ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ‘ਤੇ ਪਾਬੰਦੀ 

  • ਐਸ.ਐਮ.ਐਸ. ਕੰਬਾਇਨ ਤੋਂ ਬਿਨ•ਾਂ ਝੋਨੇ ਦੀ ਕਟਾਈ ਕਰਵਾਉਣ ‘ਤੇ ਵੀ ਰਹੇਗੀ ਪਾਬੰਦੀ
    ਹੁਸ਼ਿਆਰਪੁਰ, 4 ਅਕਤੂਬਰ:
    ਜ਼ਿਲ•ਾ ਮੈਜਿਸਟਰੇਟ -ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਜ਼ਿਲ•ਾ ਹੁਸ਼ਿਆਰਪੁਰ ਵਿੱਚ ਝੋਨੇ ਦੀ ਪਰਾਲੀ/ਰਹਿੰਦ-ਖੂਹੰਦ ਨੂੰ ਅੱਗ ਲਗਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ.)  ਕੰਬਾਇਨਾਂ ਤੋਂ ਬਗੈਰ ਝੋਨੇ ਦੀ ਕਟਾਈ ਕਰਵਾਉਣ ‘ਤੇ ਵੀ ਪਾਬੰਦੀ ਰਹੇਗੀ।

ਜਾਰੀ ਕੀਤੇ ਹੁਕਮ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਇਸ ਤੋਂ ਇਲਾਵਾ ਆਲੇ-ਦੁਆਲੇ ਖੜ•ੀ ਫ਼ਸਲ ਜਾਂ ਪਿੰਡ ਵਿੱਚ ਵੀ ਅੱਗ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਹਾਦਸੇ ਵੀ ਵਾਪਰ ਸਕਦੇ ਹਨ। ਜਾਰੀ ਕੀਤਾ ਗਿਆ ਇਹ ਹੁਕਮ ਝੋਨੇ ਦੀ ਕਟਾਈ ਦੇ ਸ਼ੁਰੂ ਹੋਣ ਤੋਂ 30 ਨਵੰਬਰ 2018 ਤੱਕ ਲਾਗੂ ਰਹੇਗਾ।

Related posts

Leave a Reply