂ ਹਨ ਅਤੇ ਉਹ ਲੋਕ ਕਰੋਨਾ ਪਾਜੀਟਿਵ ਪਾਏ ਗਏ ਹਨ । ਇਸ ਤੋਂ ਬਾਅਦ ਦੁਨੇਰਾ ਨਿਵਾਸੀ ਇੱਕ ਵਿਅਕਤੀ  ਯਸ ਪਾਲ ਦੀ ਰਿਪੋਰਟ ਕਰੋਨਾ ਪਾਜੀਟਿਵ ਸੀ ਅਤੇ ਹੁਣ ਦੋ ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਉਂਣ ਨਾਲ ਜਿਲ•ਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 22 ਹੋ ਗਈ ਹੈ।
ਉਨ•ਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਅਸੀਂ ਕਰੋਨਾ ਵਾਈਰਸ ਦੇ ਵਿਸਥਾਰ ਤੇ ਤਦ ਹੀ ਕੰਟਰੋਲ ਕਰ ਸਕਦੇ ਹਾਂ ਅਗਰ ਅਸੀਂ ਕਰਫਿਓ ਦੋਰਾਨ ਪੂਰੀ ਤਰ•ਾਂ ਨਾਲ ਆਪਣੇ ਘਰ•ਾਂ ਅੰਦਰ ਰਹਾਗੇ ਅਤੇ ਬਾਹਰ ਨਹੀਂ ਨਿਕਲਾਗੇ। ਉਨ•ਾਂ ਕਿਹਾ ਕਿ ਸੋਸਲ ਡਿਸਟੈਂਸ ਰੱਖ ਕੇ ਹੀ ਅਸੀਂ ਇਸ ਬੀਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply