ਜਿਲ•ਾ ਪਠਾਨਕੋਟ ਵਿੱਚ ਕਰਫਿਓ ਰਹੇਗਾ ਪਹਿਲਾ ਦੀ ਤਰ•ਾਂ ਜਾਰੀ , ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਿੱਤੀਆਂ ਜਾਣਗੀਆਂ ਛੋਟਾ


ਜਿਲ•ਾ ਪਠਾਨਕੋਟ ਵਿੱਚ ਕਰਫਿਓ ਰਹੇਗਾ ਪਹਿਲਾ ਦੀ ਤਰ•ਾਂ ਜਾਰੀ , ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਿੱਤੀਆਂ ਜਾਣਗੀਆਂ ਛੋਟਾ

ਜਿਲ•ਾ ਪ੍ਰਸਾਸਨ ਵੱਲੋਂ ਦਿੱਤੀਆਂ ਛੋਟਾਂ ਲਈ ਜਿਲ•ਾਂ ਪੱਧਰ ਤੇ ਬਣਾਈ ਗਈ ਕਮੇਟੀ ਦੀ ਮਨਜੂਰੀ ਅਤਿ ਜਰੂਰੀ
ਇਹ ਛੋਟਾਂ ਕੰਟੇਨਮੈਂਟ ਜੋਨਜ਼ ਵਿੱਚ ਲਾਗੂ ਨਹੀਂ ਹੋਣਗੀਆਂ


ਪਠਾਨਕੋਟ 25 ਅਪ੍ਰੈਲ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )

ਸ. ਗੁਰਪ੍ਰੀਤ ਸਿੰਘ ਖਹਿਰਾ ਆਈ. ਏ. ਐਸ. ਜਿਲ•ਾ ਮੈਜਿਸਟ੍ਰੇਟ ਪਠਾਨਕੋਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਰੋਨਾ ਵਾਈਰਸ ਕੋਵਿਡ-19 ਦੀ ਮਹਾਮਾਰੀ ਦੇ ਚਲਦਿਆਂ ਜਿਲ•ਾ ਪਠਾਨਕੋਟ ਵਿੱਚ ਕਰਫਿਓ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ ਪਰ ਭਾਰਤ ਸਰਕਾਰ ਦੇ ਜਾਰੀ ਆਦੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ 23 ਮਾਰਚ ਰਾਹੀ ਜਾਰੀ ਕਰਫਿਓ ਹੁਕਮਾਂ ਵਿੱਚ ਪਹਿਲਾ ਦਿੱਤੀਆਂ ਗਈਆਂ ਛੋਟਾਂ ਤੋਂ ਇਲਾਵਾ ਹੋਰ ਛੋਟਾਂ ਦਿੱਤੀਆਂ ਜਾ ਰਹੀਆਂ ਹਨ । ਉਨ•ਾਂ ਕਿਹਾ ਕਿ ਇਹ ਛੋਟਾਂ ਕੰਟੇਨਮੈਂਟ ਜੋਨਜ਼ ਵਿੱਚ ਲਾਗੂ ਨਹੀਂ ਹੋਣਗੀਆਂ। ਪਰ ਇਨ•ਾਂ ਛੋਟਾਂ ਲਈ ਜਿਲ•ਾਂ ਪੱਧਰ ਤੇ ਬਣਾਈ ਗਈ ਕਮੇਟੀ ਦੀ ਪ੍ਰਵਾਨਗੀ ਲੈਣਾ ਬਹੁਤ ਹੀ ਜਰੂਰੀ ਹੋਵੇਗੀ ।
ਉਨ•ਾਂ ਕਿਹਾ ਕਿ ਕਿਸੇ ਵੀ ਤਰ•ਾਂ ਦੀ ਛੋਟ ਲਈ ਨਿਰਧਾਰਤ ਕੀਤੀ ਗਈ ਜਿਲ•ਾਂ ਪੱਧਰੀ ਕਮੇਟੀ ਤੋਂ ਪ੍ਰਵਾਨਗੀ ਲੈਣੀ ਬਹੁਤ ਜਰੂਰੀ ਹੈ। ਉਨ•ਾਂ ਦੱਸਿਆ ਕਿ ਜਿਲ•ਾ ਪੱਧਰੀ ਕਮੇਟੀ ਵਿੱਚ ਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਚੈਅਰਮੈਨ, ਅਰੂਣ ਭੰਡਾਰੀ ਜੀ.ਐਮ. ਡੀ.ਆਈ.ਸੀ. ਬਟਾਲਾ ਮੈਂਬਰ, ਕੁੰਵਰ ਡਾਵਰ ਕਿਰਤ ਤੇ ਸੁਲਾਹ ਅਫਸ਼ਰ ਪਠਾਨਕੋਟ ਮੈਂਬਰ, ਪਰਮਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇੰਤ ਅਫਸ਼ਰ ਮੈਂਬਰ ਅਤੇ ਸਬੰਧਤ ਖੇਤਰ ਦਾ ਸਬੰਧਤ ਵਿਭਾਗ ਦਾ ਐਕਸੀਅਨ ਵੀ ਇਸ ਕਮੇਟੀ ਦਾ ਮੈਂਬਰ ਹੈ।
ਉਨ•ਾਂ ਕਿਹਾ ਕਿ ਵਿਸਵ ਸਿਹਤ ਸੰਗਠਨ (ਡਬਲਯੂ. ਐਚ.ਓ.) ਵੱਲੋਂ ਕੋਵਿਡ19 ਨੂੰ ਪਹਿਲਾਂ ਹੀ ਮਹਾਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਰਾਸਟਰੀ ਆਫਤ ਪ੍ਰਬੰਧਨ ਅਥਾਰਟੀ ਵੱਲੋਂ ਵੀ ਕੋਵਿਡ19 ਮਹਾਮਾਰੀ ਨੂੰ ਦੇਸ ਲਈ ਖਤਰਾ ਮੰਨਦੇ ਹੋਏ ਪੂਰੇ ਦੇਸ ਵਿੱਚ ਤਾਲਾਬੰਦੀ ਲਾੱਕ ਡਾਊਨ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਕੋਵਿਡ 19 ਮਹਾਮਾਰੀ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ National 4isaster Management 1ct.੨੦੦੫ ਅਤੇ  5pidemic diseases 1ct,੧੮੯੭ ਪਹਿਲਾ ਹੀ ਲਾਗੂ ਕੀਤਾ ਜਾ ਚੁੱਕਾ ਹੈ।
ਉਨ•ਾਂ ਕਿਹਾ ਕਿ 23 ਮਾਰਚ 2020 ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜਿਲ•ਾ ਪਠਾਨਕੋਟ ਵਿੱਚ ਪਹਿਲਾ ਹੀ ਕਰਫਿਓ ਲੱਗਾ ਹੋਇਆ ਹੈ। ਇਸ ਹੁਕਮ ਦੇ ਸੁਰੂਆਤ ਵਿੱਚ ਇਹ ਗੱਲ ਸਪੱਸਟ ਕੀਤੀ ਜਾਂਦੀ ਹੈ ਕਿ ਕੋਵਿਡ 19 ਨੂੰ ਧਿਆਨ ਵਿੱਚ ਰੱਖਦੇ ਹੋਏ ਉਪਰੋਕਤ ਹੁਕਮ ਅਨੁਸਾਰ ਜਿਲ•ਾ ਪਠਾਨਕੋਟ ਦੀ ਹਦੂਦ ਵਿੱਚ ਅਗਲੇ ਹੁਕਮਾਂ ਤੱਕ ਇਹ ਕਰਫਿਓ ਜਾਰੀ ਰਹੇਗਾ।
ਉਨ•ਾਂ ਦੱਸਿਆ ਕਿ ਕੇਵਲ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸਾਂ ਅਨੁਸਾਰ ਕਰਫਿਓ ਦੋਰਾਨ ਜਿਲ•ੇ ਦੇ ਕੂਝ ਖੇਤਰਾਂ ਵਿੱਚ ਗਤੀਵਿਧੀਆਂ ਨੂੰ ਆਰਜੀ ਤੋਰ ਤੇ ਮੁੜ ਵਿਚਾਰਨ ਦਾ ਫੈਂਸਲਾ ਕੀਤਾ ਗਿਆ ਹੈ ਜਦੋਂ ਕਿ ਜੇਕਰ ਇਸ ਹੁਕਮ ਤੋਂ ਬਾਅਦ ਲੋਕ ਗੈਰ ਜਰੂਰੀ ਕੰਮਾਂ ਲਈ ਵੱਡੀ ਸੰਖਿਆ ਵਿੱਚ ਬਾਹਰ ਆਉਂਦੇ ਹਨ ਤਾਂ ਇਹ ਹੁਕਮ ਵਾਪਿਸ ਲਿਆ ਜਾ ਸਕਦਾ ਹੈ।
ਉਨ•ਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਤੇ ਪੰਜਾਬ ਸਰਕਾਰ ਦੇ ਨਿਆਂ ਅਤੇ ਗ੍ਰਹਿ ਮਾਮਲੇ ਵਿਭਾਗ ਦੇ ਆਦੇਸਾਂ ਅਨੁਸਾਰ ਦੇਸ ਵਿੱਚ ਕੂਝ ਗਤੀਵਿਧੀਆਂ ਨੂੰ ਖੋਲਣ ਦੀ ਆਗਿਆ ਦੇਣ ਸਬੰਧੀ ਅਗਵਾਹੀ ਲੀਹਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਵਿੱਚ ਇਹ ਵੀ ਸਪੱਸਟ ਕੀਤਾ ਗਿਆ ਹੈ ਕਿ ਇਹ ਦਿਸ਼ਾ ਨਿਰਦੇਸ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਨਿਰਧਾਰਤ ਕੀਤੇ ਗਏ ਕੰਟੇਨਮੈਂਟ ਜੋਨਜ਼ ਵਿੱਚ ਲਾਗੂ ਨਹੀਂ ਹੋਣਗੇ ਅਤੇ ਇਨ•ਾਂ ਕੰਟੇਨਮੈਂਟ ਜੋਨਜ਼ ਵਿੱਚ ਕਰਫਿਓ ਪਹਿਲਾ ਦੀ ਤਰ•ਾਂ ਸਖਤੀ ਨਾਲ ਲਾਗੂ ਰਹੇਗਾ ਅਤੇ ਕਿਸੇ ਵੀ ਤਰ•ਾਂ ਦੀ ਕੋਈ ਛੋਟ ਨਹੀਂ ਵਿਚਾਰੀ ਜਾਵੇਗੀ।
ਉਨ•ਾ ਕਿਹਾ ਕਿ ਜਿਲ•ਾ ਪਠਾਨਕੋਟ ਵਿੱਚ ਹੁੱਣ ਤੱਕ ਕੋਵਿਡ 19 ਦੇ ਕੂੱਲ 24 ਪਾਜਿਟਿਵ ਕੇਸ ਪਾਏ ਗਏ ਹਨ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ•ਾ ਪਠਾਨਕੋਟ ਨੂੰ ਸੁਜਾਨਪੁਰ (ਸਹਿਰੀ), ਅਨੰਦਪੁਰ ਰੜ•ਾ , ਪਿੰਡ ਸਾਰਟੀ, ਟੀ-3 ਜੁਗਿਆਲ ਕਲੋਨੀ ਸਾਹਪੁਰਕੰਡੀ, ਮਾਮੂੰਨ ਅਤੇ ਪਿੰਡ ਬਗਿਆਲ ਵਿਖੇ ਕੰਟੇਨਮੈਂਟ ਜੋਨਜ਼ ਘੋਸਿਤ ਕੀਤੇ ਗਏ ਹਨ ।  ਇਨ•ਾਂ ਵਿੱਚੋਂ ਸਹਿਰੀ ਕੰਟੇਨਮੈਂਟ ਜੋਨਜ਼ ਵਿੱਚ ਸੁਜਾਨਪੁਰ (ਸਹਿਰੀ) ਅਤੇ ਮੁਹੱਲਾ ਆਨੰਦਪੁਰ ਰੜ•ਾਂ ਸਾਮਿਲ ਕੀਤਾ ਗਿਆ ਹੈ। ਦੂਸਰੇ ਖੇਤਰਾਂ ਵਿੱਚ ਪੇਂਡੂ ਕੰਟੇਨਮੈਂਟ ਜੋਨਜ਼ ਵਿੱਚ ਟੀ-3 ਜੁਗਿਆਲ ਸਾਹਪੁਰਕੰਡੀ ਟਾਊਨਸਿਪ , ਪਿੰਡ ਸਾਰਟੀ ਟੀਕਾ ਟਰੋਟਵਾਂ (ਦੋਨੋ ਤਹਿਸੀਲ ਧਾਰਕਲ•ਾਂ), ਪਿੰਡ ਬਗਿਆਲ ਅਤੇ ਮਾਮੂਨ (ਦੋਨੋ ਤਹਿਸੀਲ ਪਠਾਨਕੋਟ) ਸਾਮਲ ਕੀਤੇ ਗਏ ਹਨ।
ਉਨ•ਾਂ ਕਿਹਾ ਕਿ ਸਮੇਂ ਸਮੇਂ ਤੇ ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਕੰਟੇਨਮੈਂਟ ਜੋਨਜ਼  ਦੀ ਲਿਸਟ ਰਿਵਾਇਜ ਕੀਤੀ ਜਾਂਦੀ ਰਹੇਗੀ ਅਤੇ ਇਹ ਹੁਕਮ ਭਵਿੱਖ ਵਿੱਚ ਨਵੇਂ ਸਾਮਲ ਕੀਤੇ ਜਾਣ ਵਾਲੇ ਅਜਿਹੇ ਕੰਟੇਨਮੈਂਟ ਜੋਨਜ਼ ਤੇ ਵੀ ਲਾਗੂ ਹੋਣਗੇ।

ਉਨ•ਾਂ ਕਿਹਾ ਕਿਹਾ ਕਿ ਦਿੱਤੀਆਂ ਜਾ ਰਹੀਆਂ ਛੋਟਾਂ ਵਿੱਚ ਕਾਰਪੋਰੇਸਨ, ਨਗਰ ਪੰਚਾਇਤ ਅਤੇ ਨਗਰ ਕੌਸਲ ਦੀ ਹੱਦ ਤੋਂ ਬਾਹਰ ਪੇਂਡੂ ਖੇਤਰਾਂ ਵਿੱਚ ਚਲ ਰਹੀਆਂ ਇੰਡਸਟ੍ਰੀਜ ਵਿਖੇ ਜਿਵੇ ਦਵਾਈਆਂ, ਖਾਣ ਪੀਣ ਦਾ ਸਾਮਾਨ, ਮੈਡੀਕਲ ਉਪਕਰਨ ਅਤੇ ਇਨ•ਾਂ ਨਾਲ ਸਬੰਧਤ ਕੱਚਾ ਮਾਲ ਆਦਿ , ਪੈਕਿੰਗ ਮਟੀਰਿਅਲ ਵਾਲੀ ਇੰਡਸਟ੍ਰੀ, ਆਈ.ਟੀ. ਹਾਰਡਵੇਅਰ ਨਾਲ ਜੂੜੀ ਹੋਈ ਇੰਡਸਟ੍ਰੀਜ ਅਤੇ ਉਹ ਉਦਯੋਗਿਕ ਯੂਨਿਟ ਜਿਵੈ ਇੱਟ ਭੱਠੇ, ਤੇਲ ਅਤੇ ਗੈਸ ਰਿਫਾਇੰਟਰੀਜ ਆਦਿ
ਉਨ•ਾਂ ਕਿਹਾ ਕਿ ਉਪਰੋਕਤ ਸਰਤਾ ਅਨੁਸਾਰ ਕੋਈ ਵੀ ਫੈਕਟਰੀ ਮਾਲਕ ਲਾੱਕ ਡਾਊਨ ਦੋਰਾਨ ਫੈਕਟਰੀ ਚਲਾਉਂਣਾ ਚਾਹੁੰਦਾ ਹੈ ਤਾਂ ਉਪਰੋਕਤ ਕਮੇਟੀ ਦੇ ਚੇਅਰਮੈਨ ਏ.ਡੀ.ਸੀ. (ਜ) ਨੂੰ ਲਿਖਿਤ ਤੋਰ ਤੇ ਅਪਲਾਈ ਕਰੇਗਾ ਇਸ ਸਰਤ ਨਾਲ ਕਿ ਉਹ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੇਗਾ। ਉਨ•ਾਂ ਕਿਹਾ ਕਿ ਮੰਨਜੂਰੀ ਮਿਲਣ ਤੋਂ ਬਾਅਦ ਅਗਰ ਫੈਕਟਰੀ ਵਿੱਚ ਕੋਈ ਮਜਦੂਰ ਬੀਮਾਰ ਹੁੰਦਾ ਹੈ ਜਾਂ ਕਰੋਨਾ ਵਾਈਰਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਇਹ ਜਿਮੇ•ਦਾਰ ਫੈਕਟਰੀ ਮਾਲਕ ਦੀ ਹੋਵੇਗੀ ਕਿ ਉਹ ਇਸ ਦੀ ਜਾਣਕਾਰੀ ਸਿਵਲ ਹਸਪਤਾਲ ਪਠਾਨਕੋਟ ਨੂੰ ਦੇਵੇਗਾ ।
ਉਨ•ਾਂ ਕਿਹਾ ਕਿ ਮਗਨਰੇਗਾ ਅਧੀਨ ਕਾਰਜ ਕੀਤੇ ਜਾ ਸਕਦੇ ਹਨ ਪਰ ਸੋਸਲ ਡਿਸਟੈਂਸ ਦੀ ਪਾਲਣਾ ਕੀਤੀ ਜਾਵੇ ਅਤੇ ਮਾਸਕ ਲਗਾਉਂਣਾ ਜਰੂਰੀ ਹੋਵੇਗਾ। ਉਨ•ਾਂ ਕਿਹਾ ਕਿ ਛੋਟ ਦੇ ਦੋਰਾਨ ਡਿਫੈਂਸ ਨਾਲ ਸਬੰਧਤ,ਪੁਲਿਸ, ਹੋਮ ਗਾਰਡ, ਸਿਵਲ ਡਿਫੈਂਸ, ਫਾਅਰ ਐਂਡ ਐਮਰਜੈਂਸੀ ਸਰਵਸਿਸ, ਜੇਲ ਅਤੇ ਨਿਗਮ ਵੱਲੋਂ ਦਿੱਤੀਆਂ ਜਰੂਰੀ ਸੇਵਾਵਾਂ, ਸਿਹਤ ਤੇ ਪਰਿਵਾਰ ਭਲਾਈ, ਆਪਦਾ ਪ੍ਰਬੰਧਨ, ਅਗੇਤੀਆਂ ਚੇਤਾਵਨੀਆਂ ਏਜੰਸੀਆਂ (ਆਈ.ਐਮ.ਓ., ਆਈ.ਐਨ.ਸੀ.ਓ.ਆਈ.ਐਸ., ਐਸ.ਏ.ਐਸ.ਈ., ਨੈਸਨਲ ਸੈਂਟਰ ਆਫ ਸੈਸਮੋਲੋਜੀ , ਸੀ.ਡਬਲਯ.ਸੀ, ਐਨ.ਆਈ.ਸੀ., ਐਫ.ਸੀ.ਆਈ., ਐਨ.ਵਾਈ.ਕੇ., ਐਨ.ਸੀ.ਸੀ., ਅਤੇ ਕਸਟਮ ਵਿਭਾਗ ਬਿਨ੍ਰ•ਾ ਕਿਸੇ ਪਾਬੰਦੀ ਤੋਂ ਕੰਮ ਕਰਨਗੇ। ਉਨ੍ਰਾਂ ਕਿਹਾ ਕਿ ਲਾੱਕ ਡਾਊਨ ਜਾਰੀ ਰਹੇਗਾ ਅਤੇ ਮੈਡੀਕਲ ਅਤੇ ਕਰਿਆਨਾ ਆਦਿ ਸਾਮਾਨ ਦੀ ਸਪਲਾਈ ਡੋਰ ਟੂ ਡੋਰ ਹੀ ਕੀਤੀ ਜਾਵੇਗੀ।
ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਵਿੱਤੀ ਸੈਕਟਰ ਨਾਲ ਸਬੰਧਤ ਆਈ.ਆਰ.ਡੀ.ਏ.ਆਈ ਅਤੇ ਇੰਸੋਰੇਂਨਸ ਕੰਪਨੀਆਂ 10 ਤੋਂ 5 ਵਜੇ ਤੱਕ ਦਫਤਰੀ ਕੰਮ ਲਈ ਹੀ ਖੁੱਲਣਗੀਆਂ ਅਤੇ ਆਮ ਜਨਤਾ ਦੇ ਕਾਰਜ ਨਹੀਂ ਕਰਨਗੀਆਂ। ਉਨ•ਾਂ ਕਿਹਾ ਕਿ ਬੈਂਕ ਬ੍ਰਾਂਚ, ਬੈਕਿੰਗ ਆੱਪਰੇਸਨ ਨਾਲ ਸਬੰਧਤ ਆਈ.ਟੀ. ਵੈਂਡਰ,  ਬੈਕਿੰਗ ਕੋਰਸਪੋਨਡੈਂਟਸ, ਏ.ਟੀ.ਐਮ ਅਤੇ ਕੈਸ ਮੈਨੇਜਮੈਂਟ ਏਜੰਸੀਆਂ ਸਵੇਰੇ 10 ਵਜੋ ਤੋਂ 5 ਵਜੇ ਤੱਕ ਖੁੱਲਣਗੀਆਂ ਅਤੇ ਏ.ਟੀ.ਐਮ. ਸਵੇਰੇ 8 ਵਜੇ ਤੋਂ ਸਾਮ 8 ਵਜੇ ਤੱਕ ਖੁੱਲੇ ਰਹਿਣਗੇ ਅਤੇ ਇਨ•ਾਂ ਕਾਰਜਾਂ ਦੋਰਾਨ ਸੋਸਲ ਡਿਸਟੈਂਸ ਦਾ ਵਿਸ਼ੇਸ ਧਿਆਨ ਰੱਖਿਆ ਜਾਵੇਗਾ। ਉਨ•ਾਂ ਕਿਹਾ ਕਿਸੇ ਵੀ ਤਰ•ਾਂ ਦੀ ਪੈਂਨਸਨ ਜੋ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਹੈ ਉਹ ਮਿਲੇਗੀ , ਇਸ ਤੋਂ ਇਲਾਵਾ ਆਂਗਣਵਾੜੀ ਵਰਕਰ 15 ਦਿਨ•ਾਂ ਵਿੱਚ ਇੱਕ ਵਾਰ ਘਰ ਦੇ ਦਰਵਾਜੇ ਤੇ ਜਾਵੇਗੀ ਅਤੇ ਜਿਨ•ਾਂ ਬੱਚਿਆਂ ਨੂੰ , ਗਰਭਵਤੀ ਮਹਿਲਾਵਾਂ ਨੂੰ ਪੋਸਣ ਖੁਰਾਕ ਦਿੱਤੀ ਜਾਂਦੀ ਹੈ ਉਨ•ਾਂ ਦੇ ਦਰਵਾਜੇ ਤੇ ਛੱਡ ਕੇ ਆਵੇਗੀ ਪਰ ਲਾਭਪਾਤਰੀ ਕੋਈ ਵੀ ਆਂਗਣਵਾੜੀ ਵਰਕਰ ਨੂੰ ਨਹੀਂ ਮਿਲੇਗਾ।
ਉਨ•ਾਂ ਕਿਹਾ ਕਿ ਫਲ ਅਤੇ ਸਬਜੀਆਂ ਨਿਰਧਾਰਤ ਦੁਕਾਨਦਾਰਾਂ ਵੱਲੋਂ ਘਰ ਘਰ ਜਾਂ ਕੇ ਡੋਰ ਟੂ ਡੋਰ ਸਪਲਾਈ ਦਿੱਤੀ ਜਾਵੇਗੀ ਪਰ ਆਮ ਜਨਤਾ ਦੇ ਮੰਡੀ ਵਿੱਚ ਆਉਂਣ ਤੇ ਪਾਬੰਦੀ ਹੈ, ਕਰਿਆਨਾ ਸਟੋਰ ਸਵੇਰੇ 7 ਵਜੇ ਤੋਂ 11 ਵਜੇ ਤੱਕ ਕੇਵਲ ਹੋਮ ਡਿਲਵਰੀ ਲਈ ਹੀ ਪੁੱਲੇ ਹੋਣਗੇ ਪਰ ਲੋਕਾਂ ਨੂੰ ਦੁਕਾਨਾਂ ਤੇ ਆਉਂਣ ਦੀ ਮਨਾਹੀ ਹੈ।
ਅੰਤ ਵਿੱਜ ਸਪੱਸਟ ਕਰਦਿਆਂ ਜਿਲ•ਾ ਮੈਜਿਸਟ੍ਰੇਟ ਨੇ ਕਿਹਾ ਕਿ ਉਕਤ ਛੋਟਾ ਕੰਟੇਨਮੈਂਟ ਜੋਨਜ਼ ਵਿੱਚ ਲਾਗੂ ਨਹੀਂ ਹੋਣਗੀਆ। ਕੰਟੇਨਮੈਂਟ ਜੋਨਜ਼ ਨੂੰ ਸਿਹਤ ਵਿਭਾਗ ਦੇ ਪ੍ਰੋਟੋਕੋਲ ਅਨੁਸਾਰ ਪੂਰੀ ਤਰ•ਾਂ ਸੀਲ ਰੱਖਿਆ ਜਾਵੇਗਾ। ਉਨ੍ਰਾਂ ਕਿਹਾ ਕਿ ਇਹ ਵੀ ਸਪੱਸਟ ਕੀਤਾ ਜਾਂਦਾ ਹੈ ਕਿ ਕਰਫਿਓ ਪਹਿਲਾ ਦੀ ਤਰ•ਾਂ ਹੀ ਜਾਰੀ ਰਹੇਗਾ ਅਤੇ ਕਿਸੇ ਵੀ ਧਿਰ ਵੱਲੋਂ ਉਕਤ ਛੋਟਾਂ ਸਬੰਧੀ ਜੇਕਰ ਕੋਈ ਕਾਰਜ ਬਿਨ•ਾਂ ਮਨਜੂਰੀ ਤੋਂ ਅਤੇ ਕਰਫਿਓ ਨਿਯਮਾਂ ਵਿਰੁਧ ਕੀਤਾ ਜਾਂਦਾ ਹੈ ਤਾਂ ਉਹ ਛੋਟ ਕਿਸੇ ਵੀ ਸਮੇਂ ਵਾਪਸ ਲਈ ਜਾ ਸਕਦੀ ਹੈ ਅਤੇ ਉਲੰਘਣਾ ਕਰਨ ਵਾਲੀ ਧਿਰ ਦੇ ਵਿਰੁਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸਨ (24 ਅਪ੍ਰੈਲ 3) ਸ. ਗੁਰਪ੍ਰੀਤ ਸਿੰਘ ਖਹਿਰਾ ਜਿਲ•ਾ ਮੈਜਿਸਟ੍ਰੇਟ ਪਠਾਨਕੋਟ ਜਾਣਕਾਰੀ ਦਿੰਦੇ ਹੋਏ।
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply