ਕਾਸ਼ਤਕਾਰਾਂ ਵਲੋਂ ਮਿੱਲ ਦਸੂਹਾ ਦਾ ਘਿਰਾਓ ਕਰਨ ਦੀ ਚੇਤਾਵਾਨੀ, ਪ੍ਰਸਾਸਨ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕਿਸਾਨਾਂ ਤੇ ਮਿੱਲ ਅਧਿਕਾਰੀਆਂ ਦੀ ਹੋਈ ਮੀਟਿੰਗ ਰਹੀ ਬੇਸਿੱਟਾ  

ਗੜ•ਦੀਵਾਲਾ, 4 ਅਕਤੂਬਰ  (ਹਰਪਾਲ ਸਿੰਘ )ਅੱਜ ਗੰਨਾ ਸੰਘਰਸ਼ ਕਮੇਟੀ ਏ.ਬੀ.ਸੂਗਰ ਮਿੱਲ ਰੰਧਾਵਾ ਵਲੋਂ ਪ੍ਰਧਾਨ ਸੁਖਪਾਲ ਸਿੰਘ ਡੱਫਰ ਦੀ ਅਗਵਾਈ ਕਮੇਟੀ ਮੈਂਬਰਾਂ ਦੀ ਗੰਨਾ ਕਾਸਤਕਾਰਾਂ  ਦੀਆ ਸਮੱਸਿਆਵਾਂ ਸਬੰਧੀ ਐਸ.ਡੀ.ਐਮ ਸਰਦਾਰ ਹਰਚਰਨ ਸਿੰਘ ਅਤੇ ਡੀ.ਐਸ.ਪੀ ਦਸੂਹਾ ਏ.ਆਰ ਸ਼ਰਮਾ ਦੀ ਹਾਜ਼ਰੀ ਵਿੱਚ ਐਸ.ਡੀ.ਐਮ ਦਫਤਰ ਦਸੂਹਾ ਵਿਖੇ ਏ.ਬੀ.ਸੂਗਰ ਮਿੱਲ ਰੰਧਾਵਾ (ਦਸੂਹਾ ) ਮਿੱਲ ਮੈਨਜਮੈਂਟ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ। ਜਿਸ ਵਿੱਚ ਗੰਨਾ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਪ੍ਰਸ਼ਾਸਨ ਅਧਿਕਾਰੀਆਂ ਗੰਨਾ ਕਾਸਤਕਾਰਾਂ ਦੇ ਸਮੱਸਿਆਵਾਂ ਸਬੰਧੀ ਜਾਣੂ ਕਰਵਾਉਦਿਆਂ ਦੱਸਿਆਂ ਕਿ ਮਿੱਲ ਮੈਨਜਮੈਂਟ ਵਲੋਂ ਬੀਤੇ ਕੁਝ ਮਹੀਨੇ ਪਹਿਲਾਂ ਮਿੱਲ ਅਧਿਕਾਰੀਆਂ ਵਲੋਂ ਪ੍ਰਸਾਸ਼ਨ ਦੀ ਹਾਜ਼ਰੀ ਵਿੱਚ ਮੰਨਿਆ ਸੀ ਕਿ ਜਲਦ ਤੋ ਜਲਦ ਪਿੱਛਲੇ ਸੀਜ਼ਨ ਦੀ ਗੰਨੇ ਦੀ ਬਕਾਇਆ ਰਾਸ਼ੀ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ ਤੇ ਗੰਨਾ ਬਾਂਡ ਵੀ ਕਰਨ ਲਈ ਛੇਤੀ ਠੋਸ ਕਦਮ ਚੁੱਕੇ ਜਾਣਗੇ। ਪਰ ਨਾ ਤਾ ਗੰਨੇ ਦੀ ਬਕਾਇਆ ਰਾਸੀ ਪਾਈ ਜਾ ਰਹੀ ਹੈ, ਤੇ ਨਾ ਹੀ ਅਗਲੇ ਸੀਜ਼ਨ ਲਈ ਗੰਨਾ ਬਾਂਡ ਕੀਤਾ ਰਾ ਰਿਹਾ ਹੈ। ਇਹ ਜੋ ਕਿ ਕਿਸਾਨਾਂ ਨਾਲ ਸਰਾਸਰ ਧੋਖਾ ਕੀਤਾ ਜਾ ਰਿਹਾ ਹੈ । ਜਿਸ ਸਬੰਧੀ ਐਸ.ਡੀ.ਐਮ ਦਸੂਹਾ ਸਰਦਾਰ ਹਰਚਰਨ ਸਿੰਘ ਵਲੋਂ ਗੰਨਾਂ ਕਾਸਤਕਾਰਾਂ ਦੇ ਮੱਸਲੇ ਨੂੰ ਗੰਭੀਰਤਾਂ ਨਾਲ ਲੈਦਿਆਂ ਮਿੱਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗੰਨਾ ਕਾਸਤਕਾਰਾਂ ਦੀ ਗੰਨੇ ਦੀ ਰਹਿੰਦੀ ਬਕਾਇਆ ਰਾਸੀ ਜਲਦ ਤੋ ਜਲਦ ਉਨ•ਾਂ ਦੇ ਖਾਤਿਆਂ ਵਿੱਚ ਪਾਈ ਜਾਵੇ ਕਿਸਾਨਾਂ ਵਲੋਂ ਬੀਜੀ ਅੱਗਲੇ ਸੀਜ਼ਨ ਲਈ ਗੰਨਾਂ ਦੀ ਫਸਲ ਬਾਂਡ ਕਰਕੇ ਗੁਰਦਵਾਰਿਆਂ ਵਿੱਚ ਲਿਸਟਾ ਲਗਾਈਆ ਜਾਣ ਤਾ ਕਿ ਕਿਸਾਨਾਂ ਨੂੰ ਰਾਹਤ ਮਿੱਲ ਸਕੇ। ਇਸ ਮੌਕੇ ਮਿੱਲ ਅਧਿਕਾਰੀਆਂ ਉੱਕਤ ਹਦਾਇਤਾ ਸਬੰਧੀ ਆਪਣੀ ਸਥਿਤੀ ਸਪੱਸਟ ਕਰਦਿਆਂ ਦੱਸਿਆਂ ਕਿ ਜਿਨ•ਾਂ ਚਿਰ ਅਗਲੇ ਸ਼ੀਜਨ 2018-19 ਲਈ ਸਰਕਾਰ ਗੰਨੇ ਦਾ ਰੇਟ ਤਹਿ ਨਹੀ ਕਰਦੀ ਉਨ•ਾਂ ਚਿਰ ਨਾ ਹੀ ਪੈਮੇਂਟ ਕੀਤੀ ਜਾਵੇਗੀ ਤੇ ਨਾ ਹੀ ਗੰਨਾ ਬਾਂਡ ਕੀਤਾ ਜਾਵੇਗਾ । ਇਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨ ਅਧਿਕਾਰੀਆਂ ਅੱਗੇ ਆਪਣਾ ਦੁਖੜਾ ਸੁਣਾਉਦਿਆ ਕਿਹਾ  ਨਵੰਬਰ ਮਹੀਨੇ ਤੋ ਗੰਨੇ ਦਾ ਸੀਜ਼ਨ ਸੁਰੂ ਹੋ ਜਾਣਾ ਹੈ,ਕਦੋਂ ਗੰਨਾ ਬਾਂਡ ਕਰਨਗੇ ਅਤੇ ਕਦੋਂ ਪੈਮੇਂਟ ਹੋਵੇਗੀ ਕਿਸਾਨ ਤਾ ਪਹਿਲਾ ਹੀ ਆਰਥਿਕ ਪੱਖੋ ਕਮਜ਼ੋਰ ਹਨ, ਮਹਿੰਗੇ ਭਾਅ ਤੇ ਡੀਜ਼ਲ ਫੂਕਕੇ ਪੁੱਤਾ ਵਾਂਗ ਰਾਤਾ ਜਾਗ ਫਸਲਾ ਪਾਲੀਆ ਹਨ, ਜਿਨ•ਾਂ ਦਾ ਸਾਨੂੰ ਵਕਤ ਨਾਲ ਪੈਸਾ ਨਹੀ ਮਿਲਿਆ ਤਾ ਅੱਗੋ ਕੀ ਕਰਾਗੇ। ਇਸ ਮੌਕੇ ਉਨ•ਾਂ ਸਰਕਾਰ ਵੀ ਅਪੀਲ ਕੀਤੀ ਕਿ ਜਲਦ ਤੋ ਜਲਦ ਅਗਲੇ ਸੀਜ਼ਨ ਲਈ ਰੇਟ ਤਹਿ ਕੀਤੇ ਜਾਣ ਤਾ ਕਿ ਕਿਸਾਨਾਂ ਦਾ ਗੰਨਾ ਵੀ ਬਾਂਡ ਹੋ ਸਕੇ ਤੇ ਰਹਿੰਦਾ ਬਕਾਇਆ ਵੀ ਮਿੱਲ ਸਕੇ। ਇਸ ਮੌਕੇ ਕਿਸਾਨਾਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ 12 ਅਕਤੂਬਰ ਨੂੰ ਐਸ.ਡੀ. ਦਫਤਰ ਵਿਖੇ ਦੁਵਾਰਾਂ ਹੋਣ ਵਾਲੀ ਮੀਟਿੰਗ ਤੋ ਪਹਿਲਾਂ ਪਹਿਲਾਂ ਕਿਸਾਨਾਂ ਦੀ ਰਹਿੰਦੀ ਬਕਾਇਆਂ ਪੈਮੇਂਟ ਨਾ ਖਾਤਿਆਂ ਵਿੱਚ ਪਾਈ ਤੇ ਅੱਗਲੇ ਸੀਜ਼ਨ ਲਈ ਗੰਨਾਂ ਬਾਂਡ  ਕਰਨ ਲਈ ਠੋਸ ਕਦਮ ਨਾ ਚੁੱਕੇ ਗਏ ਤਾ ਸਮੂਹ ਗੰਨਾਂ ਕਾਸ਼ਤਕਾਰਾਂ ਅਣਮਿੱਥੇ ਸਮੇਂ ਲਈ ਮਿੱਲ ਦੇ ਗੇਟ ਬੰਦ ਕਰਕੇ ਮਿੱਲ ਦਾ ਘਿਰਾਓ ਕਰਨਗੇ ਜਿਸਦੀ ਸਾਰੀ ਜਿੰਮੇਵਾਰੀ ਸਰਕਾਰ ਪ੍ਰਸਾਸ਼ਨ ਤੇ ਮਿੱਲ ਮੈਨਜਮੈਂਟ ਦੀ ਹੋਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਹੀਰਾਹਾਰ, ਹਰਵਿੰਦਰ ਸਿੰਘ ਜੌਹਲ, ਦਲਵੀਰ ਸਿੰਘ, ਪਰਦੀਪ ਸਿੰਘ, ਗੁਰਮੇਲ ਸਿੰਘ ਬੁੱਢੀਪਿੰਡ, ਜਸਪਾਲ ਸਿੰਘ, ਹਰਵਿੰਦਰ ਸਿੰਘ ਥੇਦਾ, ਮਲਜੀਤ ਸਿੰਘ, ਅਮਰਜੀਤ ਸਿੰਘ ਮਾਹਲਾ,ਖੁਸਵੰਤ ਸਿੰਘ ਬਡਿਆਲ, ਮਨਦੀਪ ਸਿੰਘ ਭਾਨਾ, ਬੂਟਾ ਸਿੰਘ,ਗੁਰਦਿਆਲ ਸਿੰਘ, ਕੁਲਵਿੰਦਰ ਸਿੰਘ, ਜੋਗਿੰਦਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Related posts

Leave a Reply