LATEST : BUREAU RAJAN- ਲੋਕਾਂ ਨੂੰ ਕੋਰੋਨਾ ਬਿਮਾਰੀ ਬਾਰੇ ਜਾਗਰੂਕ ਕਰਨ ਵਿੱਚ ਹੈਲਥ ਇੰਸਪੈਕਟਰ ਅਤੇ ਹੈਲਥ ਵਰਕਰਾਂ ਅਤੇ ਆਸਾਂ ਵਰਕਰਾਂ ਦਾ ਰੋਲ ਬਹੁਤ ਅਹਿਮ – ਰਾਜ ਕੁਮਾਰ ਬਿੱਟੂ

ਲੋਕਾਂ ਨੂੰ ਕੋਰੋਨਾ ਬਿਮਾਰੀ ਬਾਰੇ ਜਾਗਰੂਕ ਕਰਨ ਵਿੱਚ ਹੈਲਥ ਇੰਸਪੈਕਟਰ ਅਤੇ ਹੈਲਥ ਵਰਕਰਾਂ ਅਤੇ ਆਸਾਂ ਵਰਕਰਾਂ ਦਾ ਰੋਲ ਬਹੁਤ ਅਹਿਮ – ਰਾਜ ਕੁਮਾਰ ਬਿੱਟੂ

RAJINDER RAJAN (BUREAU)
PATHANKOT
CANADIAN DOABA TIMES


ਸੁਜਾਨਪੁਰ ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੇ ਡਾਕਟਰ ਅਤੇ ਹੋਰ ਸਿਹਤ ਅਮਲਾ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਅਤੇ ਹੈਲਥ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰ ਰਹੇ ਹਨ। ਪੰਜਾਬ ਸਰਕਾਰ ਦੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਸੀ.ਐੱਚ.ਸੀ ਘਰੋਟ ਦੇ ਐੱਸ.ਐੱਮ.ਓ ਡਾ. ਬਿੰਦੂ ਗੁਪਤਾ ‌ਦੀ ਅਗਵਾਈ ਹੇਠ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ , ਗੁਰਮੁਖ ਸਿੰਘ , ਦਿਲਬਾਗ ਸਿੰਘ , ਭੁਪਿੰਦਰ ਸਿੰਘ ਵਲੋਂ ਸੀਐੱਚਸੀ ਘਰੋਟਾ ਅਧੀਨ ਆਉਂਦੇ ਪਿੰਡਾਂ ਅਤੇ ਕਸਬਿਆਂ ਜਿਨ੍ਹਾਂ ਵਿਚ ਸੁਜਾਨਪੁਰ ਸਿਟੀ ਪਠਾਨਕੋਟਵਿੱਚ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਦੱਸਿਆ।
ਹੈਲਥ ਇੰਸਪੈਕਟਰਾਂ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਕਿ ਇਹ ਵਾਇਰਸ ਓਨਾ ਚਿਰ ਤੁਹਾਡੇ ਘਰ ਨਹੀਂ ਆਵੇਗਾ ਜਿਨ੍ਹਾ ਚਿਰ ਇਸ ਨੂੰ ਕੋਈ ਬਾਹਰੋਂ ਜਾ ਕੇ ਨਹੀਂ ਲਿਆਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਮਜਬੂਰੀ ਵੱਸ ਬਾਹਰ ਜਾਣਾ ਵੀ ਪੈਂਦਾ ਹੈ ਤਾਂ ਆਪਣੇ ਮੂੰਹ ਨੂੰ ਢੱਕ ਕੇ ਬਾਹਰ ਜਾਇਆ ਜਾਵੇ। ਦੂਸਰੇ ਵਿਅਕਤੀਆਂ ਕੋਲੋਂ ਘੱਟੋ-ਘੱਟ 2 ਮੀਟਰ ਦੀ ਦੂਰੀ ਜਰੂਰ ਬਣਾ ਕੇ ਰੱਖੀ ਜਾਵੇ ਅਤੇ ਵਾਰ-ਵਾਰ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਖੰਘ, ਜੁਕਾਮ, ਬੁਖਾਰ ਜਾਂ ਸਾਹ ਲੈਣ ਵਿੱਚ ਪਰੇਸ਼ਾਨੀ ਹੋਵੇ ਤਾਂ ਉਸ ਨੂੰ ਤੁਰੰਤ ਸਿਹਤ ਵਿਭਾਗ ਨਾਲ ਰਾਬਤਾ ਕਰਨਾ ਚਾਹੀਦਾ ਹੈ।
ਕਸਬਾ ਸਜਾਨਪੁਰ ਦੇ ਭਾਜਪਾ ‌ਨੇਤਾ ਰਾਜ ਕੁਮਾਰ ਬਿੱਟੂ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਬਿਮਾਰੀ ਬਾਰੇ ਜਾਗਰੂਕ ਕਰਨ ਵਿੱਚ ਹੈਲਥ ਇੰਸਪੈਕਟਰ ਅਤੇ ਹੈਲਥ ਵਰਕਰਾਂ ਅਤੇ ਆਸਾਂ ਵਰਕਰਾਂ ਦਾ ਰੋਲ ਬਹੁਤ ਅਹਿਮ ਹੈ ਜ਼ੋ ਫਰੰਟ ਲਾਈਨ ਤੇ ਲੜਾਈ ਲੜ ਰਹੇ ਹਨ ਇਨ੍ਹਾਂ ਕਰਮਚਾਰੀਆਂ ਦੀ ਬਦੌਲਤ ਲੋਕਾਂ ਵਿੱਚ ਜਾਗਰੂਕਤਾ ਆਈ ਹੈ। ਉਹਨਾਂ ਕਿਹਾ ਕਿ ਇਹ ਕਰਮਚਾਰੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪਿੰਡੋ-ਪਿੰਡੀ ਅਤੇ ਕਸਬਿਆਂ , ਸ਼ਹਿਰਾਂ ‌ਵਿਚ ਲੋਕਾਂ ਦੀ ਖਬਰਸਾਰ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਸਮਝਾ ਰਹੇ ਹਨ। ਸਾਨੂੰ ਸਭ ਨੂੰ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਕਹਿਣ ਅਨੁਸਾਰ ਚੱਲਣਾ ਚਾਹੀਦਾ ਹੈ ਤਾਂ ਕਿ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply