LATEST : >>>ਹਰ ਵਿਅਕਤੀ ਕੋਰੋਨਾ ਤੇ ਜਿੱਤ ਚ ਸ਼ਾਮਲ ਹੋਵੇ: ਵਿਧਾਇਕ ਚੱਬੇਵਾਲ ਡਾ. ਰਾਜ

ਹਰ ਵਿਅਕਤੀ ਕੋਰੋਨਾ ਤੇ ਜਿੱਤ ਚ ਸ਼ਾਮਲ ਹੋਵੇ: ਡਾ. ਰਾਜ
– ਪੰਜਾਬ ਯੂਨੀਵਰਸਿਟੀ ਵੀ.ਸੀ. ਨੂੰ ਲਿਖਿਆ ਪੱਤਰ

ਹੁਸ਼ਿਆਰਪੁਰ (CDT NEWS) ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਜੋਕਿ ਇੱਕ ਪ੍ਰਸਿੱਧ ਰੇਡੀਉਲੋਜਿਸਟ ਵੀ ਹਨ। ਅੱਜ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਣ ਆਪਣਾ ਮੈਡੀਕਲ ਪੇਸ਼ੇਵਰ ਹੋਣ ਦਾ ਵੀ ਫਰਜ਼ ਅਦਾ ਕਰ ਰਹੇ ਹਨ ਅਤੇ ਸਰਕਾਰ ਨੂੰ ਮੈਡੀਕਲ ਲਾਈਨ ਚ ਲੋੜੀਂਦੀ ਮਦਦ ਲਈ ਕਈ ਸੁਝਾਅ ਦਿੰਦੇ ਰਹਿੰਦੇ ਹਨ। ਬੀਤੇ ਦੀਨੀਂ ਡਾ. ਰਾਜ ਨੇ ਕਈ ਮਹੱਤਵਪੂਰਣ ਸੁਝਾਅ ਪੱਤਰ ਰਾਹੀਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵੀ ਲਿਖਿਆ ਹੈ। ਇਸ ਪੱਤਰ ਵਿੱਚ ਉਹਨਾਂ ਨੇ ਸੁਝਾਅ ਦਿੱਤਾ ਕਿ ਪੀ.ਯੂ. ਦੇ ਹਰਿਵੰਸ ਰਾਏ ਡੈਂਟਲ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਪੈਰਾ ਮੈਡੀਕਲ ਕੋਰਸਾਂ ਦੇ ਪ੍ਰੋਫੇਸਰ ਜੋ ਕਿ ਮੈਡੀਕਲ ਲਾਈਨ ਦਾ ਤਜੁਰਬਾ ਰੱਖਦੇ ਹਨ, ਉਹਨਾਂ ਨੂੰ ਕੋਰੋਨਾ ਯੋਧਿਆਂ ਦੀ ਮੈਡੀਕਲ ਟੀਮ ਵਿੱਚ ਸ਼ਾਮਿਲ ਕੀਤੇ ਜਾਣ ਦੀ ਅਪੀਲ ਕੀਤੀ। ਡਾ. ਰਾਜ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਸੀਨੇਟ ਮੈਂਬਰ ਦੇ ਵਜੋਂ ਉਹ ਇਹ ਸੁਝਾਅ ਦੇ ਰਹੇ ਹਨ। ਉਹਨਾਂ ਕਿਹਾ ਕਿ ਇਹ ਇੱਕ ਪ੍ਰੀਖਿਅਕ ਸਮਾਂ ਹੈ ਜਿਸ ਵਿੱਚ ਅਸੀਂ ਸਾਰਿਆਂ ਨੂੰ ਇਸ ਗੰਭੀਰ ਮਹਾਮਾਰੀ ਨਾਲ ਨਜਿੱਠਣ ਲਈ ਹਰ ਸੰਭਾਵਤ ਉਧਾਵਾਂ ਅਤੇ ਸਰੋਤਾਂ ਨੂੰ ਵਰਤਣ ਬਾਰੇ ਸੋਚਣਾ ਚਾਹੀਦਾ ਹੈ ਅਤੇ ਹਰ ਬਣਦੀ ਮਦਦ ਕਰ ਸਰਕਾਰ ਦੇ ਹੱਥ ਮਜਬੂਤ ਕਰ ਕੇ ਇਸ ਸਥਿਤੀ ਤੇ ਜਿੱਤ ਪ੍ਰਾਪਤ ਕਰਨੀ ਹੈ। 
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply