ਰਣਜੀਤ ਸਾਗਰ ਡੈਮ ਤੇ ਸੇਫਟੀ ਕਮੇਟੀ ਬਣਾਈ ਜਾਵੇ-ਮਟੌਰ


RAJINDER RAJAN (BUREAU)
CANADIAN DOABA TIMES
PATHANKOT
PATHANKOT :ਰਣਜੀਤ ਸਾਗਰ ਡੈਮ ਤੇ ਸੇਫਟੀ ਕਮੇਟੀ ਬਣਾਈ ਜਾਵੇ_ਮਟੌਰ
ਮੁਲਾਜ਼ਮ ਫਰੰਟ ਪੰਜਾਬ ਦੇ ਜਨਰਲ ਸਕੱਤਰ ਅਤੇ ਫੋਰਮੈਨ ਐਸੋਸੀਏਸ਼ਨ ਰਸਡੈਮ ਦੇ ਪ੍ਰਧਾਨ ਗੁਰਨਾਮ ਸਿੰਘ ਮਟੌਰ ਨੇ ਅਜੀਤ ਨਾਲ ਫੋਨ ਤੇ ਗੱਲ ਕਰਦਿਆਂ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਕੋਵਿਡ 19 ਦੀ ਮਾਹਾਮਾਰੀ ਦੇ ਚਲਦਿਆਂ ਬਹੁਤ ਸਾਰੀਆਂ ਅਤਿ ਜ਼ਰੂਰੀ ਸਰਵਿਸਿਜ਼ ਨਿਰਵਿਘਨ ਚਲ ਰਹੀਆਂ ਹਨ , ਜਿਹਨਾਂ ਵਿੱਚੋਂ ਰਣਜੀਤ ਸਾਗਰ ਡੈਮ ਤੋਂ ਲਗਾਤਾਰ ਬਿਜਲੀ ਸਪਲਾਈ ਨਿਰੰਤਰ ਜਾਰੀ ਹੈ,ਇਸ ਨੂੰ ਚਲਾਉਣ ਲਈ ਕੰਟਰੋਲ ਰੂਮਾਂ ਵਿੱਚ ਤਿੰਨਾਂ ਸ਼ਿਫਟਾਂ ਵਿੱਚ ਕਾਮੇ ਕੰਮ ਕਰਦੇ ਹਨ, ਰਸਡੈਮ ਕਲੋਨੀ ਵਿੱਚ,ਸਿਹਤ, ਸਫ਼ਾਈ, ਬਿਜਲੀ, ਪਾਣੀ ਦੀ ਸਪਲਾਈ ਨੂੰ ਨਿਰਵਿਘਨ ਜਾਰੀ ਰੱਖਦਿਆਂ ਲਗਾਤਾਰ ਲੋੜਿਦੇ ਮੁਲਾਜ਼ਮ ਹਿੰਮਤ ਅਤੇ ਦਲੇਰੀ ਨਾਲ ਕੰਮ ਕਰ ਰਹੇ ਹਨ,ਪ੍ਰੰਤੂ ਫੀਲਡ ਕਰਮਚਾਰੀਆ ਨੂੰ ਆਪਣੇ ਆਪ ਨੂੰ ਕੰਮ ਕਰਦਿਆਂ ਸੁਰੱਖਿਅਤ ਰੱਖਣ ਲਈ ਕੰਮ ਅਨੁਸਾਰ ਸੇਫਟੀ ਗਲਬਜ,ਸੈਨੇਟਾਇਜਰ,ਮਾਸਕ,ਗਮਬੂਟ, ਅਤੇ ਹੋਰ ਸਮਾਨ ਪੂਰੀ ਤਰ੍ਹਾਂ ਉਪਲੱਬਧ ਨਹੀਂ ਹੋ ਰਿਹਾ,ਮਾਹਾਮਾਰੀ ਦੇ ਚਲਦਿਆਂ ਡਿਊਟੀ ਕਰ ਰਹੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ, ਇੰਜੀਨੀਅਰ ਅਤੇ ਸਿਹਤ ਵਿਭਾਗ ਦੀ ਸਾਂਝੀ ਸੇਫਟੀ ਕਮੇਟੀ ਬਣਾਈ ਜਾਵੇ ਜੋ ਕੰਮ ਕਰ ਕਰਦੇ ਮੁਲਾਜ਼ਮਾਂ ਨੂੰ ਲੋੜੀਂਦੇ ਸਮਾਨ ਸਬੰਧੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਵੇ ਅਤੇ ਮੁਲਾਜ਼ਮਾਂ ਨੂੰ ਸਮੇਂ ਸਮੇਂ ਤੇ ਸਾਵਧਾਨੀ ਸਬੰਧੀ ਗਾਇਡ ਵੀ ਕਰੇ ਤਾਂ ਜ਼ੋ ਇਸ ਮਾਹਾਮਾਰੀ ਤੋਂ ਵੱਧ ਤੋਂ ਵੱਧ ਬਚਿਆ ਜਾ ਸਕੇ।
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply