ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਵਲੋਂ ਮੁੱਖ ਮੰਤਰੀ ਨਾਲ ਵੀਡਿਓ ਕਾਨਫ੍ਰੇਂਸ ਰਾਹੀ ਦਿੱਤੇ ਸੁਝਾਅ


ADESH PARMINDER SINGH
CANADIAN DOABA TIMES

ਅਜੇ ਐਗਜਿਟ ਪਲਾਨ ਦੇ ਨਾਲ ਐਗਜਿਸਟ ਪਲਾਨ ਦੀ ਵੀ ਜਰੂਰਤ: ਡਾ. ਰਾਜ
ਹੁਸ਼ਿਆਰਪੁਰ (ADESH) ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਥਿਤੀ ਤੇ ਪੈਣੀ ਨਜ਼ਰ ਬਣਾਏ ਰੱਖਣ ਅਤੇ ਇਸ ਦੇ ਪ੍ਰਸਾਰ ਨੂੰ ਰੋਕਣ ਲਈ ਰੋਜਾਨਾ ਮਹੱਤਵਪੂਰਣ ਫੈਸਲੇ ਲਏ ਜਾ ਰਹੇ ਹਨ। ਇਸਦੇ ਤਹਿਤ ਅੱਜ ਉਹਨਾਂ ਨੇ ਪੰਜਾਬ/ਹੁਸ਼ਿਆਰਪੁਰ ਹਲਕੇ ਦੇ ਸਾਰੇ ਵਿਧਾਇਕਾਂ ਨਾਲ ਵੀਡੀਓ ਕਾਨਫ੍ਰੇਂਸ ਕਰ ਗ੍ਰਾਉਂਡ ਰਿਪੋਰਟ ਲਈ। ਇਸ ਕਾਨਫ੍ਰੇਂਸ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੇ ਹਲਕੇ ਵਿੱਚ ਕੋਰੋਨਾ ਦੀ ਰੋਕਥਾਮ ਲਈ ਪ੍ਰਸ਼ਾਸਨ ਵਲੋਂ ਕੀਤੇ ਗਏ ਇੰਤਜਾਮਾਂ ਦਾ ਬਿਊਰਾ ਲਿਆ। ਵਿਧਾਇਕਾਂ ਦੀ ਇਸ ਬਾਰੇ ਰਾਏ ਲਈ ਅਤੇ ਉਹਨਾਂ ਤੋਂ ਸੁਝਾਅ ਮੰਗੇ ਤਾਂ ਜੋ ਇਸ ਮਹਾਮਾਰੀ ਨੂੰ ਜਲਦ ਤੋਂ ਜਲਦ ਪੰਜਾਬ ਤੋਂ ਖਦੇੜਿਆ ਜਾ ਸਕੇ।

ਇਸ ਵੀਡੀਓ ਕਾਨਫ੍ਰੇਂਸ ਦੌਰਾਨ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਵਲੋਂ ਸਰਗਰਮ ਭੂਮਿਕਾ ਨਿਭਾਈ ਗਈ। ਹੁਸ਼ਿਆਰਪੁਰ ਜਿਲੇ ਦੀ ਨੁਮਾਇੰਦਗੀ ਕਰਦਿਆਂ ਡਾ. ਰਾਜ ਨੇ ਜਿਲਾ ਪ੍ਰਸ਼ਾਸਨ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਸਿਵਿਲ ਸਰਜਨ ਡਾ. ਜਸਵੀਰ ਸਿੰਘ ਤੇ ਉਹਨਾਂ ਦੀਆਂ ਟੀਮਾਂ ਵਲੋਂ ਕੀਤੀ ਜਾ ਰਹੀ ਅਥੱਕ ਮਿਹਨਤ ਕਾਰਣ ਹੁਸ਼ਿਆਰਪੁਰ ਵਿੱਚ ਕੋਰੋਨਾ ਦੀ ਸਥਿਤੀ ਕੰਟ੍ਰੋਲ ਵਿੱਚ ਹੋਣ ਤੇ ਸ਼ਲਾਘਾ ਕੀਤੀ। ਡਾ. ਰਾਜ ਨੇ ਮੁੱਖਮੰਤਰੀ ਨੂੰ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਨੂੰ ਸੁਧਾਰਣ ਲਈ ਕਈ ਸੁਝਾਅ ਦਿੱਤੇ। ਉਹਨਾਂ ਕਿਹਾ ਕਿ ਪੜਾਅਬੱਧੀ ਲਾਕਡਾਉਣ ਖਤਮ ਕਰਣ ਲਈ ਸਾਨੂੰ ਐਗਜ਼ਿਟ ਪਲਾਨ ਤਿਆਰ ਰਖਣਾ ਚਾਹੀਦਾ ਹੈ ਪਰ ਵਿਸ਼ਵ ਅਤੇ ਸੰਪੂਰਣ ਭਾਰਤ ਭਰ ਦਾ ਰੁਝਾਨ ਵੇਖਦੇ ਹੋਏ ਅਤੇ ਪੰਜਾਬ ਵਿੱਚ ਵੀ ਵੱਧਦੇ ਪਾਜੀਟਿਵ ਕੇਸ ਤੇ ਵਧੇਰੇ ਮੌਤ ਦਰ ਕਾਰਣ ਅਜੇ ਸਾਨੂੰ ਐਗਜ਼ਿਸਟ ਪਲਾਨ ਤੇ ਹੀ ਕੰਮ ਕਰਨਾ ਚਾਹੀਦਾ ਹੈ। ਜਾਣੀ ਕਿ ਹੁਣ ਦੀ ਸਥਿਤੀ ਨੂੰ ਬਿਹਤਰ ਬਨਾਉਣ ਅਤੇ ਇਸ ਨੂੰ ਬਦਤਰ ਹੋਣ ਤੋਂ ਬਚਾਉਣ ਲਈ ਕੁਝ ਸਖਤੀ ਬਣਾਏ ਰੱਖਣ ਦੀ ਜਰੂਰਤ ਹੈ। ਡਾ. ਰਾਜ ਨੇ ਮੁੱਖਮੰਤਰੀ ਨੂੰ ਦੱਸਿਆ ਕਿ ਸਰਕਾਰ ਵਲੋਂ ਭੇਜੀਆਂ ਗਈਆਂ ਰਾਸ਼ਨ ਕਿਟਾਂ ਮਿਲਣ ਨਾਲ ਗਰੀਬ, ਜਰੂਰਤਮੰਦ ਲੋਕਾਂ ਨੂੰ ਬਹੁਤ ਆਸਰਾ ਮਿਲਿਆ ਹੈ। ਸਮਾਰਟ ਕਾਰਡ ਧਾਰਕਾਂ ਨੂੰ ਵੀ ਦਾਣੇ-ਦਾਲਾ ਦੀ ਵੰਡ ਸ਼ੁਰੂ ਹੋ ਗਈ ਹੈ ਪਰ ਗੈਰ-ਸਮਾਟਰ ਕਾਰਡ ਲੌੜਵੰਦ ਪਰਿਵਾਰਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਬਾਰੇ ਵੀ ਵਿਚਾਰ ਕਰਣਾ ਜਰੂਰੀ ਹੈ। ਡਾ. ਰਾਜ ਨੇ ਇੱਕ ਮਹੱਤਵਪੂਰਣ ਸੁਝਾਅ ਇਹ ਦਿੱਤਾ ਕਿ ਕੋਰੋਨਾਂ ਤੇ ਸਾਰਾ ਧਿਆਨ ਕੇਂਦਰਿਤ ਹੋਣ ਕਾਰਣ ਅਸੀਂ ਇਹ ਨਾ ਭੁੱਲੀਏ ਕਿ ਇਹਨਾਂ ਦਿਨਾਂ ਵਿੱਚ ਹੀ ਡੇਂਗੂ ਵੀ ਫੈਲਦਾ ਹੁੰਦਾ ਹੈ। ਵਿਆਪਕ ਸੈਨੇਟਾਈਜੇਸ਼ਨ ਚੱਲ ਰਹੀ ਹੋਣ ਕਾਰਣ ਡੇਂਗੂ ਦਾ ਖਤਰਾ ਘੱਟ ਹੈ ਪਰ ਫਿਰ ਵੀ ਇਸ ਸੰਬੰਧੀ ਵੀ ਪ੍ਰਸ਼ਾਸਨਿਕ ਕਦਮ ਚੁੱਕੇ ਜਾਣੇ ਚਾਹੀਦੇ ਹਨ। ਡਾ. ਰਾਜ ਨੇ ਮੁੱਖਮੰਤਰੀ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਅਤੇ ਵਕਤੀ ਫੈਸਲਿਆਂ ਦੀ ਸ਼ਲਾਘਾ ਕੀਤੀ ਅਤੇ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਣ ਲਈ ਸ. ਮੌਂਟਿਕ ਆਹਲੁਵਾਲੀਆ ਦੀ ਅਗੁਵਾਈ ਵਿੱਚ ਸਾਬਕਾ ਪ੍ਰਧਾਨਮੰਤਰੀ ਅਤੇ ਮੰਨੇ-ਪ੍ਰਮੰਨੇ ਅਰਥਸ਼ਾਸ਼ਤਰੀ ਸ. ਮਨਮੋਹਨ ਸਿੰਘ ਦੀ ਸਰਪ੍ਰਸਤੀ ਵਿੱਚ ਟੀਮ ਦਾ ਗਠਨ ਕਰਣ ਤੇ ਵੀ ਵਧਾਈ ਦਿੱਤੀ। ਇੰਡਸਟਰੀ ਨੂੰ ਵੀ ਵੱਖ-ਵੱਖ ਤਰੀਕਿਆਂ ਨਾਲ ਸਰਕਾਰ ਵਲੋਂ ਮਦਦ ਕਰ ਮੁੜ ਪੈਰਾਂ ਤੇ ਲਿਆਉਣ ਸੰਬੰਧੀ ਵੀ ਆਪਣੇ ਵਿਚਾਰ ਡਾ. ਰਾਜ ਨੇ ਸਾਂਝੇ ਕੀਤੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਕਾਬਲ ਲੀਡਰਸ਼ਿਪ ਵਿੱਚ ਪੰਜਾਬ ਜਲਦ ਇਸ ਮਹਾਮਾਰੀ ਦੇ ਚੰਗੁਲ ਵਿਚੋਂ ਬਾਹਰ ਨਿਕਲ ਆਵੇਗਾ। ਇਸ ਵੀਡੀਓ ਕਾਨਫ੍ਰੇਂਸ ਵਿੱਚ ਵਿਧਾਇਕ ਮਿੱਕੀ ਡੋਗਰਾ, ਵਿਧਾਇਕ ਪਵਨ ਆਦਿਆ, ਵਿਧਾਇਕ ਇੰਦੂ ਬਾਲਾ ਆਦਿ ਨੇ ਭਾਗ ਲਿਆ।
  
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply