LATEST ::> ਪੰਜਾਬ ਕਾਂਗਰਸ ਦਾ ‘ਜੈਕਾਰਾ ਜੈ ਘੋਸ਼ ਦਿਵਸ’ ਅੱਜ, ਸ਼ਾਮ 6 ਵਜੇ ਲਾਓ ‘ਬੋਲੇ ਸੋ ਨਿਹਾਲ…’ ਜਾਂ ‘ਹਰ ਹਰ ਮਹਾਦੇਵ’ ਦੇ ਜੈਕਾਰੇ- ਜ਼ਿਲ੍ਹਾ ਪ੍ਰਧਾਨ ਕੁਲਦੀਪ ਨੰਦਾ


ADESH PARMINDER SINGH
CANADIAN DOABA TIMES


HOSHIARPUR :: ਜ਼ਿਲ੍ਹਾ ਪ੍ਰਧਾਨ ਕੁਲਦੀਪ ਨੰਦਾ (DISTT. HOSHIARPUR) ਨੇ ਆਪਣੇ ਸਾਰੇ ਕਾਂਗਰਸੀ ਸਾਥੀਆਂ ਨੂੰ ਕਿਹਾ ਹੈ ਕਿ ਕਾਂਗਰਸ ਪਾਰਟੀ ਅੱਜ ‘‘ਜੈਕਾਰਾ ਜੈ ਘੋਸ਼ ਦਿਵਸ’’ ਮਨਾਏਗੀ ਤਾਂ ਜੋ ਇਸ ਦਿਨ ਇਕ ਪਾਸੇ ਜਿੱਥੇ ਸਾਡੇ ਕੋਰੋਨਾ ਯੋਧਿਆਂ ਨੂੰ ਸ਼ੁਕਰੀਆ ਕਿਹਾ ਜਾ ਸਕੇ, ਉਥੇ ਹੀ ਪੰਜਾਬ ਸਰਕਾਰ ਨਾਲ ਇਕਜੁੱਟਤਾ ਪ੍ਰਗਟ ਕਰਨ ਦੇ ਨਾਲ-ਨਾਲ ਕੇਂਦਰ ਸਰਕਾਰ ਤਕ ਪੰਜਾਬ ਨੂੰ ਵਿੱਤੀ ਪੈਕੇਜ ਦੇਣ ਦੀ ਮੰਗ ਵੀ ਉਠਾਈ ਜਾ ਸਕੇ।
SUNDAY ਨੂੰ ਜਾਰੀ ਬਿਆਨ ‘ਚ ਜਾਖੜ ਨੇ ਦੱਸਿਆ ਕਿ ਇਸ ਸਮੇਂ ਅਸੀਂ ਕੋਰੋਨਾ (ਕੋਵਿਡ 19) ਬਿਮਾਰੀ ਖਿਲਾਫ਼ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਜੰਗ ਲੜ ਰਹੇ ਹਾਂ। ਇਹ ਇਕ ਅਜਿਹੀ ਕੁਦਰਤੀ ਆਫ਼ਤ ਸਾਡੇ ਸਭ ‘ਤੇ ਆਣ ਪਈ ਹੈ ਜਿਸ ਦਾ ਸਾਨੂੰ ਚਿੱਤ ਚੇਤਾ ਵੀ ਨਹੀਂ ਸੀ ਪਰ ਫਿਰ ਵੀ ਪੰਜਾਬ ਨੇ ਇਸ ਬਿਮਾਰੀ ਨੂੰ ਹਰਾਉਣ ਲਈ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿਚ ਆਪਣੀ ਸਮੱਰਥਾ ਨੂੰ ਪਛਾਣਿਆ ਹੈ ਅਤੇ ਅਸੀਂ ਇਸ ਦੇ ਪਸਾਰ ਨੂੰ ਕਾਫੀ ਹੱਦ ਤੱਕ ਕਾਬੂ ‘ਚ ਰੱਖਣ ਵਿਚ ਕਾਮਯਾਬ ਹੋਏ ਹਾਂ।

(ਜ਼ਿਲ੍ਹਾ ਪ੍ਰਧਾਨ ਕੁਲਦੀਪ ਨੰਦਾ)
ਜ਼ਿਲ੍ਹਾ ਪ੍ਰਧਾਨ ਕੁਲਦੀਪ ਨੰਦਾ ਕਿਹਾ ਹੈ ਕਿ ਇਸ ਲਈ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਮੰਗ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਤੱਕ ਪੰਜਾਬ ਦੀ ਅਵਾਜ ਪਹੁੰਚਾਉਣ ਲਈ ਅਤੇ ਸਾਡੇ ਸਮੂਚੇ ਡਾਕਟਰੀ ਅਮਲੇ, ਪੁਲਿਸ ਵਿਭਾਗ, ਸਫਾਈ ਕਰਮੀਆਂ, ਸਮਾਜ ਸੇਵੀਆਂ ਅਤੇ ਹੋਰ ਸਾਰੇ ਵਿਭਾਗਾਂ ਦਾ ਸਾਡੇ ਵੱਲੋਂ ਧੰਨਵਾਦ ਕਰਨ ਲਈ ਮਿਤੀ 20 ਅਪੈਲ 2020 ਦਿਨ ਸੋਮਵਾਰ ਨੂੰ ਸ਼ਾਮ 6 ਵਜੇ ਆਪਣੇ ਘਰਾਂ ਦੇ ਅੰਦਰ ਰਹਿੰਦੇ ਹੋਏ ਹੀ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਬੁਲਾਏ ਜਾਣ ਜਾਂ ‘ਹਰ ਹਰ ਮਹਾਦੇਵ’ ਦਾ ਜੈ ਘੋਸ਼ ਕਰਨ ਕੀਤਾ ਜਾਵੇ। ਉਨਾਂ ਨੇ ਦੱਸਿਆ ਕਿ ਇਸ ਸਬੰਧੀ ਪਾਰਟੀ ਦੇ ਸਮੂਹ ਵਿਧਾਇਕਾਂ ਅਤੇ ਅਹੁਦੇਦਾਰਾਂ ਨੂੰ ‘‘ਜੈਕਾਰਾ ਜੈ ਘੋਸ਼ ਦਿਵਸ’’ ਮਨਾਉਣ ਲਈ ਕਿਹਾ ਗਿਆ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply